ਸੌਂਣ ਤੋਂ ਪਹਿਲਾਂ ਭੁੰਨਿਆ ਹੋਇਆ ਲਸਣ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Saturday, Mar 31, 2018 - 12:09 PM (IST)

ਸੌਂਣ ਤੋਂ ਪਹਿਲਾਂ ਭੁੰਨਿਆ ਹੋਇਆ ਲਸਣ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਲਸਣ ਦੀ ਵਰਤੋ ਸਬਜ਼ੀ ਬਣਾਉਂਦੇ ਸਮੇਂ ਕੀਤੀ ਜਾਂਦੀ ਹੈ। ਇਹ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦਾ ਹੈ ਸਗੋਂ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਵੀ ਦਿੰਦਾ ਹੈ, ਜੇ ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਭੁੰਨਿਆ ਹੋਇਆ ਲਸਣ ਖਾਦਾ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਬੀਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿਚ ਭੁੰਨਿਆ ਹੋਇਆ ਲਸਣ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਭੁੰਨਿਆ ਹੋਇਆ ਲਸਣ ਖਾਣ ਦੇ ਫਾਇਦੇ
1. ਦਿਲ ਨੂੰ ਸਿਹਤਮੰਦ ਰੱਖਦਾ ਹੈ

ਭੁੰਨਿਆ ਹੋਇਆ ਲਸਣ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।

PunjabKesari
2. ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਲਸਣ ਸਰੀਰ ਵਿਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਯੂਰਿਨ ਦੇ ਜਰੀਏ ਬਾਹਰ ਕੱਢਦਾ ਹੈ।
3. ਹੱਡੀਆਂ ਮਜ਼ਬੂਤ ਕਰੇ
ਇਸ ਤੋਂ ਇਲਾਵਾ ਸੌਂਦੇ ਸਮੇਂ ਲਸਣ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਵਧਦੀ ਉਮਰ ਦੇ ਲੋਕਾਂ ਲਈ ਇਹ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ।

PunjabKesari
4. ਐਨਰਜੀ ਦਿੰਦਾ ਹੈ
ਭੁੰਨਿਆ ਹੋਇਆ ਲਸਣ ਖਾਣ ਨਾਲ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ।
5. ਕੈਂਸਰ
ਸੌਂਣ ਤੋਂ ਪਹਿਲਾਂ ਭੁੰਨਿਆਂ ਹੋਇਆ ਲਸਣ ਖਾਣ ਨਾਲ ਸਰੀਰ ਦੇ ਅੰਦਰ ਪੈਦਾ ਹੋਣ ਵਾਲੀ ਕੈਂਸਰ ਦੀਆਂ ਕੋਸ਼ੀਕਾਵਾਂ ਖਤਮ ਹੋ ਜਾਂਦੀਆਂ ਹਨ।

PunjabKesari
6. ਮੋਟਾਪਾ ਘੱਟਦਾ ਹੈ
ਰੋਜ਼ਾਨਾ ਭੁੰਨੇ ਹੋਏ ਲਸਣ ਦੀ ਵਰਤੋਂ ਨਾਲ ਸਾਡੇ ਸਰੀਰ ਵਿਚ ਮੈਟਾਬੋਲੀਜ਼ਮ ਵਧ ਜਾਂਦਾ ਹੈ ਅਤੇ ਮੋਟਾਪਾ ਵੀ ਘੱਟ ਹੁੰਦਾ ਹੈ।

PunjabKesari
7. ਇਨਫੈਕਸ਼ਨ ਤੋਂ ਬਚਾਏ
ਲਸਣ ਖਾਣ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੁੰਦੀ।
8. ਬਲੱਡ ਪ੍ਰੈਸ਼ਰ ਕੰਟਰੋਲ ਕਰੇ
ਭੁੰਨੇ ਹੋਏ ਲਸਣ ਵਿਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਦੇ ਗੁਣ ਹੁੰਦੇ ਹਨ। ਜੇ ਤੁਸੀਂ ਵੀ ਬਲੱਡ ਪ੍ਰੈਸ਼ਰ ਦੇ ਮਰੀਜ ਹੋ ਤਾਂ ਭੁੰਨੇ ਹੋਏ ਲਸਣ ਦੀ ਵਰਤੋਂ ਕਰੋ।

PunjabKesari
9. ਅਸਥਮਾ ਦੀ ਸਮੱਸਿਆ ਦੂਰ ਕਰੇ
ਇਸ ਦੀ ਵਰਤੋਂ ਨਾਲ ਸਾਹ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਉਨ੍ਹਾਂ ਲਈ ਵੀ ਭੁੰਨਿਆ ਹੋਇਆ ਲਸਣ ਕਾਫੀ ਫਾਇਦੇਮੰਦ ਹੁੰਦਾ ਹੈ।

PunjabKesari
10. ਭੁੱਖ ਵਧਾਏ
ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ।ਉਨ੍ਹਾਂ ਲਈ ਵੀ ਭੁੰਨੇ ਹੋਏ ਲਸਣ ਦੀ ਇਕ ਕਲੀ ਵਰਦਾਨ ਸਾਬਤ ਹੁੰਦੀ ਹੈ।


PunjabKesari
11. ਪੇਟ 'ਚ ਐਸਿਡ ਦੀ ਸਮੱਸਿਆ ਦੂਰ ਕਰੇ
ਜੇ ਪੇਟ ਵਿਚ ਐਸਿਡ ਬਣਦਾ ਹੈ ਤਾਂ ਸੌਂਣ ਤੋਂ ਪਹਿਲਾਂ  ਲਸਣ ਦੀ ਇਕ ਕਲੀ ਦੀ ਵਰਤੋਂ ਕਰੋ ਇਸ ਨਾਲ ਕਾਫੀ ਫਾਇਦਾ ਮਿਲਦਾ ਹੈ।

PunjabKesari


Related News