ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ''ਖੋਆ'', ਜਾਣੋ ਹੋਰ ਵੀ ਅਨੇਕਾਂ ਫਾਇਦੇ

10/01/2019 5:06:31 PM

ਜਲੰਧਰ— ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਤਿਉਹਾਰਾਂ ਦੇ ਨੇੜੇ ਆਉਂਦੇ ਹੀ ਦੁੱਧ ਨਾਲ ਬਣਨ ਵਾਲੇ ਖੋਏ ਦੀ ਮੰਗ ਵੱਧਣ ਲੱਗਦੀ ਹੈ ਕਿਉਂਕਿ ਜ਼ਿਆਦਾਰ ਮਠਿਆਈਆਂ 'ਚ ਖੋਏ ਦੀ ਵਰਤੋਂ ਕੀਤੀ ਜਾਂਦੀ ਹੈ। ਖੋਆ ਤੁਹਾਨੂੰ ਬਾਜ਼ਾਰ 'ਚ ਆਸਾਨੀ ਨਾਲ ਕਿਸੇ ਵੀ ਹਲਵਾਈ ਦੀ ਦੁਕਾਨ ਤੋਂ ਮਿਲ ਜਾਂਦਾ ਹੈ। ਅੱਜਕਲ ਮਿਲਾਵਟੀ ਦੌਰ ਦੇ ਚਲਦਿਆਂ ਘਰ 'ਚ ਖੋਏ ਬਣਾਇਆ ਜਾਵੇ ਤਾਂ ਤੁਹਾਡੇ ਲਈ ਵਧੀਆ ਹੋਵੇਗਾ। ਦੁੱਧ ਦੀ ਮਦਦ ਨਾਲ ਤਿਆਰ ਹੋਣ ਵਾਲੇ ਖੋਏ 'ਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਖੋਆ ਖਾਣਾ ਸਿਹਤ ਦੇ ਲਈ ਵੀ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਖੋਆ ਬਣਾਉਣ ਦੇ ਤਰੀਕੇ ਦੇ ਨਾਲ-ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 

PunjabKesari

ਘਰ 'ਚ ਇੰਝ ਬਣਾਓ ਖੋਆ 
ਤੁਸੀਂ ਇਕ ਲੀਟਰ ਦੁੱਧ ਨਾਲ ਕਰੀਬ 200 ਗ੍ਰਾਮ ਖੋਆ ਬਣਾ ਸਕਦੇ ਹੋ। ਇਸ ਦੇ ਲਈ ਦੁੱਧ ਨੂੰ ਘੱਟ ਸੇਕ 'ਤੇ ਪੱਕਣ ਲਈ ਰੱਖ ਦਿਓ। ਇਸ ਨੂੰ ਉਦੋਂ ਤੱਕ ਪਕਾਉਂਦੇ ਰਹੋ ਜਦੋਂ ਤੱਕ ਇਹ ਰਬੜੀ ਵਾਂਗ ਨਾ ਬਣ ਜਾਵੇ। ਕੁਝ ਦੇਰ ਤੱਕ ਠੰਡਾ ਹੋਣ 'ਤੇ ਤੁਸੀਂ ਮਠਿਆਈਆਂ ਲਈ ਵਰਤੋਂ ਕਰ ਸਕਦੇ ਹੋ। 
ਖੋਆ ਖਾਣ ਦੇ ਫਾਇਦੇ 

ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਖੋਆ
ਖੋਏ 'ਚ ਕੈਲਸ਼ੀਅਮ, ਵਿਟਾਮਿਨ-ਡੀ ਅਤੇ ਵਿਟਾਮਿਨ-ਕੇ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਦੇ ਨਾਲ ਹੀ ਦੰਦਾਂ ਦੇ ਲਈ ਵੀ ਖੋਆ ਬੇਹੱਦ ਫਾਇਦੇਮੰਦ ਹੁੰਦਾ ਹੈ। 

PunjabKesari

ਹੈਲਦੀ ਹਾਰਟ 
ਖੋਏ 'ਚ ਮੌਜੂਦ ਵਿਟਾਮਿਨ-ਕੇ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ। ਇਸ ਨੂੰ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਆਮ ਰਹਿੰਦਾ ਹੈ। ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ, ਉਨ੍ਹਾਂ ਲੋਕਾਂ ਨੂੰ ਇਸ ਦਾ ਸੇਵਨ ਬਹੁਤ ਹੀ ਘੱਟ ਕਰਨਾ ਚਾਹੀਦਾ ਹੈ। 

ਮਜ਼ਬੂਤ ਇਮਿਊਨਿਟੀ 
ਖੋਏ 'ਚ ਰਿਬੋਫਲੇਵਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ। ਜਿਸ ਦੀ ਮਦਦ ਨਾਲ ਤੁਹਾਡੀ ਰੋਗਾਂ ਨਾਲ ਲੜਨ ਦੀ ਸਮਰਥਾ ਮਜ਼ਬੂਤ ਹੁੰਦੀ ਹੈ। 

PunjabKesari

ਸਕਿਨ ਨੂੰ ਬਣਾਏ ਮੁਲਾਇਮ
ਖੋਆ ਚਮੜੀ ਨੂੰ ਮੁਲਾਇਮ ਬਣਾਉਣ 'ਚ ਵੀ ਲਾਹੇਵੰਦ ਹੁੰਦਾ ਹੈ। ਖੋਆ ਸਕਿਨ 'ਚੋਂ ਮਰੀਆਂ ਕੋਸ਼ਿਕਾਵਾਂ ਨੂੰ ਹਟਾਉਣ ਦੇ ਨਾਲ-ਨਾਲ ਉਸ 'ਚ ਨਮਕ ਨੂੰ ਵਧਾਉਣ ਦਾ ਕੰਮ ਵੀ ਕਰਦਾ ਹੈ। ਜੇਕਰ ਤੁਹਾਡੀ ਸਕਿਨ ਰੁੱਖੀ ਹੈ ਤਾਂ ਖੋਏ 'ਚ ਖੰਡ ਮਿਲਾ ਕੇ ਆਪਣੀ ਸਕਿਨ 'ਤੇ ਰੰਗੜੋ। ਅਜਿਹਾ ਕਰਨ ਨਾਲ ਸਕਿਨ ਇਕ ਦਮ ਹੈਲਦੀ ਅਤੇ ਮੁਲਾਇਮ ਬਣ ਜਾਵੇਗੀ। 

PunjabKesari

ਇੰਝ ਕਰੋ ਅਸਲੀ ਤੇ ਨਕਲੀ ਖੋਏ ਦੀ ਪਛਾਣ 
ਸਭ ਤੋਂ ਪਹਿਲਾਂ ਜਦੋਂ ਵੀ ਖੋਆ ਖਰੀਦਣ ਲਈ ਜਾਓ ਤਾਂ ਖੋਏ ਨੂੰ ਹੱਥ 'ਚ ਰੱਖ ਕੇ ਉਸ ਦੀ ਇਕ ਗੋਲੀ ਬਣਾਓ। ਜੇਕਰ ਗੋਲੀ ਫੱਟਣ ਲੱਗੇ ਤਾਂ ਸਮਝ ਜਾਓ ਕਿ ਖੋਏ 'ਚ ਮਿਲਾਵਟ ਕੀਤੀ ਹੋਈ ਹੈ। 
ਅਸਲੀ ਅਤੇ ਨਕਲੀ ਖੋਏ ਦੀ ਪਛਾਣ ਇਸ ਦੀ ਖੁਸ਼ਬੂ ਤੋਂ ਵੀ ਕੀਤੀ ਜਾ ਸਕਦੀ ਹੈ। ਅਜਿਹੇ 'ਚ ਥੋੜ੍ਹਾ ਜਿਹਾ ਖੋਆ ਆਪਣੇ ਅੰਗੂਠੇ ਦੇ ਨਹੁੰ 'ਤੇ ਰਗੜੋ। ਜੇਕਰ ਇਹ ਅਸਲੀ ਹੋਵੇਗਾ ਤਾਂ ਇਸ 'ਚੋਂ ਘਿਓ ਦੀ ਖੁਸ਼ਬੂ ਆਵੇਗੀ। 
ਅਸਲੀ ਖੋਆ ਕਦੇ ਵੀ ਤੁਹਾਡੇ ਦੰਦਾਂ 'ਤੇ ਨਹੀਂ ਚਿਪਕੇਗਾ ਨਹੀਂ ਸਗੋਂ ਬਹੁਤ ਜਲਦੀ ਹੀ ਮੂੰਹ 'ਚ ਘੁੱਲ ਜਾਵੇਗਾ। 
ਅਸਲੀ ਖੋਏ ਨੂੰ ਥਾਣ ਨਾਲ ਹਮੇਸ਼ਾ ਦੁੱਧ ਦਾ ਸੁਆਦ ਆਉਂਦਾ ਹੈ।


shivani attri

Content Editor

Related News