Health Tips: ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖ਼ੇ, ਜਲਦ ਮਿਲੇਗੀ ਰਾਹਤ

Saturday, Dec 02, 2023 - 10:39 AM (IST)

Health Tips: ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖ਼ੇ, ਜਲਦ ਮਿਲੇਗੀ ਰਾਹਤ

ਜਲੰਧਰ (ਬਿਊਰੋ) - ਭੱਜਦੌੜ ਅਤੇ ਤਣਾਅ ਨਾਲ ਭਰੀ ਇਸ ਅਜੌਕੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪਰੇਸ਼ਾਨੀ ਵਾਰ-ਵਾਰ ਹੋਣ 'ਤੇ ਮਾਈਗ੍ਰੇਨ ਦਾ ਰੂਪ ਧਾਰ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇੱਕ ਹਿੱਸੇ 'ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਹੁੰਦਾ ਰਹਿੰਦਾ ਹੈ। ਜਿਵੇਂ ਤੁਸੀਂ ਇੱਕੋ ਜਿਹੇ ਹਾਲਤ 'ਚ ਇੱਕਦਮ ਤਣਾਅ ਭਰੇ ਮਾਹੌਲ ਵਿੱਚ ਪੁੱਜਦੇ ਹੋ ਤਾਂ ਤੁਹਾਡਾ ਸਿਰਦਰਦ ਅਤੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਅਜਿਹਾ ਹੋਣ 'ਤੇ ਤੁਸੀਂ ਮਾਈਗ੍ਰੇਨ ਦਾ ਸ਼ਿਕਾਰ ਹੋ ਰਹੇ ਹੋ। ਦਰਦ ਹੋਣ ’ਤੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਦਵਾਈ ਨਾ ਖਾਓ, ਸਗੋਂ ਦਵਾਈ ਲੈਣ ਤੋਂ ਪਹਿਲਾਂ ਡਾਕਟਰੀ ਜਾਂਚ ਕਰਵਾਓ। ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹੇਠ ਲਿਖੇ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ....

ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖ਼ੇ

1. ਦੇਸੀ ਘਿਓ
ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਦੇਸੀ ਘਿਓ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2 ਬੂੰਦਾਂ ਨੱਕ ਵਿੱਚ ਪਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਮਾਈਗ੍ਰੇਟ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ। 

2. ਖਾਲੀ ਢਿੱਡ ਸੇਬ ਦਾ ਸੇਵਨ
ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰੋਜ਼ਾਨਾ ਸਵੇਰੇ ਖਾਲੀ ਢਿੱਡ ਇਕ ਸੇਬ ਦਾ ਸੇਵਨ ਜ਼ਰੂਰ ਕਰਨ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫ਼ੀ ਅਸਰਦਾਰ ਤਰੀਕਾ ਹੈ। 

3. ਲੌਂਗ ਪਾਊਡਰ 
ਜਿਹੜੇ ਲੋਕ ਮਾਈਗ੍ਰੇਨ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ ਉਹਨਾਂ ਨੂੰ ਲੌਂਗ ਦੇ ਪਾਊਡਰ ਦਾ ਸੇਵਨ ਕਰਨਾ ਚਾਹੀਦਾ ਹੈ। ਦੁੱਧ ਵਿੱਚ ਲੌਂਗ ਦਾ ਪਾਊਡਰ ਅਤੇ ਲੂਣ ਮਿਲਾ ਕੇ ਪੀਣ ਨਾਲ ਸਿਰ ਦਾ ਦਰਦ ਬਹੁਤ ਜਲਦੀ ਗਾਇਬ ਹੋ ਜਾਂਦਾ ਹੈ।

4. ਨਿੰਬੂ ਦਾ ਛਿਲਕਾ
ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਨਿੰਬੂ ਦੇ ਛਿਲਕਿਆਂ ਦੀ ਵਰਤੋ ਕਰ ਸਕਦੇ ਹਨ। ਇਸ ਲਈ ਨਿੰਬੂ ਦੇ ਛਿਲਕਿਆਂ ਨੂੰ ਧੁੱਪ ਵਿੱਚ ਰੱਖ ਕੇ ਸੁੱਕਾ ਲਓ ਫਿਰ ਇਸ ਦਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਮੱਥੇ 'ਤੇ ਲਗਾਉਣ ਨਾਲ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ। 

5. ਪਾਲਕ ਅਤੇ ਗਾਜਰ ਦਾ ਜੂਸ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ। ਇਸ ਨਾਲ ਤੁਹਾਡਾ ਦਰਦ ਮਿੰਟਾਂ ਵਿੱਚ ਗਾਇਬ ਹੋ ਜਾਵੇਗਾ। 

6. ਖੀਰਾ
ਮਾਈਗ੍ਰੇਨ ਹੋਣ ’ਤੇ ਖੀਰੇ ਦੀ ਸਲਾਈਸ ਨੂੰ ਸਿਰ 'ਤੇ ਰੱਗੜੋ ਜਾਂ ਫਿਰ ਇਸ ਨੂੰ ਸੁੰਘੋਂ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਕਾਫ਼ੀ ਆਰਾਮ ਮਿਲੇਗਾ। 

7. ਅਦਰਕ
1 ਚੱਮਚ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁੱਕੜਾ ਵੀ ਮੂੰਹ 'ਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿੱਚ ਸੇਵਨ ਮਾਈਗ੍ਰੇਨ ਵਿੱਚ ਰਾਹਤ ਦਿਵਾਉਂਦਾ ਹੈ।


author

sunita

Content Editor

Related News