ਸਿਹਤਮੰਦ ਬਣੇ ਰਹਿਣ ਲਈ ਕੀ ਖਾਈਏ ਤੇ ਕੀ ਨਾ, ਆਓ ਜਾਣੀਏ ਕੁਝ ਮਹੱਤਵਪੂਰਨ ਨੁਕਤਿਆਂ ਬਾਰੇ
Wednesday, Aug 26, 2020 - 06:03 PM (IST)
ਜਲੰਧਰ - ਇਹ ਗੱਲ ਸੱਚ ਹੈ ਕਿ ਜਨਾਨੀਆਂ ਨਾਲੋ ਮਰਦ ਆਪਣੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹੁੰਦੇ ਹਨ। ਉਹ ਸਿਹਤ ਬਣਾਉਣ ਦੇ ਲਈ ਕਈ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕਰਦੇ ਹਨ ਅਤੇ ਦਿਨ ’ਚ 2 ਵਾਰ ਜਿੰਮ ਵੀ ਜਾਂਦੇ ਹਨ। ਵਿਅਕਤੀਆਂ ਦੀ ਸਿਹਤ ਨੂੰ ਲੈ ਕੇ ਅੱਜ ਕੱਲ ਬਹੁਤ ਕੁਝ ਦੇਖਣ ਅਤੇ ਸੁਣਨ ਨੂੰ ਮਿਲ ਰਿਹੈ ਹੈ। ਸੰਭਾਲ ਸਬੰਧੀ ਅੱਜ ਕੱਲ ਕਾਫੀ ਜ਼ਿਆਦਾ ਨੁਕਤੇ ਸ਼ੋਸਲ਼ ਮੀਡੀਆ ਉਪਰ ਸਾਂਝੇ ਕੀਤੇ ਜਾਂਦੇ ਹਨ ਪਰ ਮਰਦਾਨਾ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਜੀਵਨ ਸ਼ੈਲੀ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅੱਜ ਤੁਹਾਨੂੰ ਕੁੱਝ ਅਜਿਹੀ ਜਾਣਕਾਰੀ ਦੇ ਰਹੇ ਹਾਂ, ਜਿਸ ਨਾਲ ਤੁਸੀ ਆਪਣੀ ਜੀਵਨਸ਼ੈਲੀ ਵਿੱਚ ਸੁਧਾਰ ਕਰ ਆਪਣੇ ਆਪ ਨੂੰ ਤੰਦਰੁਸਤ ਕਰ ਸਕਦੇ ਹੋ।
ਸਵੇਰੇ ਦੇ ਸਮੇਂ ਦੇ ਨਾਲ-ਨਾਲ ਦੁਪਹਿਰੇ ਅਤੇ ਸ਼ਾਮ ਨੂੰ ਖਾਣਾ ਰੋਜ਼ ਖਾਓ। ਰੋਜ਼ਾਨਾ ਖਾਣ ਵਾਲੇ ਖਾਣੇ ਵਿਚ ਵੰਨਸੁਵੰਨਤਾ ਜ਼ਰੂਰ ਲੈ ਕੇ ਆਓ, ਜਿਵੇਂ ਹਰ ਇੱਕ ਤਰ੍ਹਾਂ ਦੀਆਂ ਹਰੀਆ ਸਬਜ਼ੀਆਂ, ਪ੍ਰੋਟੀਨ ਦੇ ਵਾਸਤੇ ਦੁੱਧ, ਆਂਡੇ, ਮਾਸ ਅਤੇ ਮੱਛੀ ਦਾ ਪ੍ਰਯੋਗ ਕਰੋ। ਖਾਣਾ ਖਾਣ ਸਮੇਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਤੁਸੀਂ ਢਿੱਡ ਭਰ ਕੇ ਖਾਣਾ ਨਾ ਖਾਓ। ਦਿਨ ’ਚ ਤਿੰਨ ਵਾਰ ਖਾਣਾ ਖਾਣ ਦਾ ਇਕ ਪੱਕਾ ਟਾਇਮ ਟੇਬਲ਼ ਬਣਾਓ, ਇਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ।
ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ
. ਖਾਣੇ ਵਿੱਚ ਲੋ ਫਾਇਬਰ ਵਸਤਾਂ ਦਾ ਸੇਵਨ ਘੱਟ ਕਰੋ, ਜਿਵੇਂ ਮੈਦਾ ਅਤੇ ਮੈਦੇ ਤੋਂ ਬਣੀਆ ਵਸਤਾਂ। ਹਾਈ ਫਾਇਬਰ ਖਾਣਾ ਜਿਵੇਂ-ਵੰਨ ਸੁਵੰਨੇ ਆਂਟੇ ਦੀ ਬਣੀ ਰੋਟੀ, ਸਲ਼ਾਦ, ਹਰੀਆ ਰੇਸ਼ੇਦਾਰ ਸਬਜ਼ੀਆਂ ਅਤੇ ਫਲ਼ਾਂ ਦਾ ਸੇਵਨ ਵੱਧ ਕਰਨਾ ਚਾਹੀਦਾ ਹੈ। ਮਾਸਾਹਾਰੀ ਭੋਜ਼ਨ ਕਰਨ ਦੇ ਨਾਲ-ਨਾਲ ਫਲ਼ਾਂ ਦਾ ਜੂਸ ਜ਼ਰੂਰ ਪੀਓ। ਡੱਬਾ ਬੰਦ ਭੋਜਨ ਖਾਣ ਤੋਂ ਹਮੇਸ਼ਾ ਪ੍ਰਹੇਜ਼ ਕਰੋ।
. ਕਸਰਤ ਅਤੇ ਯੋਗਾਂ ਨੂੰ ਆਪਣੇ ਜੀਵਨ ਦਾ ਜ਼ਰੂਰੀ ਅੰਗ ਬਣਾਓ ਅਤੇ ਸਵੇਰੇ ਸ਼ਾਮ ਘੱਟ ਤੋਂ ਘੱਟ 40-40 ਮਿੰਟ ਕਸਰਤ ਜ਼ਰੂਰ ਕਰੋ।
. ਘਰ ਦੇ ਵਿੱਚ ਪ੍ਰਯੋਗ ਹੋਣ ਵਾਲੇ ਮਿਰਚ ਮਸਾਲੇ ਅਤੇ ਘਿਓ, ਤੇਲ ਹਮੇਸ਼ਾ ਚੰਗੀ ਕੋਵਾਲਟੀ ਦੇ ਵਰਤਨੇ ਚਾਹੀਦੇ ਹਨ। ਹੋ ਸਕੇ ਤਾਂ ਮਸਾਲੇ ਖਰੀਦ ਕੇ ਘਰ ਵਿੱਚ ਹੀ ਤਿਆਰ ਕਰੋ।
. ਆਪਣੇ ਖਾਣੇ ਵਿੱਚ ਵੱਧ ਤਲੀਆ ਅਤੇ ਬਾਜ਼ਾਰੂ ਵਸਤਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਗਰਮੀਆਂ ਵਿੱਚ ਕੋਲਡਰਿੰਕਸ ਦੀ ਥਾਂ ਨਿੰਬੂ ਪਾਣੀ, ਲੱਸੀ, ਸੱਤੂ ਦੀ ਵਰਤੋਂ ਕਰੋ।
. ਅਪ੍ਰੈਲ, ਮਈ ਅਤੇ ਜੂਨ ਮਹੀਨੇ ਵਿੱਚ ਨਵੀਂ ਕਣਕ ਦਾ ਆਂਟਾ ਨਹੀਂ ਖਾਣਾ ਚਾਹੀਦਾ।
ਤਾਲਾਬੰਦੀ 'ਚ ਵੱਧਦੇ ਭਾਰ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਰਹੋਗੇ ਸਿਹਤਮੰਦ
ਹਰਬਲ਼ ਡਾਇਟ ਪੈਕ ਖਾਣ ਦੇ ਫਾਇਦੇ
. ਸਰੀਰ ਦੇ ਪਾਚਕ ਰਸਾਂ ਦੀ ਸ਼ੁੱਧੀ ਹੁੰਦੀ ਹੈ।
. ਸਰੀਰ ਵਿੱਚ ਬੇਲੋੜੀ ਗਰਮੀ ਬਾਹਰ ਨਿਕਲਦੀ ਹੈ।
. ਸਰੀਰ ਦੀ ਚੁਸਤੀ- ਫੁਰਤੀ ਵਿੱਚ ਵਾਧਾ ਹੁੰਦਾ ਹੈ।
. ਮਰਦਾਨਾ ਤਾਕਤ ਵਿੱਚ ਵਾਧਾ ਹੁੰਦਾ ਹੈ।
. ਸਰੀਰਕ ਤਾਕਤ ਵਿੱਚ ਵਾਧਾ ਹੁੰਦਾ ਹੈ।
. ਚਿਹਰੇ ਉੱਤੇ ਰੌਣਕ ਆਉਂਦੀ ਹੈ।
. ਧਾਂਤ, ਸੁਪਨਦੋਸ਼, ਵੀਰਯ ਦਾ ਰਿਸਣਾ ਆਦਿ ਰੋਗਾਂ ਤੋ ਮੁਕਤੀ ਮਿਲਦੀ ਹੈ।
. ਸ਼ੂਕਰਾਣੂ ਵਧਦੇ ਹਨ।
ਕੀ ਤੁਹਾਡਾ ਜੀਵਨ ਸਾਥੀ ਵੀ ਹੈ ਜ਼ਿੱਦੀ ਤਾਂ ਉਸ ਨੂੰ ਇਸ ਤਰ੍ਹਾਂ ਕਰ ਸਕਦੇ ਹੋ ਹੈਂਡਲ
ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’