ਜਾਣੋ ਸ਼ਹਿਤੂਤ ਖਾਣ ਦੇ ਫਾਇਦੇ

12/08/2015 1:30:29 PM

ਸ਼ਹਿਤੂਤ ਖਾਣ ਦੇ ਕਈ ਲਾਭ ਹਨ। ਇਸ ਵਿਚ ਵਿਟਾਮਿਨ ''ਏ'', ਪੋਟਾਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸ਼ਹਿਤੂਤ ਖਾਣ ਨਾਲ ਤੁਹਾਡੀ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ:
1.  ਠੰਢ ਲੱਗ ਜਾਵੇ ਜਾਂ ਜ਼ੁਕਾਮ ਹੋ ਜਾਵੇ ਤਾਂ ਸ਼ਹਿਤੂਤ ਖਾਣ ਨਾਲ ਲਾਭ ਮਿਲਦਾ ਹੈ।
2.  ਪਿਸ਼ਾਬ ਨਾਲ ਜੁੜੀ ਕੋਈ ਵੀ ਬੀਮਾਰੀ ਦਾ ਇਲਾਜ ਸ਼ਹਿਤੂਤ ਖਾਣ ਨਾਲ ਹੁੰਦਾ ਹੈ।
3.  ਅੱਖਾਂ ਦੀ ਕਮਜ਼ੋਰੀ ਹੋਣ ''ਤੇ ਸ਼ਹਿਤੂਤ ਖਾਣ ਨਾਲ ਲਾਭ ਮਿਲਦਾ ਹੈ।
4.  ਗਰਮੀਆਂ ਵਿਚ ''ਲੂ'' ਤੋਂ ਬਚਣ ਲਈ ਸ਼ਹਿਤੂਤ ਖਾਣਾ ਜ਼ਰੂਰੀ ਹੈ।
5.  ਲੀਵਰ ਅਤੇ ਕਿਡਨੀ ਦੇ ਲਈ ਇਹ ਬਹੁਤ ਲਾਭਦਾਇਕ ਹੈ।
6.  ਸ਼ਹਿਤੂਤ ਦੇ ਪੱਤਿਆਂ ਨੂੰ ਪੀਸ ਕੇ ਲੇਪ ਕਰਨ ਨਾਲ ਖਾਰਿਸ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਗਲਾ ਖਰਾਬ ਹੋਵੇ ਤਾਂ ਸ਼ਹਿਤੂਤ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਗਰਾਰੇ ਕਰਨ ਨਾਲ ਗਲੇ ਦੀ ਖਾਰਿਸ਼ ਦੂਰ ਹੋ ਜਾਂਦੀ ਹੈ।
 


Related News