ਜਾਣੋ ਦੁੱਧ ''ਚ ਗੁੜ ਪਾ ਕੇ ਪੀਣ ਦੇ ਲਾਭ

11/19/2017 1:13:24 PM

ਜਲੰਧਰ— ਗੁੜ ਸੁਆਦ ਅਤੇ ਸਿਹਤ ਦਾ ਖਜ਼ਾਨਾ ਹੈ। ਇਸ ਦੀ ਵਰਤੋਂ ਨਾ ਸਿਰਫ ਮੂੰਹ ਦਾ ਸੁਆਦ ਬਦਲਦੀ ਹੈ ਸਗੋਂ ਸਾਨੂੰ ਕਈ ਬਿਮਾਰੀਆਂ ਤੋਂ ਮੁਕਤੀ ਮਿਲ ਜਾਂਦੀ ਹੈ। ਦੁੱਧ ਦੇ ਨਾਲ ਅਕਸਰ ਹੀ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਨੂੰ ਗੁੜ ਦੀ ਵਰਤੋਂ ਕਰਦੇ ਦੇਖਿਆ ਹੋਵੇਗਾ। ਕਈ ਲੋਕ ਗੁੜ ਖਾਣਾ ਪੰਸਦ ਨਹੀਂ ਕਰਦੇ ਪਰ ਕੀ ਤੁਸੀ ਜਾਣਦੇ ਹੋ ਕਿ ਇਸ ਦੇ ਕੀ ਲਾਭ ਹਨ।
1. ਗੁੜ ਦੀ ਵਰਤੋਂ ਕਰਨ ਨਾਲ ਸਾਡਾ ਖੂਨ ਸਾਫ ਹੁੰਦਾ ਹੈ ਅਤੇ ਦੁੱਧ ਸਾਡੇ ਸਰੀਰ ਨੂੰ ਊਰਜਾ ਪ੍ਰਧਾਨ ਕਰਦਾ ਹੈ। ਇਸ ਲਈ ਹਰ ਰੋਜ਼ ਸੌਣ ਤੋਂ ਪਹਿਲਾਂ ਦੁੱਧ ਵਿਚ ਗੁੜ ਪਾ ਕੇ ਪੀਣਾ ਚਾਹੀਦਾ ਹੈ।
2. ਗੁੜ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਇਸ ਦੀ ਵਰਤੋਂ ਕਰਨ ਨਾਲ ਗੈਸ ਨਹੀਂ ਬਣਦੀ।
3. ਜੇਕਰ ਤੁਹਾਡੇ ਜੋੜਾ ਵਿਚ ਦਰਦ ਹੈ, ਤਾਂ ਹਰ ਰੋਜ਼ ਗੁੜ ਦੇ ਛੋਟੇ ਪੀਸ ਨੂੰ ਅਦਰਕ ਦੇ ਵਿਚ ਮਿਲਾ ਕੇ ਖਾਣ ਅਤੇ ਗਰਮ ਦੁੱਧ ਪੀਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜੋੜ ਮਜਬੂਤ ਹੋਣਗੇ ਅਤੇ ਦਰਦ ਵੀ ਦੂਰ ਹੋ ਜਾਵੇਗਾ।
4. ਗੁੜ ਖਾਣ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ ਅਤੇ ਵਾਲ ਵੀ ਵਧੀਆ ਹੋ ਜਾਂਦੇ ਹਨ।
5. ਔਰਤਾਂ ਨੂੰ ਮਾਹਾਵਾਰੀ ਦੇ ਦਰਦ ਤੋਂ ਬਚਣ ਦੇ ਲਈ ਗਰਮ ਦੁੱਧ ਵਿਚ ਵਿਚ ਗੁੜ ਪਾ ਕੇ ਪੀਣਾ ਚਾਹੀਦਾ ਹੈ।
6. ਡਾਕਟਰ ਹਮੇਸ਼ਾ ਗਰਭਵਤੀ ਔਰਤਾਂ ਨੂੰ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਗੁੜ ਦੀ ਵਰਤੋਂ ਕਰਨ ਲਈ ਕਹਿੰਦੇ ਹਨ।
7. ਮਾਸਪੇਸ਼ੀਆ ਨੂੰ ਮਜਬੂਤ ਕਰਨ ਦੇ ਲਈ ਹਰ ਰੋਜ਼ ਦੁੱਧ ਇਕ ਗਿਲਾਸ ਦੁੱਧ ਵਿਚ ਗੁੜ ਪਾ ਕੇ ਪੀਓ।
8. ਜੇਕਰ ਤਹਾਨੂੰ ਦਮੇ ਦੀ ਸ਼ਕਾਇਤ ਹੈ ਤਾਂ ਘਰ ਵਿਚ ਗੁੜ ਅਤੇ ਕਾਲੇ ਤਿਲ ਦੇ ਲੱਡੂ ਬਣਾ ਕੇ ਖਾਓ ਅਤੇ ਇਸ ਤੋਂ ਬਾਅਦ ਇਕ ਗਿਲਾਸ ਗਰਮ ਦੁੱਧ ਪੀ ਲਓ।
9. ਜੇਕਰ ਤੁਸੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹੋ ਤਾਂ ਇਸ ਤੋਂ ਬਚਣ ਦੇ ਲਈ ਗੁੜ ਨੂੰ ਸ਼ੱਕਰ ਦੀ ਥਾਂ ਦੁੱਧ ਜਾਂ ਚਾਹ 'ਚ ਪਾ ਕੇ ਪੀਓ।


Related News