Low BP ਵੀ ਹੁੰਦੈ ਸਿਹਤ ਲਈ ਬਹੁਤ ਖ਼ਤਰਨਾਕ, ਜਾਣੋ ਲੱਛਣ ਤੇ ਬਚਾਅ ਦੇ ਉਪਾਅ

Thursday, Mar 14, 2024 - 04:21 PM (IST)

ਨਵੀਂ ਦਿੱਲੀ-  ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋਅ ਰਹਿੰਦਾ ਹੈ ਤਾਂ ਸਾਵਧਾਨ ਹੋ ਜਾਵੋ। ਲੋਅ ਬੀਪੀ ਦਾ ਮਤਲਬ ਹੈ ਹਾਈਪੋਟੈਂਸ਼ਨ... ਜਿਸ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਪਰ ਅਜਿਹਾ ਕਰਨਾ ਖ਼ਤਰਨਾਕ ਹੈ। ਜੇਕਰ ਤੁਸੀਂ ਆਪਣੀ ਜੀਵਨਸ਼ੈਲੀ ਨੂੰ ਦਰੁਸਤ ਕਰ ਲੈਂਦੇ ਹੋ, ਤਾਂ ਤੁਸੀਂ ਸਮਾਂ ਰਹਿੰਦੇ ਹੀ ਲੋਅ ਬੀਪੀ ਨੂੰ ਪਛਾਣ ਸਕਦੇ ਹੋ ਤੇ ਇਸ ਨੂੰ ਮੈਨੇਜ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਬੀਪੀ ਨੂੰ ਮੈਨੇਜ ਕਰਨ ਦੇ ਟਿਪਸ...

ਇਕ ਸਿਹਤਮੰਦ ਵਿਅਕਤੀ ਦਾ ਬੀਪੀ ਕਿੰਨਾ ਹੋਣਾ ਚਾਹੀਦਾ ਹੈ?

ਬੀਪੀ ਦੇ ਲੋਅ ਹੋਣ ਦਾ ਅਕਸਰ ਪਤਾ ਨਹੀਂ ਚਲਦਾ। ਇਸ ਦੇ ਲੱਛਣ ਵੀ ਜਲਦੀ ਦਿਖਾਈ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਸ਼ੁਰੂ ਵਿਚ ਇਸ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੈ। ਜੇਕਰ ਤੁਸੀਂ ਬਾਲਗ ਹੋ ਤਾਂ ਤੁਹਾਡਾ ਬੀਪੀ 120/80 mmHg ਹੋਣਾ ਚਾਹੀਦਾ ਹੈ। 90/60 mmHg ਤੋਂ ਘੱਟ ਬੀਪੀ ਪੱਧਰ ਨੂੰ ਲੋਅ ਬੀਪੀ ਮੰਨਿਆ ਜਾਂਦਾ ਹੈ। ਜਿਸ ਨੂੰ ਹਾਈਪੋਟੈਂਸ਼ਨ ਕਿਹਾ ਜਾਂਦਾ ਹੈ। ਲੋਅ ਬੀਪੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ।

ਇਹ ਵੀ ਪੜ੍ਹੋ : ਗਰਮੀਆਂ ’ਚ ਮਿੱਠੀ ਲੱਸੀ ਪੀਣ ਨਾਲ ਸਰੀਰ ਨੂੰ ਹੁੰਦੇ ਨੇ ਇਹ ਲਾਭ, ਰੋਜ਼ਾਨਾ ਕਰੋ ਸੇਵਨ

ਲੋਅ ਬੀਪੀ ਹੋਣ ਦੇ ਕਾਰਨ  

ਸਰੀਰ 'ਚ ਪਾਣੀ ਦੀ ਕਮੀ
ਜ਼ਿਆਦਾ ਤਣਾਅ ਲੈਣਾ
ਲੰਬੇ ਸਮੇਂ ਤਕ ਭੁੱਖੇ ਰਹਿਣਾ
ਮੈਡੀਕਲ ਕੰਡੀਸ਼ਨਜ਼
ਗੈਰ-ਸਿਹਤਮੰਦ ਜੀਵਨ ਸ਼ੈਲੀ
ਡੂੰਘੀ ਸੱਟ ਜਾਂ ਸਰਜਰੀ

ਲੋਅ ਬੀਪੀ ਦੇ ਲੱਛਣ 

ਚੱਕਰ ਆਉਣੇ
ਧੁੰਦਲੀ ਨਜ਼ਰ ਹੋਣਾ
ਬੇਹੋਸ਼ ਹੋ ਜਾਣਾ
ਹੱਥਾਂ-ਪੈਰਾਂ ਦਾ ਠੰਡਾਪਣ
ਬਹੁਤ ਜ਼ਿਆਦਾ ਕਮਜ਼ੋਰੀ ਜਾਂ ਥਕਾਵਟ

ਇਹ ਵੀ ਪੜ੍ਹੋ : ਗਰਮੀਆਂ 'ਚ ਬਹੁਤ ਗੁਣਕਾਰੀ ਹੁੰਦੈ ਗੁਲਕੰਦ, ਲੂ, ਥਕਾਵਟ ਤੇ ਤਣਾਅ ਵਰਗੀਆਂ ਸਮੱਸਿਆਵਾਂ ਨੂੰ ਕਰਦੈ ਦੂਰ

ਕੀ ਲੋਅ ਬੀਪੀ ਖਤਰਨਾਕ ਹੁੰਦਾ ਹੈ?

ਜੇਕਰ ਸਰੀਰ ਵਿੱਚ ਅਜਿਹੇ ਲੱਛਣ ਲੰਬੇ ਸਮੇਂ ਤੱਕ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਇਹ ਬਹੁਤ ਖਤਰਨਾਕ ਹੋ ਸਕਦਾ ਹੈ। ਲੋਅ ਬੀਪੀ ਦੀ ਸਥਿਤੀ ਵਿੱਚ, ਸਰੀਰ ਦੇ ਅੰਗਾਂ ਨੂੰ ਖੂਨ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਹੁੰਦੀ ਹੈ। ਇਸ ਕਾਰਨ ਦਿਲ ਦਾ ਦੌਰਾ, ਸਟ੍ਰੋਕ ਅਤੇ ਹੋਰ ਕਈ ਗੰਭੀਰ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ।

ਲੋਅ ਬੀਪੀ ਨੂੰ ਕੰਟਰੋਲ ਕਰਨ ਲਈ ਟਿਪਸ

ਤੁਸੀਂ ਜੀਵਨਸ਼ੈਲੀ ਵਿੱਚ ਸੁਧਾਰ ਕਰਕੇ ਅਤੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਨਿਯੰਤ੍ਰਿਤ ਕਰਕੇ ਬੀਪੀ ਨੂੰ ਮੈਨੇਜ ਕਰ ਸਕਦੇ ਹੋ। ਇਸ ਵਿੱਚ ਡਾਈਟ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਬੀਪੀ ਨੂੰ ਕੰਟਰੋਲ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ...
1. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਜਿਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ।
2. ਲੂਣ ਨਾਲ ਬੀਪੀ ਲੈਵਲ ਨੂੰ ਠੀਕ ਰੱਖਿਆ ਜਾ ਸਕਦਾ ਹੈ। ਇਸ ਲਈ ਭੋਜਨ 'ਚ ਸੋਡੀਅਮ ਦੀ ਮਾਤਰਾ ਸਹੀ ਰੱਖੋ।
3. ਡਾਈਟ 'ਚ ਚਾਹ-ਕੌਫੀ ਵਰਗੀਆਂ ਕੈਫੀਨ ਵਾਲੀਆਂ ਚੀਜ਼ਾਂ ਨੂੰ ਘੱਟ ਕਰੋ।
4. ਮੌਸਮੀ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ।
5. ਬੀਪੀ ਦੀ ਜ਼ਿਆਦਾ ਸਮੱਸਿਆ ਹੋਣ 'ਤੇ ਡਾਕਟਰ ਨਾਲ ਸੰਪਰਕ ਕਰੋ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਪੀਂਦੇ ਹੋ ਆਰ. ਓ. ਦਾ ਪਾਣੀ ਤਾਂ ਪੜ੍ਹੋ ਲੂ-ਕੰਡੇ ਖੜ੍ਹੇ ਕਰਨ ਵਾਲੀ ਖ਼ਬਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


sunita

Content Editor

Related News