ਨਿੰਬੂ ਪਾਣੀ ਪੀਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Tuesday, Oct 25, 2016 - 10:17 AM (IST)

ਨਿੰਬੂ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਗਲਤ ਸਮੇਂ ਨਿੰਬੂ ਪਾਣੀ ਪੀਣ ਨਾਲ ਨੁਕਸਾਨ ਹੁੰਦਾ ਹੈ। ਕਈ ਸਿਹਤ ਸੰਬੰਧੀ ਸਮੱਸਿਆਵਾਂ ਸਮੇਂ ਨਿੰਬੂ ਪਾਣੀ ਪੀਣ ਨਾਲ ਫਾਇਦਾ ਹੋਣ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਨਿੰਬੂ ਪਾਣੀ ਪੀਂਦੇ ਸਮੇਂ ਧਿਆਨ ਰੱਖਣ ਵਾਲੀਆਂ ਇਹ ਗੱਲਾਂ।
1. ਐਸੀਡੀਟੀ, ਹਾਰਟ ਬਰਨ, ਐਸਿਡ ਰਿਫਲਕਸ ਸਮੇਂ ਨਿੰਬੂ ਪਾਣੀ ਦੀ ਵਰਤੋਂ ਨਾ ਕਰੋ।
2. ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਯੂਰਿਨ ਬਣਦਾ ਹੈ। ਵਾਰ-ਵਾਰ ਯੂਰਿਨ ਜਾਣ ਨਾਲ ਸਰੀਰ ''ਚ ਪਾਣੀ ਨਿਕਲ ਜਾਂਦਾ ਹੈ ਅਤੇ ਡਿਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
3. ਜੇਕਰ ਤੁਹਾਨੂੰ ਦੰਦਾਂ ਦੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਨਿੰਬੂ ਪਾਣੀ ਪੀਓ।
4. ਨਿੰਬੂ ਦੀ ਅਸੀਡਿਕ ਪ੍ਰਾਪਟੀ ਦੇ ਕਾਰਨ ਦੰਦਾਂ ਦਾ ਈਨਾਮਲ ਕਮਜ਼ੋਰ ਹੋ ਜਾਂਦਾ ਹੈ। ਨਿੰਬੂ ਪਾਣੀ ਪੀਣ ਨਾਲ ਤੁਰੰਤ ਬਾਅਦ ਬੁਰਸ਼ ਕਰਨ ਨਾਂਲ ਈਨਾਮਲ ਨਿਕਲ ਜਾਂਦਾ ਹੈ ਅਤੇ ਦੰਦ ਟੁੱਟ ਜਾਂਦੇ ਹਨ। ਪਾਇਪ ਨਾਲ ਨਿੰਬੂ ਪਾਣੀ ਨਾਲ ਦੰਦ ਠੀਕ ਰਹਿੰਦੇ ਹਨ।
5. ਜ਼ਿਆਦਾ ਨਿੰਬੂ ਪਾਣੀ ਪੀਣ ਨਾਂਲ ਐਸੀਡੀਟੀ ਵਧ ਜਾਂਦੀ ਹੈ। ਇਸ ਨਾਲ ਅੰਦਰੂਨੀ ਅੰਗਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਡਾਇਜੇਸ਼ਨ ਖਰਾਬ ਹੋ ਸਕਦਾ ਹੈ।
6. ਨਿੰਬੂ ਪਾਣੀ ''ਚ ਆਕਸਲੇਟਸ ਹੁੰਦੇ ਹਨ। ਜੋ ਸਰੀਰ ਕ੍ਰਿਸਟਲ ਦੇ ਰੂਪ ''ਚ ਜੰਮ ਜਾਂਦੇ ਹਨ। ਇਹ ਕੈਲਸ਼ੀਅਮ ਸੋਖਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਕਿਡਨੀ ਅਤੇ ਲੀਵਰ ਦੀ ਸਮੱਸਿਆ ਵਧ ਸਕਦੀ ਹੈ।
7. ਜ਼ਿਆਦਾ ਗਰਮ ਅਤੇ ਠੰਡਾ ਨਿੰਬੂ ਪਾਣੀ ਪੀਣ ਨਾਲ ਇਸ ਦੇ ਫਾਇਦੇ ਘੱਟ ਜਾਂਦੇ ਹਨ। ਗੁਣਗੁਣੇ ਪਾਣੀ ''ਚ ਨਿੰਬੂ ਨਿਚੋੜ ਕੇ ਪੀਣ ਨਾਲ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ।
8. ਨਿੰਬੂ ਪਾਣੀ ''ਚ ਮੌਜੂਦ ਐਸੀਡਿਕ ਕਵਾਲਿਟੀ ਨਾਲ ਪੇਪਿਟਕ ਅਲਸਰ ਨੂੰ ਨੁਕਸਾਨ ਪਹੁੰਚ ਸਕਦਾ ਹੈ।
9. ਸਵੇਰੇ ਉਠਣ ਤੋਂ ਬਾਅਦ 1 ਗਲਾਸ ਗੁਣਗੁਣਾ ਨਿੰਬੂ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਜ਼ਿਆਦਾ ਨਿੰਬੂ ਪਾਣੀ ਪੀਣਾ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ।
10. ਨਿੰਬੂ ਪਾਣੀ ''ਚ ਮੌਜੂਦ ਫਾਇਬਰ, ਪਾਣੀ ਅਤੇ ਸਿਟਰਿਕ ਐਸਿਡ ਨਾਲ ਮਿਲ ਕੇ ਸਰੀਰ ਦੀ ਫੈਟ ਘੱਟ ਕਰਦੇ ਹਨ ਅਤੇ ਵਜ਼ਨ ਘੱਟ ਕਰਨ ''ਚ ਵੀ ਮਦਦ ਕਰਦੇ ਹਨ।
11. ਨਿੰਬੂ ਪਾਣੀ ਆਪਣੇ ਅਲਕਾਇਨ ਗੁਣ ਦੇ ਕਾਰਨ ਕੌਫੀ ਦੀ ਤੁਲਨਾ ''ਚ ਜ਼ਿਆਦਾ ਐਨਰਜੀ ਦਿੰਦਾ ਹੈ।