ਜਾਣੋ ਕੱਦੂ ਦੇ ਬੀਜ ਕਿਸ ਤਰ੍ਹਾਂ ਹਨ ਫਾਇਦੇਮੰਦ
Thursday, Nov 03, 2016 - 05:31 PM (IST)

ਚੰਡੀਗੜ੍ਹ — ਕੱਦੂ ਦੇ ਬੀਜ ''ਚ ਜ਼ਿੰਕ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ ਜਿਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਪ੍ਰਜਨਨ ਸਮਰੱਥਾ ਨੂੰ ਵਧਾਉਂਦਾ ਹੈ। ਇਸ ਲਈ ਕੱਦੂ ਦੇ ਬੀਜਾਂ ਦੀ ਵਰਤੋਂ ਕਰਨੀ ਪੁਰਸ਼ਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਨਾਮਰਦੀ ਦੇ ਸ਼ਿਕਾਰ ਪੁਰਸ਼ਾਂ ''ਚ ਜ਼ਿੰਕ ਦੀ ਕਮੀ ਕਾਰਨ ਸੈਕਸ਼ੂਅਲ ਹਾਰਮੋਨਜ਼ ''ਟੈਸਟੋਸਟੇਰੋਨ'' ਘੱਟ ਬਣਦਾ ਹੈ।
ਕੱਦੂ ਦੇ ਬੀਜਾਂ ''ਚ ਕਈ ਤਰ੍ਹਾਂ ਦੇ ਮਿਨਰਲਜ਼ ਪਾਏ ਜਾਂਦੇ ਹਨ ਜਿਵੇਂ ਮੈਗਨੀਜ਼ੀਅਮ, ਪੋਟਾਸੀਅਮ, ਫ਼ਾਸਫ਼ੋਰਸ, ਜ਼ਿੰਕ, ਫ਼ਾਈਬਰ, ਸੇਲੇਨਿਯਮ, ਆਦਿ। ਸੇਲੇਨਿਯਮ ਐਂਟੀਔਕਸੀਡੈਂਟ ਦਾ ਕੰਮ ਕਰਦਾ ਹੈ ਜੋ ਸ਼ਰੀਰ ਨੂੰ ਫ਼ਰੀ ਸੈੱਲ ਡੈਮੇਜ ਤੋਂ ਬਚਾਉਂਦਾ ਹੈ।
ਸੇਲੇਨਿਯਮ ਪੁਰਸ਼ਾਂ ਨੂੰ ਪ੍ਰੋਪਟ੍ਰੈਟ ਕੈਂਸਰ ਤੋਂ ਵੀ ਬਚਾਉਂਦਾ ਹੈ ਜੋ ਕਿ ਮਰਦਾਨਾ ਕਮਜ਼ੋਰੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕੱਦੂ ਦੇ ਬੀਜ ਪ੍ਰੋਸਟ੍ਰੇਟ ਦੇ ਸਿਹਤ ਲਈ ਬਹੁਤ ਚੰਗਾ ਸਪਲੀਮੈਂਟ ਹੈ। ਇਹ ਅੰਤੜੀਆਂ ''ਚ ਪਾਏ ਜਾਣ ਵਾਲੇ ਕੀੜਿਆਂ ਜਿਵੇਂ ਕੀ ਟੇਪਵਾਰਮ ਆਦਿ ਨੂੰ ਖ਼ਤਮ ਕਰ ਦਿੰਦੇ ਹਨ। ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਹ ਖ਼ਾਸੀ ਨੂੰ ਘੱਟ ਕਰ ਕੇ ਸਰੀਰ ਨੂੰ ਇਨਫ਼ੈਕਸ਼ਨ ਤੋਂ ਬਚਾਉਂਦੇ ਹਨ।