ਘਰ ''ਚ ਯੋਗਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Thursday, Nov 17, 2016 - 10:15 AM (IST)

 ਘਰ ''ਚ ਯੋਗਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਯੋਗਾ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੈ। ਯੋਗ ਕਰਨ ਨਾਲ ਸਾਡੇ ਸਿਹਤ ਠੀਕ ਰਹਿੰਦੀ ਹੈ ਅਤੇ ਪੂਰਾ ਦਿਨ ਤਾਜ਼ਾ ਰਹਿੰਦਾ ਹੈ। ਕੁਝ ਲੋਕ ਯੋਗਾ ਕਲਾਸ ਜਾਂਦੇ ਹਨ ਅਤੇ ਕੁਝ ਘਰ ''ਚ ਹੀ ਯੋਗਾ ਕਰਦੇ ਹਨ। ਘਰ ''ਚ ਯੋਗਾ ਕਰਨ ਵਾਲਿਆਂ ਨੂੰ ਇਕ ਫਾਇਦਾ ਹੁੰਦਾ ਹੈ ਕਿ ਉਹ ਘਰਦਿਆਂ ਨਾਲ ਮਿਲ ਕੇ ਕਰਦੇ ਹਨ। ਜੇਕਰ ਤੁਸੀਂ ਵੀ ਘਰ ''ਚ ਯੋਗਾ ਕਰਦੇ ਹੋ ਤਾਂ ਕੁਝ ਗੱਲਾਂ ਧਿਆਨ ''ਚ ਰੱਖਣੀਆਂ ਪੈÎਣਗੀਆਂ। ਆਓ ਜਾਣਦੇ ਹਾਂ ਇਹ ਗੱਲਾਂ।
1. ਸਵੇਰ ਦਾ ਸਮਾਂ ਯੋਗਾ ਕਰਨ ਦੇ ਲਈ ਸਭ ਤੋਂ ਵਧੀਆ ਹੈ। ਜੇਕਰ ਤੁਸੀਂ ਸਵੇਰੇ ਜਲਦੀ ਜਾਗ ਕੇ ਯੋਗਾ ਕਰਦੇ ਹੋ ਤਾਂ ਦਿਨ ਭਰ ਤਾਜ਼ਗੀ ਬਣੀ ਰਹਿੰਦੀ ਹੈ। ਸਵੇਰੇ ਸਮੇਂ ਨਾ ਮਿਲੇ ਤਾਂ ਤੁਸੀਂ ਦਿਨ ''ਚ ਖਾਣਾ ਖਾਣ ਤੋਂ ਪਹਿਲਾਂ ਜਾਂ ਸ਼ਾਮ ਨੂੰ ਵੀ ਯੋਗਾ ਕਰ ਸਕਦੇ ਹੋ। ਸ਼ਾਮ ਨੂੰ ਯੋਗ ਕਰਦੇ ਸਮੇਂ ਥਕਾਵਟ ਦੂਰ ਹੋ ਜਾਂਦੀ ਹੈ।
2. ਜੇਕਰ ਤੁਹਾਡੇ ਘਰ ''ਚ ਇਕ ਛੋਟਾ ਜਾਂ ਪ੍ਰਾਈਵੇਟ ਕਮਰਾ ਹੈ ਤਾਂ ਤੁਸੀਂ ਉਸ ਸਥਾਨ ''ਤੇ ਯੋਗਾ ਕਰ ਸਕਦੇ ਹੋ। ਇਸ ਤੋਂ ਕੋਈ ਯੋਗਾ ਕਰਨ ''ਚ ਮੁਸ਼ਕਿਲ ਨਹੀਂ ਆਉਂਦੀ। ਜਿੱਥੇ ਯੋਗਾ ਕਰਨੀ ਹੈ ਉਸ ਸਥਾਨ ਨੂੰ ਸਾਫ ਕਰ ਲਓ।
3. ਯੋਗਾ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਹਾਡਾ ਪੇਟ ਖਾਲੀ ਹੋਵੇ। ਤੁਸੀਂ ਖਾਣਾ ਖਾਣ ਦੇ ਦੋ-ਤਿੰਨ ਘੰਟੇ ਬਾਅਦ ਯੋਗਾ ਕਰੋ।
4. ਯੋਗਾ ਕਰਦੇ ਸਮੇਂ ਖੁੱਲ੍ਹੇ ਕੱਪੜੇ ਪਾਓ। ਕਿਉਂਕਿ ਇਸ ਨਾਲ ਆਸਣ ਠੀਕ ਹੁੰਦਾ ਹੈ ਅਤੇ ਯੋਗ ਕਰਦੇ ਸਮੇਂ ਗਹਿਣੇ ਵੀ ਨਾ ਪਾਓ।
5. ਯੋਗਾ ਕਰਦੇ ਸਮੇਂ ਪਹਿਲੇ ਖੁਦ ਨੂੰ ਵਾਰਮਅੱਪ ਜ਼ਰੂਰ ਕਰ ਲਓ। ਇਸ ਨਾਲ ਤੁਹਾਡੇ ਸਰੀਰ ''ਚ ਲਚੀਲਾਪਨ ਆ ਜਾਂਦਾ ਹੈ ਜੋ ਬਹੁਤ ਸਾਰੇ ਆਸਣ ਕਰਨ ''ਚ ਸਹਾਇਕ ਰਹਿੰਦਾ ਹੈ।
6. ਕੁਝ ਲੋਕ ਯੋਗਾ ਕਰਦੇ ਸਮੇਂ ਜਲਦਬਾਜ਼ੀ ਕਰਦੇ ਹਨ। ਜਲਦਬਾਜ਼ੀ ਕਰਨ ਨਾਲ ਯੋਗਾ ਕਰਦੇ ਸਮੇਂ ਕੋਈ ਵੀ ਗਲਤੀ ਹੋ ਸਕਦੀ ਹੈ ਅਤੇ ਯੋਗਾ ਦਾ ਉਲਟਾ ਅਸਰ ਵੀ ਪੈ ਸਕਦਾ ਹੈ। ਅਜਿਹੇ ਤੁਹਾਨੂੰ ਯੋਗ ਕਰਦੇ ਸਮੇਂ ਥਕਾਵਟ ਅਤੇ ਸਰੀਰ ''ਚ ਦਰਦ ਮਹਿਸੂਸ ਹੋਵੇਗੀ। ਧਿਆਨ ਰੱਖੋ ਜਦੋਂ ਵੀ ਯੋਗਾ ਕਰੋ ਤਾਂ ਚਿਹਰੇ ''ਤੇ ਮੁਸਕਾਨ ਹੋਵੇ।
7. ਜੇਕਰ ਤੁਸੀਂ ਰੋਜ਼ ਯੋਗਾ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਹੀ ਫਾਇਦਾ ਹੋਵੇਗਾ। ਇਸ ਨਾਲ ਤੁਹਾਡੇ ਸਰੀਰ ਨੂੰ ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲ ਜਾਂਦੀ ਹੈ ਅਤੇ ਸਰੀਰ ਹਮੇਸ਼ਾ ਸਿਹਤਮੰਦ ਰਹਿੰਦਾ ਹੈ।


Related News