ਇਮਊਨਿਟੀ ਸਿਸਟਮ ਨੂੰ ਮਜ਼ਬੂਤ ਕਰਦੀ ਹੈ ‘ਲੀਚੀ’, ਗਲੇ ਦੀ ਖਰਾਸ਼ ਨੂੰ ਵੀ ਕਰੇ ਦੂਰ

Wednesday, May 06, 2020 - 07:05 PM (IST)

ਜਲੰਧਰ— ਲੀਚੀ ਦਾ ਫਲ ਗਰਮੀਆਂ ਦੇ ਮੌਸਮ 'ਚ ਹੁੰਦਾ ਹੈ। ਖਾਣ 'ਚ ਸੁਆਦ ਹੋਣ ਦੇ ਨਾਲ ਇਹ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਕਾਰਬੋਹਾਈਡ੍ਰੇਟ, ਵਿਟਾਮਿਨ ਸੀ, ਵਿਟਾਮਿਨ ਏ ਅਤੇ ਬੀ ਕਾਂਪਲੈਕਸ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ,ਫਾਸਫੋਰਸ, ਆਇਰਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਗਰਮੀਆਂ 'ਚ ਰੋਜ਼ਾਨਾ ਲੀਚੀ ਖਾਣ ਨਾਲ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਗਰਮੀਆਂ 'ਚ ਲੀਚੀ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਣਗੇ।

1. ਮਜ਼ਬੂਤ ਇਮਊਨਿਟੀ
ਲੀਚੀ 'ਚ ਬੀਟਾ ਕੈਰੋਟੀਨ, ਰਾਈਬ੍ਰੋਫਲੇਵਿਨ, ਨਿਯਾਸਿਨ ਅਤੇ ਫੋਲੇਟ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। ਇਹ ਸਾਰੇ ਤੱਤ ਇਮਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਪੇਟ ਸੰਬੰਧੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਲੀਚੀ ਜ਼ਰੂਰ ਖਾਣੀ ਚਾਹੀਦੀ ਹੈ।

2. ਭਾਰ ਕੰਟਰੋਲ ਕਰੇ
ਲੀਚੀ 'ਚ ਫਾਈਬਰ ਮੌਜੂਦ ਹੁੰਦਾ ਹੈ ਜੋ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਜੋ ਲੋਕ ਜਲਦੀ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਬਹੁਤ ਹੈਲਪਫੁਲ ਹੈ। ਸਵੇਰੇ ਲੀਚੀ ਖਾਣ ਨਾਲ ਭੁੱਖ ਕੰਟਰੋਲ 'ਚ ਰਹਿੰਦੀ ਹੈ, ਜਿਸ ਨਾਲ ਪੇਟ ਪੂਰਾ ਦਿਨ ਭਰਿਆ-ਭਰਿਆ ਰਹਿੰਦਾ ਹੈ।

3. ਪਾਣੀ ਦੀ ਪੂਰਤੀ ਕਰੇ
ਲੀਚੀ ਦਾ ਰਸ 1 ਪੋਸ਼ਟਿਕ ਤਰਲ ਹੈ। ਇਹ ਗਰਮੀਆਂ ਦੇ ਮੌਸਮ 'ਚ ਸਰੀਰ 'ਚ ਹੋਣ ਵਾਲੀ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਲੀਚੀ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਵੀ ਕਰਦੀ ਹੈ।

4. ਬੱਚਿਆਂ ਦਾ ਵਿਕਾਸ
ਲੀਚੀ 'ਚ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਮੌਜੂਦ ਹੁੰਦੇ ਹਨ ਜੋ ਬੱਚਿਆਂ ਦੇ ਸਰੀਰਕ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਲੀਚੀ ਹੱਡੀਆਂ ਦੀਆਂ ਬੀਮਾਰੀਆਂ ਰੋਕਣ 'ਚ ਮਦਦ ਕਰਦਾ ਹੈ।

5. ਕੈਂਸਰ ਤੋਂ ਬਚਾਅ
ਇਕ ਸੋਧ 'ਚ ਇਹ ਗੱਲ ਸਾਬਤ ਹੋਈ ਹੈ ਕਿ ਲੀਚੀ ਵਿਚ ਕੈਂਸਰ ਕੋਸ਼ੀਕਾਵਾਂ ਨਾਲ ਲੜ੍ਹਣ ਦੇ ਗੁਣ ਹੁੰਦੇ ਹਨ। ਰੋਜ਼ਾਨਾ ਲੀਚੀ ਦੀ ਵਰਤੋਂ ਕਰਨ ਨਾਲ ਕੈਂਸਰ ਸੈੱਲਸ ਨਹੀਂ ਵਧ ਪਾਉਂਦੇ।

6. ਗਲੇ ਦੀ ਖਰਾਸ਼ ਦੂਰ ਕਰੇ
ਗਲੇ ਦੀ ਖਰਾਸ਼ ਨੂੰ ਘੱਟ ਕਰਨ ਲਈ ਲੀਚੀ ਬਹੁਤ ਹੀ ਫਾਇਦੇਮੰਦ ਹੈ। ਜਦੋਂ ਵੀ ਤੁਹਾਡੇ ਗਲੇ 'ਚ ਖਰਾਸ਼ ਜਾਂ ਦਰਦ ਹੋਵੇ ਤਾਂ 1 ਲੀਚੀ ਖਾ ਲਓ।

7. ਪੇਟ ਲਈ ਫਾਇਦੇਮੰਦ
ਦਸਤ, ਉਲਟੀ, ਪੇਟ ਦੀ ਖਰਾਬੀ, ਪੇਟ ਦੇ ਅਲਸਰ ਅਤੇ ਆਂਤਰਿਕ ਸੋਜ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲੀਚੀ ਦੀ ਵਰਤੋਂ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਲੀਚੀ ਗੁਰਦੇ ਦੀ ਪੱਥਰੀ ਨਾਲ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।

8. ਡਾਇਬਿਟੀਜ਼
ਲੀਚੀ ਫਲ ਦਾ ਛਿਲਕਾ ਵੀ ਕਾਫੀ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਛਿਲਕੇ ‘ਚ ਡਾਇਬੀਟਿਕ ਗੁਣ ਹੁੰਦੇ ਹਨ। ਜੋ ਡਾਇਬਿਟੀਜ਼ ਦੀ ਬੀਮਾਰੀ ਲਈ ਫ਼ਾਇਦੇਮੰਦ ਹੁੰਦੇ ਹਨ।


rajwinder kaur

Content Editor

Related News