ਜਾਣੋ ਭੋਜਨ ਤੋਂ ਬਾਅਦ ਸੌਂਫ, ਪਾਨ ਤੇ ਇਲਾਇਚੀ ਖਾਣਾ ਕਿਉਂ ਹੈ ਤੁਹਾਡੇ ਲਈ ਲਾਭਦਾਇਕ ?
Friday, Dec 18, 2015 - 10:41 PM (IST)
ਨਵੀਂ ਦਿੱਲੀ- ਸਿਹਤਮੰਦ ਸਰੀਰ ਲਈ ਪਾਚਣ ਦਾ ਠੀਕ ਹੋਣਾ ਜਰੂਰੀ ਹੈ। ਜੇਕਰ ਪਾਚਣ ਤੰਤਰ ''ਚ ਕੋਈ ਗੜਬੜੀ ਹੁੰਦੀ ਹੈ ਤਾਂ ਸਰੀਰ ''ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ, ਜਿਵੇਂ ਗੈਸਟ੍ਰਿਕ, ਏਸਿਡਿਟੀ, ਕਬਜ਼, ਦਸਤ, ਬਦਹਜ਼ਮੀ ਆਦਿ। ਕੁੱਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਇਸ ਤੋਂ ਛੁਟਕਾਰਾ ਪਾ ਸੱਕਦੇ ਹੋ। ਖਾਣਾ ਖਾਣ ਤੋਂ ਬਾਅਦ ਕੁੱਝ ਚੀਜਾਂ ਦੇ ਸੇਵਨ ਨਾਲ ਪਾਚਣ ''ਚ ਕਾਫ਼ੀ ਸਹਾਇਤਾ ਮਿਲਦੀ ਹੈ। ਨਾਲ ਹੀ, ਇਹ ਮਾਊਥ ਫਰੇਸ਼ਨਰ ਦਾ ਵੀ ਕੰਮ ਕਰਦਾ ਹੈ।
ਇੱਕ ਕੱਪ ਪਾਣੀ ''ਚ ਸੌਂਫ਼, ਇਲਾਇਚੀ, ਅਦਰਕ ਅਤੇ ਥੋੜ੍ਹੀ ਸੀ ਹੀਂਗ ਚੰਗੀ ਤਰ੍ਹਾਂ ਨਾਲ ਮਿਲਾਕੇ ਰੋਜ਼ਾਨਾ ਇਸ ਦਾ ਸੇਵਨ ਕਰੋ। ਢਿੱਡ ''ਚ ਗੈਸ ਬਣਨ ਨੂੰ ਰੋਕਣ ਲਈ ਹਰ ਵਾਰ ਖਾਣਾ ਖਾਣ ਦੇ ਬਾਅਦ ਇੱਕ ਟੁਕੜਾ ਅਦਰਕ ਚੱਬਣਾ ਨਾ ਭੁੱਲੋ।
- ਕਬਜ ਦੀ ਸਮੱਸਿਆ ਹੋਣ ''ਤੇ ਸੌਂਫ਼ ਦਾ ਸੇਵਨ ਕਰੋ। ਸਂੌਫ਼ ਦਾ ਸੇਵਨ ਪਾਚਣ ਅਤੇ ਕਬਜ ਤੋਂ ਮੁਕਤੀ ਦਵਾਉਣ ''ਚ ਕਾਫ਼ੀ ਸਹਾਈ ਹੈ।
- ਜੇਕਰ ਤੁਹਾਡੇ ਮੂੰਹ ''ਚੋਂ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ ਤਾਂ ਤੁਸੀਂ ਇਲਾਇਚੀ ਦਾ ਜ਼ਿਆਦਾ ਇਸਤੇਮਾਲ ਕਰੋ। ਇਲਾਇਚੀ ਮੂੰਹ ਦੀ ਬਦਬੂ ਹਟਾਉਣ ''ਚ ਸਭ ਤੋਂ ਕਾਰਗਰ ਸਾਬਤ ਹੁੰਦੀ ਹੈ ਅਤੇ ਇਲਾਇਚੀ ਅਤੇ ਪੁਦੀਨਾਯੁਕਤ ਪਾਨ ਚੱਬਣ ਨਾਲ ਵੀ ਮੂੰਹ ਦੀ ਬਦਬੂ ਤੋਂ ਨਿਜਾਤ ਮਿਲਦੀ ਹੈ।
- ਖਾਣਾ ਖਾਣ ਦੇ ਬਾਅਦ ਇਲਾਇਚੀ ਦਾ ਸੇਵਨ ਕਰਨਾ ਕਾਫ਼ੀ ਲਾਭਦਾਇਕ ਹੁੰਦਾ ਹੈ। ਇਸ ''ਚ ਮੌਜੂਦ ਤੱਤ ਖਾਣੇ ਨੂੰ ਪਚਾਉਣ ''ਚ ਮਦਦ ਕਰਦੇ ਹਨ। ਨਾਲ ਹੀ ਇਸ ਦੇ ਰਸਾਇਣਕ ਗੁਣ ਕਰਕੇ ਅੰਦਰੁਨੀ ਜਲਣ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਲਗਾਤਾਰ ਉਲਟੀ ਵਰਗਾ ਮਹਿਸੂਸ ਹੋ ਰਿਹਾ ਹੈ ਤਾਂ ਵੀ ਤੁਸੀਂ ਛੋਟੀ ਇਲਾਇਚੀ ਦਾ ਇਸਤੇਮਾਲ ਕਰ ਸੱਕਦੇ ਹੋ।
- ਇਲਾਇਚੀ ਦੇ ਰਸਾਇਣਕ ਗੁਣ ਸਰੀਰ ''ਚ ਮੌਜੂਦ ਫਰੀ-ਰੇਡਿਕਲ ਅਤੇ ਦੂਜੇ ਵਿਸ਼ੈਲੇ ਤੱਤਾਂ ਨੂੰ ਦੂਰ ਕਰਨ ਦਾ ਵੀ ਕੰਮ ਕਰਦਾ ਹੈ। ਇਸ ਨਾਲ ਖੂਨ ਵੀ ਸਾਫ਼ ਹੁੰਦਾ ਹੈ।
- ਬਲਗ਼ਮ ਦੀ ਸਮੱਸਿਆਂ ਹੋਣ ''ਤੇ ਅਦਰਕ ਨਾਲ ਬਣੀ ਚਾਹ ਪੀਓ। ਇਸ ਦਾ ਸੇਵਨ ਕਰਨ ਨਾਲ ਠੰਡ ਦੀ ਵਜ੍ਹਾ ਨਾਲ ਗਲੇ ''ਚ ਖਰਾਸ਼ ਅਤੇ ਬਲਗ਼ਮ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ। ਸ਼ਹਿਦ ਦੇ ਨਾਲ ਅਦਰਕ ਦੇ ਛੋਟੇ ਟੁਕੜੇ ਨੂੰ ਚਬਾਉਣ ਨਾਲ ਵੀ ਇਸ ''ਚ ਆਰਾਮ ਮਿਲਦਾ ਹੈ।
- ਪਾਨ ਕਈ ਬੀਮਾਰੀਆਂ ਦਾ ਖਾਤਮਾ ਕਰਦਾ ਹੈ। ਜੇਕਰ ਤੁਸੀਂ ਕੇਵਲ ਪਾਨ ਦੇ ਪੱਤੇ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਕਾਫ਼ੀ ਲਾਭਕਾਰੀ ਸਿੱਧ ਹੋ ਸਕਦਾ ਹੈ। ਇਸ ਨੂੰ ਖਾਨ ਨਾਲ ਗੰਭੀਰ ਤੋਂ ਗੰਭੀਰ ਬੀਮਾਰੀਆਂ ਤੋਂ ਮੁਕਤੀ ਮਿਲ ਸਕਦੀ ਹੈ। ਇਸ ''ਚ ਕਈ ਤਰ੍ਹਾਂ ਦੇ ਏਂਟੀਸੈਪਟਿਕ ਗੁਣ ਲੁਕੇ ਹੋਏ ਹਨ।
