ਜਾਣੋਂ ਟਮਾਟਰ ਤੋਂ ਹੋਣ ਵਾਲੇ ਫਾਇਦਿਆਂ ਬਾਰੇ

05/26/2017 3:08:54 PM

ਜਲੰਧਰ— ਭਾਰਤੀ ਭੋਜਨ ''ਚ ਟਮਾਟਰ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਨੂੰ ਸਬਜ਼ੀ ਬਣਾਉਣ ਲਈ, ਸਲਾਦ ''ਚ, ਸੂਪ, ਚਟਨੀ ਦੇ ਰੂਪ ਅਤੇ ਇੱਥੋ ਤੱਕ ਕਿ ਬਿਊਟੀ ਪ੍ਰੋਡਕਟਾਂ ਦੇ ਰੂਪ ''ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। 
ਟਮਾਟਰ ''ਚ ਵਿਟਾਮਿਨ-ਸੀ, ਪੋਟਾਸ਼ੀਅਮ ਪੂਰੀ ਮਾਤਰਾ ''ਚ ਪਾਇਆ ਜਾਂਦਾ ਹੈ। ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਟਮਾਟਰ ਦਾ ਇਸਤੇਮਾਲ ਕਈ ਬੀਮਾਰੀਆਂ ਦੀ ਰੋਕਥਾਮ ਲਈ ਕੀਤਾ ਜਾਂਦਾ ਹੈ। 
1. ਸਵੇਰੇ-ਸਵੇਰੇ ਬਿਨ੍ਹਾਂ ਪਾਣੀ ਪੀਤੇ ਪੱਕਿਆ ਹੋਇਆ ਟਮਾਟਰ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। 
2. ਜੇਕਰ ਬੱਚੇ ਨੂੰ ਸੁੱਕਾ ਰੋਗ ਹੋ ਗਿਆ ਹੈ ਤਾਂ ਰੋਜ਼ਾਨਾਂ ਇਕ ਗਿਲਾਸ ਟਮਾਟਰ ਦਾ ਜੂਸ ਪਿਲਾਉਣ ਨਾਲ ਇਸ ਬੀਮਾਰੀ ਤੋਂ ਆਰਾਮ ਮਿਲੇਗਾ। 
3. ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਲਈ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ। 
4. ਮੋਟਾਪਾ ਘੱਟ ਕਰਨ ਲਈ ਵੀ ਟਮਾਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਰੋਜ਼ਾਨਾਂ ਇਕ ਤੋਂ ਦੋ ਗਿਲਾਸ ਟਮਾਟਰ ਦਾ ਜੂਸ ਪੀਣ ਨਾਲ ਭਾਰ ਘੱਟ ਹੁੰਦਾ ਹੈ। 
5. ਗਰਭ ਅਵਸਥਾ ''ਚ ਟਮਾਟਰ ਦਾ ਇਸਤੇਮਾਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। 
6. ਜੇਕਰ ਪੇਟ ''ਚ ਕੀੜੇ ਹੋ ਜਾਣ ਤਾਂ ਸਵੇਰੇ ਖਾਲੀ ਪੇਟ ਟਮਾਟਰ ''ਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ। 
7. ਕੱਚੇ ਟਮਾਟਰ ''ਚ ਕਾਲਾ ਨਮਕ ਮਿਲਾ ਕੇ ਖਾਣ ਨਾਲ ਚਿਹਰੇ ''ਤੇ ਲਾਲੀ ਆਉਂਦੀ ਹੈ। 
8. ਟਮਾਟਰ ਦੇ ਗੂਦੇ ਨੂੰ ਚਿਹਰੇ ''ਤੇ ਰਗੜਣ ਨਾਲ ਚਮੜੀ ''ਤੇ ਨਿਖਾਰ ਆਉਂਦਾ ਹੈ। 
9. ਟਮਾਟਰ ਦੇ ਨਿਯਮਿਤ ਇਸਤੇਮਾਲ ਨਾਲ ਡਾਇਬੀਟੀਜ਼ ''ਚ ਫਾਇਦਾ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨਾਲ ਹੀ ਇਸ ਨਾਲ ਸਕਿਨ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। 


Related News