ਸਰਦੀ-ਜ਼ੁਕਾਮ ਤੋਂ ਛੁਟਕਾਰਾ ਦਿਵਾਏ ਭੁੰਨੀ ਅਲਸੀ ਤੇ ਜੀਰਾ, ਹੋਰ ਵੀ ਜਾਣੋ ਹੈਰਾਨੀਜਨਕ ਫਾਇਦੇ

12/28/2019 5:01:33 PM

ਜਲੰਧਰ— ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦਾ ਸੇਵਨ ਵੱਖ-ਵੱਖ ਪਕਵਾਨਾਂ ਦੇ ਰੂਪ 'ਚ ਕੀਤਾ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਫਾਈਬਰ ਐਂਟੀ-ਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਭਾਰ ਘੱਟ ਕਰਨ ਦੇ ਨਾਲ-ਨਾਲ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਵੀ ਦਰੁਸਤ, ਕੋਲਡ ਕਫ, ਕੋਲੈਸਟਰੋਲ ਕੰਟਰੋਲ, ਕੈਂਸਰ, ਡਾਇਬਟੀਜ਼ ਆਦਿ ਤੋਂ ਵੀ ਬਚਾਅ ਕਰਦਾ ਹੈ। ਜੇਕਰ ਅਲਸੀ ਨੂੰ ਜੀਰੇ ਦੇ ਨਾਲ ਖਾਧਾ ਜਾਵੇ ਤਾਂ ਇਸ ਨਾਲ ਸਰਦੀਆਂ 'ਚ ਹੋਣ ਵਾਲੀ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਅਲਸੀ ਖਾਣ ਦੇ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ।

PunjabKesari

ਕਿੰਝ ਕਰੀਏ ਸੇਵਨ
ਅਲਸੀ ਦੇ ਬੀਜਾਂ ਨੂੰ ਰਾਤ ਦੇ ਸਮੇਂ ਪਾਣੀ 'ਚ ਭਿਓ ਕੇ ਰੱਖ ਦਿਉ। ਸਵੇਰੇ ਖਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ। ਇਸ ਦੇ ਇਲਾਵਾ ਅਲਸੀ ਦੇ ਬੀਜਾਂ ਨਾਲ ਬਣੇ ਲੱਡੂ, ਰੋਟੀ ਨੂੰ ਵੀ ਤੁਸੀਂ ਆਪਣੀ ਡਿਸ਼ 'ਚ ਸ਼ਾਮਲ ਕਰ ਸਕਦੇ ਹੋ। ਕਣਕ ਦੇ ਆਟੇ 'ਚ ਅਲਸੀ ਮਿਲਾ ਕੇ ਉਸ ਦੀ ਰੋਟੀ ਖਾਣੀ ਚਾਹੀਦੀ ਹੈ। ਇਕ ਚਮਚ ਅਲਸੀ ਦੇ ਪਾਊਡਰ ਨੂੰ ਦੋ ਕੱਪ ਪਾਣੀ 'ਚ ਉਦੋਂ ਤੱਕ ਅੱਗ 'ਤੇ ਪਕਾਓ ਜਦੋਂ ਤੱਕ ਇਹ ਪਾਣੀ ਇਕ ਕੱਪ ਨਾ ਰਹਿ ਜਾਵੇ। ਥੋੜ੍ਹਾ ਜਿਹਾ ਠੰਡਾ ਹੋਣ 'ਤੇ ਸ਼ਹਿਦ ਜਾਂ ਗੁੜ ਪਾ ਕੇ ਇਸ ਦਾ ਸੇਵਨ ਕਰੋ।

ਇਹ ਰਹੇ ਫਾਇਦੇ

PunjabKesari
ਭੁੰਨੀ ਹੋਈ ਅਲਸੀ ਦਾ ਜੀਰੇ ਨਾਲ ਇੰਝ ਕਰੋ ਸੇਵਨ
ਸਰਦੀ ਦੇ ਮੌਸਮ 'ਚ ਹਮੇਸ਼ਾ ਸਰਦੀ-ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਭੁੰਨੀ ਹੋਈ ਅਲਸੀ ਨੂੰ ਜੀਰੇ ਨਾਲ ਖਾ ਸਕਦੇ ਹੋ। ਰੋਜ਼ਾਨਾ ਇਕ ਚਮਚ ਭੁੰਨੀ ਅਲਸੀ ਅਤੇ ਜੀਰੇ ਦਾ ਇਸਤੇਮਾਲ ਕਰਨ ਨਾਲ ਨਾ ਸਿਰਫ ਬੁਖਾਰ, ਸਰਦੀ-ਜ਼ੁਕਾਮ ਤੋਂ ਰਾਹਤ ਮਿਲੇਗੀ ਸਗੋਂ ਗਲੇ ਦੀ ਇਨਫੈਕਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ।

PunjabKesari

ਕੈਂਸਰ ਤੋਂ ਕਰੇ ਬਚਾਅ
ਅਲਸੀ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਬ੍ਰੈਸਟ ਕੈਂਸਰ, ਸਕਿਨ ਕੈਂਸਰ, ਓਵੇਰੀਅਨ ਕੈਂਸਰ ਦਾ ਖਤਰਾ ਕਾਫੀ ਹਦ ਤੱਕ ਘੱਟ ਕਰ ਦਿੰਦੇ ਹਨ। ਤੁਸੀਂ ਅਲਸੀ ਦੇ ਬੀਜਾਂ ਨੂੰ ਦਹੀ 'ਚ ਮਿਲਾ ਕੇ ਖਾ ਸਕਦੇ ਹੋ।

PunjabKesari

ਸਿਕਰੀ ਤੋਂ ਮਿਲੇ ਛੁਟਕਾਰਾ
ਅਲਸੀ ਦੇ ਬੀਜਾਂ ਨੂੰ ਪੀਸ ਕੇ ਉਸ 'ਚ 2-3 ਚਮਚ ਨਾਰੀਅਲ ਦਾ ਤੇਲ ਮਿਲਾ ਲਵੋ। ਇਸ ਤੇਲ ਨਾਲ ਫਿਰ ਸਿਰ ਦੀ ਮਸਾਜ ਕਰੋ ਅਤੇ 45 ਮਿੰਟਾਂ ਤੱਕ ਤੇਲ ਵਾਲਾਂ 'ਚ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸ਼ੈਂਪੂ ਨਾਲ ਸਿਰ ਧੋ ਲਵੋ। ਅਜਿਹਾ ਕਰਨ ਦੇ ਨਾਲ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਦੁਰੱਸਤ ਪਾਚਨ ਤੰਤਰ
ਅਲਸੀ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸਹੀ ਢੰਗ ਨਾਲ ਚੱਲਣ 'ਚ ਮਦਦ ਕਰਦੇ ਹਨ। ਇਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

PunjabKesari

ਗਲੋਇੰਗ ਸਕਿਨ
ਅਲਸੀ ਦੇ ਬੀਜ ਸਕਿਨ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਇਕ ਚਮਚ ਅਲਸੀ ਦੇ ਬੀਜ ਅਤੇ ਉਸ 'ਚ ਇਕ ਅੰਡਾ ਮਿਲਾ ਕੇ ਉਸ ਦਾ ਪੇਸਟ ਬਣਾ ਲਵੋ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟਾਂ ਲਈ ਲਗਾਓ। ਬਾਅਦ 'ਚ ਪਾਣੀ ਦੇ ਨਾਲ ਚਿਹਰਾ ਧੋ ਲਵੋ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਚਮਕਦਾਰ ਹੋ ਜਾਵੇਗੀ।

ਔਰਤਾਂ ਲਈ ਵਰਦਾਨ
ਅਲਸੀ ਦੇ ਬੀਜ ਔਰਤਾਂ ਲਈ ਵਰਦਾਨ ਸਾਬਤ ਹੁੰਦੇ ਹਨ। ਔਰਤਾਂ ਨੂੰ ਪੀਰੀਅਡਸ ਬੰਦ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਇਸ ਦੌਰਾਨ 40 ਗ੍ਰਾਮ ਪੀਸੀ ਹੋਈ ਅਲਸੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਪਰੇਸ਼ਾਨੀ 'ਚ ਕਾਫੀ ਰਾਹਤ ਮਿਲੇਗੀ।

PunjabKesari

ਵਾਲਾਂ ਦਾ ਝੜਨਾ ਕਰੇ ਘੱਟ
ਸਭ ਤੋਂ ਪਹਿਲਾਂ 6 ਘੰਟਿਆਂ ਲਈ ਅਲਸੀ ਦੇ ਬੀਜਾਂ ਨੂੰ ਭਿਓ ਕੇ ਰੱਖ ਦਿਓ। ਫਿਰ ਪੀਸ ਦੇ ਦੋ ਚਮਚ ਆਂਵਲਿਆਂ ਦਾ ਤੇਲ ਮਿਲਾਓ। ਫਿਰ 30 ਮਿੰਟਾਂ ਤੱਕ ਸਿਰ 'ਤੇ ਲੱਗਾ ਕੇ ਵਾਲਾਂ ਨੂੰ ਧੋ ਲਵੋ। ਅਜਿਹਾ ਹਫਤੇ 'ਚ ਦੋ ਵਾਰ ਕਰਨਾ ਚਾਹੀਦਾ ਹੈ। ਇਸ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ।

PunjabKesari

ਹਾਰਮੋਨ ਸੰਤੁਲਨ
ਅਕਸਰ ਔਰਤਾਂ ਹਾਰਮੋਨਲਸ ਅਸੰਤੁਲਨ ਦੀ ਸਮੱਸਿਆ ਨਾਲ ਜੂਝਦੀਆਂ ਹਨ। ਅਜਿਹੇ 'ਚ ਅਲਸੀ ਦੇ ਬੀਜਾਂ ਦਾ ਸੇਵਨ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਨਾਲ ਸਰੀਰ 'ਚ ਐਸਟਰੋਜਨ ਹਾਰਮੋਨ ਦਾ ਪੱਧਰ ਵੀ ਵੱਧਦਾ ਹੈ, ਜੋ ਔਰਤਾਂ ਲਈ ਬੇਹੱਦ ਜ਼ਰੂਰੀ ਹੈ।

PunjabKesari

ਭਾਰ ਕਰੇ ਘੱਟ
ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਲਸੀ ਦੇ ਬੀਜ ਖਾਣੇ ਚਾਹੀਦੇ ਹਨ। ਇਸ ਨਾਲ ਮੈਟਾਬਾਲਿਜ਼ਮ ਤੇਜ਼ ਹੋਵੇਗਾ ਅਤੇ ਤੁਹਾਡਾ ਪੇਟ ਦੇਰ ਤੱਕ ਭਰਿਆ ਰਹੇਗਾ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲੇਗੀ।

PunjabKesari

ਦਿਲ ਦੇ ਲਈ ਫਾਇਦੇਮੰਦ
ਅਲਸੀ ਦੇ ਬੀਜ਼ਾਂ ਦਾ ਰੋਜ਼ਾਨਾ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਹੀ ਰਾਹਤ ਮਿਲਦੀ ਹੈ। ਦਿਲ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਵੇਰੇ 2 ਚਮਚ ਭੁੰਨੀ ਹੋਈ ਅਲਸੀ ਦੇ ਬੀਜ਼ ਦਾ ਸੇਵਨ ਕਰਨਾ ਚਾਹੀਦਾ ਹੈ।

ਸ਼ੂਗਰ ਨੂੰ ਕਰੇ ਕੰਟਰੋਲ
ਸ਼ੂਗਰ ਦੇ ਮਰੀਜ਼ਾਂ ਨੂੰ 2 ਚਮਚ ਭੁੰਨੀ ਹੋਈ ਅਲਸੀ ਖਾਣ ਤੋਂ ਬਾਅਦ 2 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
 


shivani attri

Content Editor

Related News