ਨਾਈਟ ਸ਼ਿਫਟ ਕਰਨ ਵਾਲੀਆਂ ਔਰਤਾਂ ਨੂੰ ਹੋ ਸਕਦੀ ਹੈ ਇਹ ਖਤਰਨਾਕ ਬੀਮਾਰੀ

Thursday, Apr 28, 2016 - 07:46 AM (IST)

ਨਾਈਟ ਸ਼ਿਫਟ ਕਰਨ ਜਾਂ ਵਾਰ-ਵਾਰ ਸ਼ਿਫਟ ਬਦਲਣ ਦੇ ਕਾਰਨ ਔਰਤਾਂ ਦੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਹਾਲ ਹੀ ''ਚ ਹੋਏ ਸ਼ੋਧ ਮੁਤਾਬਕ ਜੋ ਔਰਤਾਂ ਦਸ ਸਾਲ ਤੋਂ ਜ਼ਿਆਦਾ ਸਮੇਂ ਤੋਂ ਨਾਈਟ ਸ਼ਿਫਟ ''ਚ ਕੰਮ ਕਰ ਰਹੀਆਂ ਹਨ ਉਨ੍ਹਾਂ ''ਚ ਕੋਰੋਨਟੀ ਹਾਰਟ ਬੀਮਾਰੀ ਹੋਣ ਦਾ ਖਤਰਾ 15 ਤੋਂ 18 ਫੀਸਦੀ ਵੱਧ ਜਾਂਦਾ ਹੈ। 
ਕੋਰੇਨਰੀ ਹਾਰਟ ਦੀ ਬੀਮਾਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਸਿਗਰਟੋਸ਼ੀ, ਸ਼ਰਾਬ ਦਾ ਆਦਤ, ਖਾਣ-ਪੀਣ ਅਤੇ ਰੁੱਝੀ ਜੀਵਨਸ਼ੈਲੀ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਅਮਰੀਕਾ ਦੇ ਬਰਿੰਘਮ ਐਂਡ ਵੂਮੈਨਸ ਹਸਪਤਾਲ ਤੋਂ ਇਸ ਅਧਿਐਨ ਦੀ ਮੁੱਖ ਲੇਖਿਕਾ ਸੇਲੀਨ ਵੇਟਰ ਮੁਤਾਬਕ ਸ਼ੋਧ ਦੌਰਾਨ ਹਮੇਸ਼ਾ ਦੇਖਿਆ ਕਿ ਇਨ੍ਹਾਂ ਖਤਰਿਆਂ ਕਾਰਕਾਂ ''ਤੇ ਕੰਟਰੋਲ ਦੇ ਬਾਵਜੂਦ ਨਾਈਟ ਸ਼ਿਫਟ ਦੇ ਬਦਲਾਅ ਨਾਲ ਮਹਿਲਾਵਾਂ ''ਚ ਕੋਰੇਨਰੀ ਹਾਰਟ ਦੀ ਬੀਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ। ਖੋਜਕਾਰੀਆਂ ਨੇ ਨਾਈਟ ਸ਼ਿਫਟ ਅਤੇ ਸੀਐਚਡੀ ਦੇ ਸੰਬੰਧ ਨੂੰ ਜਾਣਨ ਲਈ ਨਰਸੇਲ ਹੈਲਥ ਵਨ ਅਤੇ ਨਰਸੇਸ ਹੈਲਥ ਟੂ ਦੇ ਅੰਕੜਿਆਂ ਦਾ ਅਧਿਐਨ ਕੀਤਾ ਸੀ। ਜਿਸ ''ਚ 24 ਸਾਲ ਦੇ ਸਮੇਂ ''ਚ 2,40,000 ਮਹਿਲਾ ਨਰਸਾਂ ਦਾ ਅਧਿਐਨ ਕੀਤਾ ਗਿਆ ਸੀ।


Related News