ਸਿਹਤਮੰਦ ਜੀਵਨ ਜਿਉਣ ਲਈ ਜਾਣੋ ਇਹ ਜ਼ਰੂਰੀ ਤੱਤ
Thursday, Mar 31, 2016 - 05:08 PM (IST)
ਤੁਹਾਡੇ ਦਿਨ ਦੀ ਵਧੀਆ ਸ਼ੁਰੂਆਤ ਤੁਹਾਨੂੰ ਸਾਰਾ ਦਿਨ ਊਰਜਾਵਾਨ ਰੱਖਦੀ ਹੈ। ਜੇਕਰ ਅਸੀਂ ਹਰ ਰੋਜ਼ ਘਰ ਅਤੇ ਬਾਹਰ ਦੇ ਦੋਵੇ ਕੰਮ ਕਰ ਰਹੇ ਹਾਂ ਤਾਂ ਸਾਨੂੰ ਆਪਣੇ ਲਈ ਸਮੇਂ ਨਹੀਂ ਮਿਲ ਪਾਉਂਦਾ ਅਤੇ ਉਸ ਤੋਂ ਬਾਅਦ ਸਾਨੂੰ ਜੋ ਵੀ ਸਮੇਂ ਮਿਲਦਾ ਹੈ ਅਸੀਂ ਸੋ ਜਾਂਦੇ ਹਾਂ। ਜਿਸ ਨਾਲ ਸਾਡੇ ਸਰੀਰ ਵਿਚ ਤਣਾਅ ਪੈਦਾ ਹੋ ਜਾਂਦਾ ਹੈ। ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ। ਇਸ ਲਈ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਬਣਾਉਣ ਲਈ ਇਨ੍ਹਾਂ ਤੱਤਾਂ ਦੀ ਪਾਲਣਾ ਕਰੋ।
1. ਜੇਕਰ ਤੁਸੀਂ ਸਾਰਾ ਦਿਨ ਦੇ ਤਣਾਅ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਠੰਡੇ ਪਾਣੀ ਨਾਲ ਨਹਾਓ ਅਤੇ ਕਰਸਤ ਕਰੋ ਜਿਸ ਨਾਲ ਤੁਹਾਡੇ ਸਰੀਰ ''ਚੋਂ ਤਣਾਅ ਖਤਮ ਹੋ ਜਾਵੇਗਾ।
2. ਸਿਗਰਟ ਪੀਣ ਨਾਲ ਵੀ ਸਰੀਰ ''ਚ ਤਣਾਅ ਪੈਦਾ ਹੋ ਜਾਂਦਾ ਹੈ। ਜਿਸ ਨਾਲ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ।
3. ਸਿਹਤਮੰਦ ਰਹਿਣ ਲਈ ਸਮੇਂ ਸਿਰ ਭੋਜਨ ਕਰਨਾ ਚਾਹੀਦਾ ਹੈ। ਕਿਉਂਕਿ ਭੋਜਨ ਨਾਲ ਸਾਨੂੰ ਪੋਸ਼ਣ ਅਤੇ ਊਰਜਾ ਮਿਲਦੀ ਹੈ। ਜੋ ਸਾਨੂੰ ਅੱਗੇ ਵੱਧਣ ''ਚ ਮਦਦ ਕਰਦਾ ਹੈ। ਕਾਰਬੋਹਾਈਡ੍ਰੇਟ ਅਤੇ ਚਰਬੀ ਊਰਜਾ ਦਾ ਤੱਤ ਹੈ। ਕਾਰਬੋਹਾਈਡ੍ਰੇਟ ਜੋ ਕਿ ਕਣਕ ਵਿਚ ਪਾਇਆ ਜਾਂਦਾ ਹੈ। ਸਾਡੇ ਸਰੀਰ ਲਈ ਵਧੀਆ ਹੁੰਦਾ ਹੈ।
4. ਆਪਣੀ ਸਿਹਤ ਨੂੰ ਸਿਹਤਮੰਦ ਰੱਖਣ ਲਈ ਜ਼ਿਆਦਾ ਪਾਣੀ ਪੀਓ।
5. ਕਸਰਤ ਕਰਨਾ ਸਾਡੇ ਸਰੀਰ ਦੇ ਲਈ ਲਾਭਦਾਇਕ ਹੈ। ਇਸ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ।
