ਲਿਵਰ ਦੀ ਦੇਖਭਾਲ ਵੀ ਹੈ ਬਹੁਤ ਜ਼ਰੂਰੀ
Sunday, Jan 28, 2018 - 09:32 AM (IST)

ਜਲੰਧਰ— ਲਿਵਰ ਮਤਲਬ ਕਿ ਜਿਗਰ ਸਰੀਰ ਦਾ ਮੁੱਖ ਅੰਗ ਹੈ। ਪੇਟ ਦੇ ਖੱਬੇ ਪਾਸੇ ਅਤੇ ਲਾਲ ਤੇ ਭੂਰੇ ਰੰਗ ਦੇ ਜਿਗਰ ਦਾ ਭਾਰ ਲਗਭਗ 3 ਪੌਂਡ (1350 ਗ੍ਰਾਮ) ਹੋ ਸਕਦਾ ਹੈ। ਜੇ ਲਿਵਰ ਸਬੰਧੀ ਕੋਈ ਪ੍ਰੇਸ਼ਾਨੀ ਆ ਜਾਵੇ ਤਾਂ ਸਮਝ ਲਓ ਕਿ ਤੁਹਾਡੀ ਸਿਹਤ ਲਈ ਖਤਰੇ ਦੀ ਘੰਟੀ ਵਜ ਚੁੱਕੀ ਹੈ ਅਤੇ ਤੁਹਾਨੂੰ ਤੁਰੰਤ ਇਸ 'ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਤੁਹਾਡੀ ਪੂਰੀ ਸਿਹਤ ਇਸ 'ਤੇ ਨਿਰਭਰ ਕਰਦੀ ਹੈ।
1. ਲਿਵਰ ਦਾ ਕੰਮ
ਇਹ ਸਰੀਰ ਦੀਆਂ ਕਈ ਅਹਿਮ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ ਅਤੇ ਇਸ ਵਿਚ ਖਰਾਬੀ ਹੋਣ 'ਤੇ ਕੰਮ ਕਰਨ ਦੀ ਸਮਰੱਥਾ ਖਤਮ ਹੋਣ ਲੱਗਦੀ ਹੈ। ਲਿਵਰ ਖਾਣੇ ਨੂੰ ਬਚਾਉਣ ਦੇ ਨਾਲ ਗਾਲ ਦਾ ਉਤਪਾਦਨ ਵੀ ਕਰਦਾ ਹੈ। ਗਾਲ ਇਕ ਅਜਿਹਾ ਤਰਲ ਪਦਾਰਥ ਹੁੰਦਾ ਹੈ ਜੋ ਸਾਡੇ ਗਾਲ ਬਲੈਡਰ ਦੀ ਥੈਲੀ ਵਿਚ ਫੈਟ ਅਤੇ ਵਿਟਾਮਿਨ ਨੂੰ ਜਜ਼ਬ ਕਰਨ ਲਈ ਅਤਿ ਜ਼ਰੂਰੀ ਹੈ, ਜੋ ਖੂਨ ਨੂੰ ਛਾਣਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਲਿਵਰ ਕੁਝ ਇਹ ਕੰਮ ਵੀ ਕਰਦਾ ਹੈ।
2. ਲਿਵਰ ਖਰਾਬੀ ਦੇ ਕਾਰਨ
ਲਿਵਰ ਸਬੰਧੀ ਪ੍ਰੇਸ਼ਾਨੀ ਦੇ ਕਈ ਕਾਰਨ ਹੋ ਸਕਦੇ ਹਨ।
ਤੇਲ ਭਰਪੂਰ ਖਾਣਾ ਅਤੇ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ
ਮੂੰਹ 'ਚੋਂ ਗੰਦੀ ਬਦਬੂ ਆਉਣਾ ਵੀ ਲਿਵਰ ਦੀ ਖਰਾਬੀ ਦਾ ਇਕ ਸੰਕੇਤ
ਸਿਗਰਟਨੋਸ਼ੀ ਦਾ ਸੇਵਨ
ਖਾਣ-ਪੀਣ ਨਾਲ ਜੁੜੀਆਂ ਗਲਤ ਆਦਤਾਂ
3. ਖਰਾਬੀ ਦੇ ਲੱਛਣ
ਚਮੜੀ ਨੁਕਸਾਨੀ ਜਾਂਦੀ ਹੈ ਅਤੇ ਚਿਹਰੇ 'ਤੇ ਥਕਾਵਟ ਦਿਖਾਈ ਦੇਣ ਲਗਦੀ ਹੈ। ਅਜਿਹੇ ਲੱਛਣ ਅੱਖਾਂ ਦੀ ਸਕਿਨ 'ਤੇ ਛੇਤੀ ਦਿਖਾਈ ਦਿੰਦੇ ਹਨ ਕਿਉਂਕਿ ਅੱਖਾਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ।
ਪਾਚਨ ਤੰਤਰ ਵਿਚ ਖਰਾਬੀ ਵੀ ਲਿਵਰ ਖਰਾਬੀ ਦਾ ਲੱਛਣ ਹੋ ਸਕਦਾ ਹੈ ਕਿਉਂਕਿ ਜੇ ਤੁਹਾਡੇ ਲਿਵਰ 'ਤੇ ਫੈਟ ਜਮ੍ਹਾ ਹੈ ਤਾਂ ਤੁਹਾਨੂੰ ਪਾਣੀ ਵੀ ਹਜ਼ਮ ਨਹੀਂ ਹੋਵੇਗਾ।
ਚਮੜੀ 'ਤੇ ਪਏ ਚਿੱਟੇ ਧੱਬੇ। ਇਸ ਨੂੰ ਲਿਵਰ ਸਪੋਟ ਵੀ ਕਿਹਾ ਜਾਂਦਾ ਹੈ।
ਪੇਟ ਵਿਚ ਸੋਜ ਵੀ ਇਸੇ ਪ੍ਰੇਸ਼ਾਨੀ ਦਾ ਸੰਕੇਤ ਹੋ ਸਕਦੀ ਹੈ, ਜਿਸ ਨੂੰ ਲੋਕ ਅਕਸਰ ਮੋਟਾਪਾ ਸਮਝਣ ਦੀ ਭੁੱਲ ਕਰ ਬੈਠਦੇ ਹਨ।
ਅੱਖਾਂ ਦੇ ਸਫੈਦ ਹਿੱਸੇ ਵਿਚ ਪੀਲਾਪਨ, ਪੀਲੇ ਨਹੁੰ, ਪੀਲੀਆ ਤੋਂ ਇਲਾਵਾ ਲਿਵਰ ਇਨਫੈਕਸ਼ਨ ਦੇ ਵੀ ਲੱਛਣ ਹੋ ਸਕਦੇ ਹਨ।
4. ਲਿਵਰ ਨਾਲ ਜੁੜੇ ਰੋਗ
ਖਰਾਬ ਲਾਈਫ ਸਟਾਈਲ ਅਤੇ ਖਾਣ-ਪੀਣ ਨਾਲ ਜੁੜੀ ਲਾਪ੍ਰਵਾਹੀ ਕਾਰਨ ਵੀ ਲਿਵਰ ਵਿਚ ਖਰਾਬੀ ਆਉਣ ਲੱਗਦੀ ਹੈ, ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੇ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
1. ਵਿਸ਼ਾਣੂ ਹੈਪੇਟਾਈਟਿਸ
ਹੈਪੇਟਾਈਟਿਸ ਵਾਇਰਸ ਦੇ ਫੈਲਣ ਨਾਲ ਲਿਵਰ ਵਿਚ ਸੋਜ ਪੈਦਾ ਹੋ ਜਾਂਦੀ ਹੈ।
2. ਆਟੋਇਮਿਊਨ ਡਿਸਆਰਡਰ
ਇਹ ਸਰੀਰ ਦੇ ਨਰਵ ਸਿਸਟਮ, ਕੋਸ਼ਿਕਾਵਾਂ ਅਤੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਰੋਗ ਨਾਲ ਸਾਡੇ ਲਿਵਰ 'ਤੇ ਅਸਰ ਪੈਂਦਾ ਹੈ ਅਤੇ ਸਾਡੇ ਲਿਵਰ ਦੇ ਕੰਮ ਕਰਨ ਦੀ ਸਮਰੱਥਾ ਘਟਦੀ ਹੈ।
3. ਸੋਰਾਇਸਿਸ
ਇਹ ਰੋਗ ਧੀਮੀ ਰਫਤਾਰ ਨਾਲ ਵੱਧਦਾ ਹੈ, ਜਿਸ ਵਿਚ ਲਿਵਰ ਆਪਣੇ ਆਕਾਰ ਵਿਚ ਨਾ ਰਹਿ ਕੇ ਸੁੰਗੜਨ ਲੱਗਦਾ ਹੈ ਅਤੇ ਆਪਣਾ ਲਚਕੀਲਾਪਨ ਗੁਆ ਕੇ ਕਠੋਰ ਹੋ ਜਾਂਦਾ ਹੈ।
4. ਫੈਟੀ ਲਿਵਰ
ਜਦੋਂ ਲਿਵਰ ਵਿਚ ਬਹੁਤ ਜ਼ਿਆਦਾ ਫੈਟ ਜਮ੍ਹਾ ਹੋ ਜਾਵੇ ਤਾਂ ਇਸ ਇਨਫੈਕਸ਼ਨ ਨੂੰ ਫੈਟੀ ਲਿਵਰ ਕਹਿੰਦੇ ਹਨ।
5. ਲਿਵਰ ਫੇਲਯੋਰ
ਲੰਮੇ ਸਮੇਂ ਤੱਕ ਲਿਵਰ ਨਾਲ ਜੁੜੀ ਬੀਮਾਰੀ ਸਹੀ ਨਾ ਹੋਵੇ ਜਾਂ ਇਹ ਚੰਗੀ ਤਰ੍ਹਾਂ ਕੰਮ ਨਾ ਕਰੇ ਜਾਂ ਕੰਮ ਕਰਨਾ ਬੰਦ ਕਰ ਦੇਵੇ ਥਾਂ ਇਸ ਨੂੰ ਲਿਵਰ ਫੇਲਯੋਰ ਕਹਿੰਦੇ ਹਨ।
6. ਲਿਵਰ ਕੈਂਸਰ
ਇਹ ਰੋਗ ਲਿਵਰ ਦੀਆਂ ਕੋਸ਼ਿਕਾਵਾਂ ਦੇ ਅਸਾਧਾਰਣ ਵਾਧੇ ਨਾਲ ਪੈਦਾ ਹੁੰਦਾ ਹੈ।
7. ਲਿਵਰ ਐਬਸੈਸ
ਲਿਵਰ ਐਬਸੈਸ ਨੂੰ ਆਮ ਭਾਸ਼ਾ ਵਿਚ ਜਿਗਰ 'ਚ ਫੋੜਾ ਕਹਿੰਦੇ ਹਨ।
5. ਕਿਵੇਂ ਰੱਖੀਏ ਆਪਣੇ ਲਿਵਰ ਨੂੰ ਤੰਦਰੁਸਤ
ਚੀਨੀ ਅਤੇ ਫੈਟਸ ਦਾ ਸੇਵਨ ਘੱਟ ਕਰੋ। ਅਸੰਤੁਲਿਤ ਆਹਾਰ ਨਾ ਲਓ ਅਤੇ ਮੋਟਾਪੇ ਨੂੰ ਖੁਦ ਤੋਂ ਦੂਰ ਰੱਖੋ। ਇਸ ਨਾਲ ਲਿਵਰ ਵਿਚ ਸੋਜ ਨਹੀਂ ਰਹੇਗੀ।
ਵੱਧ ਤੋਂ ਵੱਧ ਮਾਤਰਾ ਵਿਚ ਹਰੀਆਂ ਸਬਜ਼ੀਆਂ, ਫਲ ਖਾਓ। ਰੈੱਡ ਮੀਟ ਦਾ ਸੇਵਨ ਕਦੇ-ਕਦਾਈਂ ਕਰੋ। ਟਮਾਟਰ, ਤਰਬੂਜ਼, ਸ਼ਿਮਲਾ ਮਿਰਚ, ਪਪੀਤਾ, ਪਾਲਕ, ਗਾਜਰ ਦਾ ਜੂਸ ਅਤੇ ਲਾਲ ਅਮਰੂਦ ਖਾਓ।
ਲਿਵਰ ਨੂੰ ਸੁਰੱਖਿਅਤ ਰੱਖਣ ਵਾਲਾ ਇਕ ਯੌਗਿਕ ਕੁਰਕੁਮਿਨ ਵੀ ਹੈ ਜੋ ਅਦਰਕ ਅਤੇ ਹਲਦੀ ਵਿਚ ਪਾਇਆ ਜਾਂਦਾ ਹੈ। ਸਟੱਡੀ ਮੁਤਾਬਕ ਕੁਰਕੁਮਿਨ ਲਿਵਰ ਕੈਂਸਰ ਦੇ ਖਤਰੇ ਨੂੰ ਦੂਰ ਕਰਨ ਵਿਚ ਬਹੁਤ ਮਦਦਗਾਰ ਹੈ।
ਕੌਫੀ ਵਿਚ ਐਂਟੀ-ਇਨਫਲਾਮੇਟਰੀ ਲਿਵਰ ਨੂੰ ਸੁਰੱਖਿਅਤ ਰੱਖਦੇ ਹਨ ਪਰ ਦਿਨ ਭਰ ਵਿਚ ਤਿੰਨ ਕੱਪ ਤੋਂ ਵੱਧ ਕੌਫੀ ਪੀਣਾ ਠੀਕ ਨਹੀਂ ਹੁੰਦਾ।
ਖਾਣੇ ਵਿਚ ਵਿਟਾਮਿਨ ਈ ਦਾ ਹੋਣਾ ਵੀ ਸਾਡੇ ਲਿਵਰ ਨੂੰ ਠੀਕ ਰੱਖਦਾ ਹੈ। ਪਾਲਕ, ਟੋਫੂ ਅਤੇ ਮੇਵਿਆਂ ਵਿਚ ਵਿਟਾਮਿਨ ਈ ਚੰਗੀ ਮਾਤਰਾ ਵਿਚ ਮਿਲਦਾ ਹੈ ਅਤੇ ਸਾਡੇ ਲਿਵਰ ਨੂੰ ਤੰਦਰੁਸਤ ਰੱਖਦਾ ਹੈ।
ਸ਼ਰਾਬ ਦਾ ਸੇਵਨ ਲਿਵਰ ਦੇ ਸੈੱਲਜ਼ ਨੂੰ ਨਸ਼ਟ ਕਰਦਾ ਹੈ, ਜੋ ਅੱਗੇ ਚੱਲ ਕੇ ਫੈਟੀ ਲਿਵਰ ਅਤੇ ਰੇਅਰ ਕੰਡੀਸ਼ਨਸ ਵਿਚ ਸੋਰਾਇਸਿਸ ਜਾਂ ਹੈਪੇਟਾਈਟਿਸ ਵੀ ਹੋ ਸਕਦਾ ਹੈ। ਹਫਤੇ ਵਿਚ ਲਗਭਗ ਤਿੰਨ-ਚਾਰ ਦਿਨ ਅਲਕੋਹਲ ਨਾ ਲਓ ਤਾਂ ਕਿ ਲਿਵਰ ਨੂੰ ਰਿਕਵਰ ਕਰਨ ਦਾ ਮੌਕਾ ਮਿਲੇ।
ਰੋਜ਼ਾਨਾ ਕਸਰਤ ਕਰੋ। ਰਿਪੋਰਟ ਮੁਤਾਬਕ ਹਫਤੇ ਭਰ ਵਿਚ 150 ਮਿੰਟ ਕੀਤੀ ਗਈ ਕਸਰਤ ਲਿਵਰ ਵਲੋਂ ਬਣਨ ਵਾਲੇ ਹਾਨੀਕਾਰਕ ਐਂਜਾਈਮਾਂ ਦਾ ਨਿਰਮਾਣ ਘੱਟ ਕਰ ਦਿੰਦੀ ਹੈ।
ਪੇਨਕਿਲਰ ਦੀ ਵਰਤੋਂ ਘੱਟ ਕਰੋ ਕਿਉਂਕਿ ਇਹ ਲਿਵਰ 'ਤੇ ਅਸਰ ਪਾਉਂਦੀ ਹੈ। ਪੇਨਕਿਲਰਸ ਦਾ ਸੇਵਨ ਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਅਲਕੋਹਲ ਦੀ ਵਰਤੋਂ ਕਰਨਾ ਖਤਰਨਾਕ ਹੋ ਸਕਦਾ ਹੈ।
ਸੇਬ ਦਾ ਸਿਰਕਾ ਵੀ ਲਿਵਰ 'ਚ ਮੌਜੂਦ ਗੰਦੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਖਾਣੇ ਤੋਂ ਪਹਿਲਾਂ ਸੇਬ ਦੇ ਸਿਰਕੇ ਦਾ ਸੇਵਨ ਕਰੋ, ਇਸ ਨਾਲ ਚਰਬੀ ਘਟਦੀ ਹੈ। ਇਕ ਗਿਲਾਸ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਤੇ ਸ਼ਹਿਦ ਮਿਲਾ ਕੇ ਪੀਓ।
ਮੁਲੱਠੀ ਦੀ ਜੜ੍ਹ ਦਾ ਪਾਊਡਰ ਉਬਲਦੇ ਪਾਣੀ ਵਿਚ ਪਾਓ ਅਤੇ ਠੰਡਾ ਕਰ ਕੇ ਇਸ ਨੂੰ ਛਾਣ ਕੇ ਪੀਓ। ਤੁਸੀਂ ਦਿਨ ਵਿਚ ਇਕ ਜਾਂ ਦੋ ਵਾਰ ਇਸਦਾ ਸੇਵਨ ਕਰ ਸਕਦੇ ਹੋ।