ਸਰੀਰ ਨੂੰ ਹੋਣ ਵਾਲੀਆਂ ਇਨ੍ਹਾਂ ਬੀਮਾਰੀਆਂ ਤੋਂ ਰਹਿਣਾ ਹੈ ਦੂਰ ਤਾਂ ਵਰਤੋ ਇਹ ਘਰੇਲੂ ਨੁਸਖੇ

07/18/2017 5:59:41 PM

ਨਵੀਂ ਦਿੱਲੀ— ਆਏ ਦਿਨ ਸਾਨੂੰ ਸਿਹਤ ਨਾਲ ਜੁੜੀਆਂ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਲਈ ਅਸੀਂ ਰੋਜ਼ ਡਾਕਟਰਾਂ ਦੇ ਕੋਲ ਚੱਕਰ ਨਹੀਂ ਲਗਾ ਸਕਦੇ। ਐਸੀਡਿਟੀ, ਕਬਜ਼, ਸਿਰਦਰਦ, ਪੇਟ ਫੁੱਲਣ ਅਤੇ ਥਕਾਵਟ ਵਰਗੀਆਂ ਪ੍ਰੇਸ਼ਾਨੀਆਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ ਇਨ੍ਹਾਂ ਨੂੰ ਦੂਰ ਕਰਨ ਲਈ ਅੱਜ ਅਸੀਂ ਕੁਝ ਘਰੇਲੂ ਨੁਸਖਿਆਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਤੁਰੰਤ ਆਰਾਮ ਮਿਲੇਗਾ। ਇਸ ਦੇ ਨਾਲ ਨਾਲ ਬਿਊਟੀ ਨਾਲ ਜੁੜੀਆਂ ਸਮੱਸਿਆਵਾਂ ਦਾ ਹਲ ਵੀ ਛੋਟੇ-ਛੋਟੇ ਘਰੇਲੂ ਨੁਸਖਿਆਂ ਨਾਲ ਕੱਢਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਜੋ ਟਿਪਸ ਦੱਸੇ ਜਾ ਰਹੇ ਹਾਂ ਉਹ ਤੁਹਾਡੇ ਬਹੁਤ ਕੰਮ ਆਉਣਗੇ। ਆਓ ਜਾਣਦੇ ਹਾਂ ਇਨ੍ਹਾਂ ਬਾਰੇ : 
1. ਹਿਚਕੀ ਹੋਵੇਗੀ ਤੁਰੰਤ ਬੰਦ
ਕਈ ਵਾਰ ਹਿੱਚਕੀ ਆਉਣ 'ਤੇ ਰੁੱਕਣ ਦਾ ਨਾਂ ਨਹੀਂ ਲੈਂਦੀ। ਅਜਿਹੇ ਵਿਚ ਠੰਡੇ ਪਾਣੀ ਨਾਲ ਗਰਾਰੇ ਕਰਨ ਨਾਲ ਜਾਂ ਫਿਰ ਬਰਫ ਦਾ ਟੁੱਕੜਾ ਚੂਸੋ।
2. ਐਸੀਡਿਟੀ ਰਹੇਗੀ ਦੂਰ
ਐਸੀਡਿਟੀ ਹੋਣ 'ਤੇ 2 ਹਰੀ ਇਲਾਇਚੀ ਦੇ ਦਾਣੇ ਕੱਢ ਕੇ ਇਕ ਗਲਾਸ ਪਾਣੀ ਵਿਚ ਉਬਾਲ ਲਓ। ਠੰਡਾ ਹੋਣ 'ਤੇ ਪੀ ਲਓ।
3. ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ
ਦੋ ਚਮਚ ਦਹੀਂ ਵਿਚ 1 ਚਮਚ ਮੇਥੀ ਦਾਨੇ ਦਾ ਪਾਊਡਰ ਅਤੇ 1 ਚੱਮਚ ਆਂਵਲਾਂ ਪਾਊਡਰ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਇਸ ਪੇਸਟ ਨੂੰ ਅੱਧਾ ਘੰਟੇ ਲਈ ਵਾਲਾਂ 'ਤੇ ਲਗਾ ਕੇ ਥੋੜ੍ਹੀ ਦੇਰ ਬਾਅਦ ਧੋ ਲਓ।
4. ਨਹੀਂ ਫੁੱਲੇਗਾ ਪੇਟ
ਬਹੁਤ ਸਾਰੇ ਲੋਕਾਂ ਨੂੰ ਪੇਟ ਫੁੱਲਣ ਦੀ ਦਿੱਕਤ ਹੁੰਦੀ ਹੈ। ਅਕਸਰ ਗੈਸ ਬਣਨ ਦੇ ਬਾਅਦ ਇਹ ਪ੍ਰੇਸ਼ਾਨੀ ਦੇਖਣ ਨੂੰ ਮਿਲਦੀ ਹੈ। ਪੇਟ ਵਿਚ ਸੋਜ ਹੋ ਜਾਵੇ ਤਾਂ 1 ਚੱਮਚ ਸੌਂਫ 1 ਕੱਪ ਗਰਮ ਪਾਣੀ ਵਿਚ ਪਾ ਕੇ 10 ਮਿੰਟ ਲਈ ਢੱਕ ਕੇ ਰੱਖ ਦਿਓ। ਇਸ ਪਾਣੀ ਦੀ ਦਿਨ ਵਿਚ 3 ਵਾਰ ਵਰਤੋਂ ਕਰੋ।
5. ਨੀਂਦ ਨਾ ਆਉਣ ਦੀ ਸਮੱਸਿਆ ਹੋਵੇਗੀ ਦੂਰ
ਸੋਂਣ ਤੋਂ ਅੱਧਾ ਘੰਟਾ ਪਹਿਲਾਂ 1 ਗਲਾਸ ਕੋਸੇ ਪਾਣੀ ਵਿਚ 1 ਚੱਮਚ ਸਿਰਕਾ ਵਿਨੇਗਰ ਅਤੇ ਸ਼ਹਿਦ ਮਿਲਾ ਕੇ ਪੀਓ।
6. ਕਬਜ਼ ਤੋਂ ਮਿਲੇਗੀ ਰਾਹਤ
ਰਾਤ ਨੂੰ 1 ਕੱਪ ਗਰਮ ਦੁੱਧ ਵਿਚ 1 ਚੱਮਚ ਅਰੰਡੀ ਦਾ ਤੇਲ ਪਾ ਕੇ ਪੀ ਲਓ।
7. ਸਰੀਰ ਦੇ ਦਰਦ ਤੋਂ ਛੁਟਕਾਰਾ
ਇਕ ਕੱਪ ਹਲਕੇ ਕੋਸੇ ਪਾਣੀ ਵਿਚ 1 ਚੱਮਚ ਸ਼ਹਿਦ ਅਤੇ ਅੱਧਾ ਚੱਮਚ ਦਾਲਚੀਨੀ ਪਾਊਡਰ ਮਿਲਾ ਕੇ ਪੀਣ ਨਾਲ ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ।
8. ਥਰਾਵਟ ਤੋਂ ਛੁਟਕਾਰਾ
ਜ਼ਿਆਦਾ ਕੰਮ ਕਰਨ ਦੇ ਬਾਅਦ ਥਕਾਵਟ ਮਹਿਸੂਸ ਹੋਣ 'ਤੇ ਡਾਰਕ ਚਾਕਲੇਟ ਖਾਓ। ਇਸ ਨਾਲ ਐਨਰਜ਼ੀ ਮਿਲਦੀ ਹੈ।
9. ਮਾਈਗਰੇਨ ਦਾ ਦਰਦ
ਇਸ ਦਰਦ ਤੋਂ ਰਾਹਤ ਪਾਉਣ ਲਈ ਦੋ ਬੂੰਦਾ ਦੇਸੀ ਘਿਓ ਦੀਆਂ ਨੱਕ ਵਿਚ ਪਾਓ। ਇਸ ਨਾਲ ਮਾਈਗਰੇਨ ਦਾ ਦਰਦ ਦੂਰ ਹੋ ਜਾਵੇਗਾ।


Related News