ਜਾਣੋ ਕਿਸ ਤਰ੍ਹਾਂ ਹੱਸਮੁੱਖ ਲੋਕ ਜ਼ਿਆਦਾ ਸਫ਼ਲ ਹੁੰਦੇ ਹਨ।
Sunday, Jan 03, 2016 - 01:20 PM (IST)

ਨਵੀਂ ਦਿੱਲੀ-ਹਾਵਰਡ ਯੂਨੀਵਰਸਿਟੀ ਦੇ ਸਰਵੇਖਣ ਅਨੁਸਾਰ 25 ਸਾਲ ਦੇ ਆਸਵੰਦ ਲੋਕ 45 ਅਤੇ 60 ਦੀ ਉਮਰ ਵਿਚ ਵੀ ਸਿਹਤਮੰਦ ਰਹਿੰਦੇ ਹਨ। ਆਸਵੰਦ ਲੋਕ ਨਿਰਾਸ਼ਾਵਾਦੀਆਂ ਦੀ ਤੁਲਨਾ ਵਿਚ ਚੰਗਾ ਪ੍ਰਦਰਸ਼ਨ ਕਰਦੇ ਹਨ। ਇਹ ਸਰਵੇਖਣ ਇਹ ਵੀ ਦੱਸਦਾ ਹੈ ਕਿ ਨਿਰਾਸ਼ਾਵਾਦੀਆਂ ਦੀ ਤਰ੍ਹਾਂ ਆਸ਼ਾਵਾਦੀ ਛੇਤੀ ਹਾਰ ਨਹੀਂ ਮੰਨਦੇ ਹਨ ਅਤੇ ਨਤੀਜੇ ਵਜੋਂ ਉਨ੍ਹਾਂ ਦੀ ਸਫਲਤਾ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਉਨ੍ਹਾਂ ਵਿਚ ਸਹਿਣ ਸ਼ਕਤੀ ਵੀ ਵਧੇਰੇ ਹੁੰਦੀ ਹੈ। ਜਿਨ੍ਹਾਂ ਲੋਕਾਂ ਨੇ ਮੁਹਾਰਤ ਹਾਸਲ ਕੀਤੀ ਉਨ੍ਹਾਂ ਤੋਂ ਸਬਕ ਲਓ। ਮੁਹਾਰਤ ਵੱਡੀ ਕੀਮਤ ਚਾਹੁੰਦੀ ਹੈ, ਪਰ ਫਲ ਕੀਮਤ ਅਦਾ ਕਰਨ ਲਾਇਕ ਹੈ। ਉਸ ਦਾ ਕੋਈ ''ਸ਼ਾਰਟ-ਕੱਟ'' ਨਹੀਂ ਹੁੰਦਾ।