ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਲੀਵਰ ਨੂੰ ਰੱਖੋ ਸਿਹਤਮੰਦ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

Wednesday, Dec 20, 2023 - 02:49 PM (IST)

ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਲੀਵਰ ਨੂੰ ਰੱਖੋ ਸਿਹਤਮੰਦ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

ਜਲੰਧਰ (ਬਿਊਰੋ)– ਸਾਡਾ ਸਰੀਰ ਕਈ ਅੰਗਾਂ ਨਾਲ ਮਿਲ ਕੇ ਬਣਿਆ ਹੈ। ਹਰੇਕ ਅੰਗ ਦਾ ਆਪਣਾ ਮਹੱਤਵ ਹੈ। ਸਰੀਰ ’ਚ ਕਈ ਅੰਗ ਅਜਿਹੇ ਵੀ ਹਨ, ਜਿਨ੍ਹਾਂ ਦੇ ਖ਼ਰਾਬ ਹੋਣ ’ਤੇ ਜ਼ਿੰਦਗੀ ਖ਼ਤਰੇ ’ਚ ਪੈ ਸਕਦੀ ਹੈ। ਇਨ੍ਹਾਂ ਮਹੱਤਵਪੂਰਨ ਅੰਗਾਂ ’ਚ ਲੀਵਰ ਵੀ ਸ਼ਾਮਲ ਹੈ। ਭੋਜਨ ਨੂੰ ਹਜ਼ਮ ਕਰਨ ਤੋਂ ਲੈ ਕੇ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਤੱਕ ਦਾ ਕੰਮ ਲੀਵਰ ਕਰਦਾ ਹੈ। ਵਧਦੇ ਪ੍ਰਦੂਸ਼ਣ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਲੀਵਰ ’ਚ ਸੋਜ ਤੇ ਇੰਫੈਕਸ਼ਨ ਹੋਣਾ ਆਮ ਗੱਲ ਹੈ। ਜੇਕਰ ਤੁਸੀਂ ਲੀਵਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਉਕਤ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ–

ਲਸਣ
ਲਸਣ ’ਚ ਐਂਟੀ-ਆਕਸੀਡੈਂਟ ਤੇ ਐਂਟੀ-ਬਾਇਓਟਿਕ ਗੁਣ ਹੁੰਦੇ ਹਨ, ਜੋ ਲੀਵਰ ਨੂੰ ਸਾਫ਼ ਤੇ ਮਜ਼ਬੂਤ ਰੱਖਦੇ ਹਨ। ਲੀਵਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਹਰ ਰੋਜ਼ ਸਵੇਰੇ ਕੱਚੇ ਲਸਣ ਦੀ 1 ਤੁਰੀ ਖਾ ਸਕਦੇ ਹੋ ਜਾਂ ਫਿਰ ਲਸਣ ਨੂੰ ਸਬਜ਼ੀਆਂ ’ਚ ਵਰਤ ਸਕਦੇ ਹੋ।

ਗ੍ਰੀਨ ਟੀ
ਜਿਹੜੇ ਲੋਕ ਗ੍ਰੀਨ ਟੀ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਲੀਵਰ ਦਾ ਕੈਂਸਰ, ਸਟੀਟੋਸਿਸ, ਸਿਰੋਸਿਸ ਤੇ ਹੈਪੇਟਾਈਟਸ ਵਰਗੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ। ਗ੍ਰੀਨ ਟੀ ਦਾ ਜ਼ਿਆਦਾ ਸੇਵਨ ਕਰਨਾ ਵੀ ਸਿਹਤ ਲਈ ਖ਼ਤਰਨਾਕ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : Year Ender 2023 : ਭਾਰ ਘਟਾਉਣ ਲਈ ਸਭ ਤੋਂ ਵੱਧ ਸਰਚ ਕੀਤੇ ਗਏ ਇਹ ਘਰੇਲੂ ਨੁਸਖ਼ੇ, ਮਾੜੇ ਪ੍ਰਭਾਵ ਦਾ ਵੀ ਡਰ ਨਹੀਂ

ਕੌਫੀ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੌਫੀ ਪੀਣ ਦੇ ਸ਼ੌਕੀਨ ਹੁੰਦੇ ਹਨ। ਕੌਫੀ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਕੌਫੀ ’ਚ ਐਂਟੀ-ਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਲੀਵਰ ਦੀ ਸੋਜ ਨੂੰ ਘੱਟ ਕਰਦੇ ਹਨ।

ਹਲਦੀ
ਹਲਦੀ ਲੀਵਰ ਨੂੰ ਡਿਟਾਕਸੀਫਾਈ ਕਰਦੀ ਹੈ। ਇਹ ਸਰੀਰ ’ਚ ਭੋਜਨ ਨੂੰ ਪਚਾਉਣ ਦੀ ਸ਼ਕਤੀ ਨੂੰ ਵਧਾਉਂਦੀ ਹੈ। ਇਹ ਅੰਗਾਂ ਨੂੰ ਸਾਫ਼ ਤੇ ਸਿਹਤਮੰਦ ਰੱਖਣ ’ਚ ਮਦਦ ਕਰਦੀ ਹੈ। ਇਹ ਸੋਜ, ਤਣਾਅ ਨੂੰ ਘੱਟ ਕਰਨ, ਲੀਵਰ ਦੀਆਂ ਬੀਮਾਰੀਆਂ ਤੇ ਸੱਟਾਂ ਤੋਂ ਬਚਾਉਣ ਦਾ ਕੰਮ ਕਰਦੀ ਹੈ।

ਚੁਕੰਦਰ
ਚੁਕੰਦਰ ’ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਤਣਾਅ ਨੂੰ ਘੱਟ ਕਰਦੇ ਹਨ। ਚੁਕੰਦਰ ਦਾ ਜੂਸ ਪੀਣ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ। ਇਸ ਦੇ ਜੂਸ ਦਾ ਸੇਵਨ ਕਰਨ ਨਾਲ ਲੀਵਰ ’ਚ ਚਰਬੀ ਜਮ੍ਹਾ ਨਹੀਂ ਹੁੰਦੀ ਤੇ ਲੀਵਰ ਸਹੀ ਤਰੀਕੇ ਨਾਲ ਕੰਮ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਲੀਵਰ ਨੂੰ ਸਿਹਤਮੰਦ ਰੱਖਣ ਲਈ ਉੱਪਰ ਦੱਸੀਆਂ ਚੀਜ਼ਾਂ ਨੂੰ ਆਪਣੀ ਡਾਈਟ ’ਚ ਸ਼ਾਮਲ ਜ਼ਰੂਰ ਕਰੋ। ਹਾਲਾਂਕਿ ਜੇਕਰ ਤੁਹਾਨੂੰ ਇਨ੍ਹਾਂ ’ਚੋਂ ਕਿਸੇ ਚੀਜ਼ ਤੋਂ ਐਲਰਜੀ ਹੈ ਤਾਂ ਤੁਸੀਂ ਉਸ ਨੂੰ ਡਾਈਟ ’ਚੋਂ ਹਟਾ ਵੀ ਸਕਦੇ ਹੋ।


author

Rahul Singh

Content Editor

Related News