ਕੈਂਸਰ ’ਚ ਫਾਇਦੇਮੰਦ ਹਨ ‘ਨਿੰਬੂ ਦੇ ਛਿਲਕੇ’, ਜੋੜਾਂ ਦਾ ਦਰਦ ਵੀ ਕਰੇ ਦੂਰ

03/25/2020 6:28:51 PM

ਜਲੰਧਰ - ਨਿੰਬੂ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਨਾਲ ਕਈ ਇਲਾਜ ਵੀ ਹੁੰਦੇ ਹਨ। ਬਹੁਤ ਸਾਰੇ ਲੋਕ ਨਿੰਬੂ ਦੀ ਵਰਤੋਂ ਕਰਨ ਤੋਂ ਬਾਅਦ ਇਸ ਦੇ ਛਿਲਕੇ ਸੁੱਟ ਦਿੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਬਹੁਤ ਸਾਰੇ ਫਾਇੰਦੇ ਹੁੰਦੇ ਹਨ। ਜਿਨ੍ਹਾਂ ਛਿਲਕਿਆਂ ਨੂੰ ਲੋਕ ਬੇਕਾਰ ਸਮਝ ਕੇ ਬਾਹਰ ਸੁੱਟ ਦਿੰਦੇ ਹਨ, ਉਹ ਤੁਹਾਡੇ ਘਰ ਦੀ ਸਾਫ਼–ਸਫਾਈ ਵਿਚ ਬਹੁਤ ਕੰਮ ਆ ਸਕਦੇ ਹਨ। ਨਿੰਬੂ ਦੇ ਛਿਲਕੇ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜੋ ਤੁਹਾਡੀ ਸੁੰਦਰਤਾ 'ਚ ਨਿਖਾਰ ਲਿਆਉਂਦੇ ਹਨ। ਇਸ ਨਾਲ ਚਮੜੀ ਵੀ ਸਾਫ ਹੋ ਜਾਂਦੀ ਹੈ। ਨਿੰਬੂ ਦੇ ਛਿਲਕਿਆਂ 'ਚੋਂ ਤਾਜ਼ਾ ਖੁਸ਼ਬੋ ਆਉਂਦੀ ਹੈ, ਜਿਸ ਨਾਲ ਘਰ 'ਚ ਚੀਟੀਂ ਅਤੇ ਮੱਛਰ ਨਹੀਂ ਆਉਂਦੇ। ਅੱਜ ਅਸੀਂ ਤੁਹਾਨੂੰ ਨਿੰਬੂ ਦੇ ਛਿਲਕਿਆਂ ਦੇ ਕੁਝ ਫਾਇਦੇ ਦੱਸ ਰਹੇ ਹਾਂ।

1. ਕੈਂਸਰ
ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੜਣ ਲਈ ਨਿੰਬੂ ਦੇ ਛਿਲਕੇ ਬਹੁਤ ਫਾਇਦੇਮੰਦ ਹਨ। ਇਸ ‘ਚ ਮੌਜੂਦ ਤੱਤ ਕੈਂਸਰ ਦੇ ਸੈੱਲ ਨਾਲ ਲੜਣ ‘ਚ ਮਦਦਗਾਰ ਹਨ। ਇਹ ਛਾਤੀ ਕੈਂਸਰ, ਕੋਲਨ ਕੈਂਸਰ ਅਤੇ ਚਮੜੀ ਕੈਂਸਰ ਦੇ ਇਲਾਜ 'ਚ ਸਹਾਈ ਹੁੰਦੇ ਹਨ।

PunjabKesari

ਪੜ੍ਹੋ ਇਹ ਖਬਰ ਵੀ - ਮੂੰਗ ਦਾਲ ਦਾ ਪਾਣੀ ਪੀਣ ਨਾਲ ਬੀਮਾਰੀਆਂ ਤੋਂ ਮਿਲੇਗੀ ਮੁਕਤੀ, ਇਮਿਊਨ ਸਿਸਟਮ ਰਹੇਗਾ ਠੀਕ

2. ਕੋਲੇਸਟਰੌਲ ਘਟਾਉਣ 'ਚ ਸਹਾਈ
ਜੇ ਤੁਹਾਡੇ ਸਰੀਰ 'ਤ ਬੈਡ ਕੋਲੇਸਟਰੌਲ ਬਹੁਤ ਜਿਆਦਾ ਹੋ ਗਿਆ ਹੈ ਤਾਂ ਤੁਸੀਂ ਨਿੰਬੂ ਦੇ ਛਿਲਕਿਆਂ ਦੀ ਵਰਤੋਂ ਸ਼ੁਰੂ ਕਰ ਦਿਓ। ਇਸ 'ਚ ਪਾਲੀਫਿਨਾਲ ਫਲੇਵੋਨਾਈਡ ਹੁੰਦਾ ਹੈ, ਜੋ ਵਧੇ ਹੋਏ ਕੋਲੇਸਟਰੌਲ ਨੂੰ ਘਟਾ ਦਿੰਦਾ ਹੈ।

3. ਹੱਡੀਆਂ ਨੂੰ ਮਜ਼ਬੂਤ
ਨਿੰਬੂ ਦੇ ਛਿਲਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਲਈ ਜੇ ਤੁਸੀਂ ਅਗਲੀ ਵਾਰੀ ਨਿੰਬੂ ਦਾ ਅਚਾਰ ਪਾਓ ਤਾਂ ਛਿਲਕਿਆਂ ਸਮੇਤ ਪਾਓ। ਇਹ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਨੂੰ ਸੋਖਣ 'ਚ ਮਦਦ ਕਰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

4. ਦਿਲ ਦੀ ਗਤੀਵਿਧੀ ਨੂੰ ਸਹੀ ਕਰਨਾ
ਨਿੰਬੂ ਦੇ ਛਿਲਕਿਆਂ 'ਚ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਬੀ. ਪੀ. ਠੀਕ ਰਹਿੰਦਾ ਹੈ ਅਤੇ ਦਿਲ ਦੀ ਗਤੀਵਿਧੀ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਨਿੰਬੂ ਨਾਲ ਦਿਲ ਦੇ ਰੋਗ ਅਤੇ ਹੋਰ ਬੀਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ।

ਪੜ੍ਹੋ ਇਹ ਖਬਰ ਵੀ - ਗਠੀਏ ਦੇ ਰੋਗੀਆਂ ਲਈ ਫਾਇੰਦੇਮਦ ਹੈ ‘ਹਲਦੀ ਦਾ ਪਾਣੀ’, ਦਿਮਾਗ ਵੀ ਹੋਵੇਗਾ ਤੇਜ਼

PunjabKesari

5. ਮੂੰਹ ਦੀ ਸਫਾਈ
ਜੇ ਤੁਹਾਡੇ ਮੂਹ 'ਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਨਿੰਬੂ ਦੇ ਛਿਲਕੇ ਦੇ ਪਾਣੀ ਨਾਲ ਚੁਲੀ ਕਰੋ। ਉਂਝ ਤਾਂ ਵਿਟਾਮਿਨ ਸੀ ਦੀ ਘਾਟ ਨਾਲ ਮੂੰਹ ਸੰਬੰਧੀ ਰੋਗ ਹੁੰਦੇ ਹਨ। ਇਹ ਰੋਗ ਨਿੰਬੂ ਦੇ ਛਿਲਕਿਆਂ ਨਾਲ ਦੂਰ ਹੋ ਸਕਦੇ ਹਨ। ਮਸੂੜਿਆਂ ਤੋਂ ਖੂਨ ਨਿਕਲਣਾ, ਬਦਬੂ ਆਉਣਾ ਆਦਿ ਸਮੱਸਿਆਵਾਂ ਨਿੰਬੂ ਨਾਲ ਠੀਕ ਹੁੰਦੀਆਂ ਹਨ।

ਪੜ੍ਹੋ ਇਹ ਖਬਰ ਵੀ - ਪਿੱਠ ਦਰਦ ਦੇ ਨਾਲ-ਨਾਲ ਪੈਰਾਂ ਦੇ ਦਰਦ ਨੂੰ ਦੂਰ ਕਰਦੈ ‘ਅੰਜੀਰ ਫ਼ਲ’, ਬਲੱਡ ਪ੍ਰੈਸ਼ਰ ਵੀ ਕਰੇ ਕੰਟਰੋਲ

6. ਚਮੜੀ ਸੰਬੰਧੀ ਸਮੱਸਿਆਵਾਂ
ਨਿੰਬੂ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਲਓ ਜਾਂ ਇਨ੍ਹਾਂ ਦਾ ਪੇਸਟ ਬਣਾ ਲਓ। ਇਸ ਨੂੰ ਆਪਣੀ ਚਮੜੀ 'ਤੇ ਘੱਟ ਮਾਤਰਾ 'ਚ ਲਗਾਓ। ਇਸ ਨਾਲ ਦਾਣੇ ਅਤੇ ਮੁਹਾਸੇ ਠੀਕ ਹੋ ਜਾਂਦੇ ਹਨ ਅਤੇ ਮ੍ਰਿਤ ਚਮੜੀ ਵੀ ਨਿਕਲ ਜਾਂਦੀ ਹੈ।

7. ਭਾਰ ਘਟਾਉਂਦਾ ਹੈ
ਨਿੰਬੂ ਦੇ ਛਿਲਕੇ ਭਾਰ ਘਟਾਉਣ 'ਚ ਸਹਾਈ ਹੁੰਦੇ ਹਨ।

PunjabKesari

8. ਜੋੜਾਂ ਦੇ ਦਰਦ ਤੋਂ ਮਿਲੇ ਛੁਟਕਾਰਾ
ਨਿੰਬੂ ਦੇ ਛਿਲਕਿਆਂ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਕ ਰੋਲ ਕੀਤੀ ਹੋਈ ਸਰਜੀਕਲ ਪੱਟੀ, 2 ਚਮਚ ਨਾਰੀਅਲ ਦਾ ਤੇਲ ਅਤੇ ਤਿੰਨ ਨਿੰਬੂ ਲਓ। ਨਿੰਬੂ ਲੈ ਕੇ ਕਦੂਕਸ ਜਾਂ ਉਸ ਦੇ ਛਿਲਕੇ ਇਕ ਏਅਰ ਟਾਈਟ ਕੰਟੇਨਰ ਵਿਚ ਰੱਖ ਦਿਓ। ਇਸ ’ਚ ਨਾਰੀਅਲ ਦਾ ਤੇਲ ਮਿਲਾ ਕੇ ਜਾਰ ਨੂੰ ਘੱਟ ਤੋਂ ਘੱਟ ਦੋ ਤਿੰਨ ਦਿਨਾਂ ਤੱਕ ਬੰਦ ਕਰ ਕੇ ਰੱਖ ਦਿਓ। ਦੋ ਦਿਨ ਬਾਅਦ ਇਸ ਨੂੰ ਕੱਢਣ ਤੋਂ ਬਾਅਦ ਪੱਟੀ ਵਿਚ ਰੱਖ ਕੇ ਚੰਗੀ ਤਰ੍ਹਾਂ ਨਾਲ ਗੋਡਿਆਂ ‘ਤੇ ਬੰਨ ਲਓ। ਇਸ ਨੂੰ ਬੰਨਣ ਨਾਲ ਦਰਦ ਤੋਂ ਛੁਟਕਾਰਾ ਮਿਲੇਗਾ।

9. ਚਿਹਰੇ ਲਈ ਫਾਇਦੇਮੰਦ
3 ਨਿੰਬੂ ਦੇ ਛਿਲਕੇ ਨੂੰ ਸੁਕਾ ਕੇ (ਡਰਾਈ) ਇਸ ਦਾ ਪੇਸਟ ਬਣਾ ਲਵੋ। ਇਸ ਪੇਸਟ ਵਿੱਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾਕੇ ਇਸ ਦਾ ਚਿਹਰੇ ਉੱਤੇ ਸਕਰਬ ਦੀ ਤਰ੍ਹਾਂ ਇਸਤੇਮਾਲ ਕਰੋ।

PunjabKesari

10. ਮਜ਼ਬੂਤ ਦੰਦ
ਨਿੰਬੂ ਦੇ ਛਿਲਕਿਆਂ ‘ਚ 10 ਨਿੰਬੂ ਦੇ ਰਸ ਨਾਲੋਂ 10 ਗੁਣਾ ਜ਼ਿਆਦਾ ਵਿਟਾਮਿਨ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਦੰਦਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।


rajwinder kaur

Content Editor

Related News