ਸ਼ੂਗਰ ਅਤੇ ਕੋਲੇਸਟਰੌਲ ਦੇ ਮਰੀਜ਼ਾਂ ਲਈ ‘ਤਰ’ ਖਾਣੀ ਹੈ ਬੇਹੱਦ ਉਪਯੋਗੀ, ਜਾਣੋਂ ਕਿਵੇਂ

Tuesday, Jun 16, 2020 - 04:34 PM (IST)

ਜਲੰਧਰ - ਗਰਮੀਆਂ ਦੇ ਮੌਸਮ ‘ਚ ਲੋਕਾਂ ਵਲੋਂ ਤਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਲੋਕ ਤਰ ਦਾ ਸਲਾਦ ਬੜੇ ਸ਼ੌਂਕ ਨਾਲ ਖਾਂਦੇ ਹਨ। ਗਰਮੀ ਦੇ ਮੌਸਮ ‘ਚ ਤਰ ਦੀ ਮੰਗ ਜ਼ਿਆਦਾ ਹੁੰਦੀ ਹੈ, ਕਿਉਂਕਿ ਇਸ ‘ਚ ਕੈਲਸ਼ੀਅਮ, ਫਾਸਫੋਰਸ, ਸੋਡੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ। ਤਰ ਖਾਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਗੁਰਦੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਆਓ ਅੱਜ ਅਸੀਂ ਜਾਣਦੇ ਤਾਂ ਕਿ ਤਰ ਖਾਣ ਨਾਲ ਕਿਹੜੀਆਂ-ਕਿਹੜੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ...

1. ਪਾਣੀ ਦੀ ਕਮੀ ਨੂੰ ਪੂਰਾ ਕਰੇ
ਗਰਮੀਆਂ ‘ਚ ਅਕਸਰ ਲੋਕਾਂ ਦੇ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸਰੀਰ ‘ਚ ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਰੋਜ਼ਾਨਾ ਤਰ ਖਾਣੀ ਸ਼ੁਰੂ ਕਰੋ। ਇਸ ਨੂੰ ਖਾਣ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

PunjabKesari

2. ਮੋਟਾਪਾ ਦੂਰ ਕਰੇ
ਜੋ ਲੋਕ ਜਲਦੀ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਤਰ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਫਾਈਬਰ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ, ਜੋ ਭਾਰ ਨੂੰ ਕੰਟਰੋਲ ‘ਚ ਰੱਖਣ ਦਾ ਕੰਮ ਕਰਦੀ ਹੈ।

3. ਸਕਿਨ ਲਈ ਫਾਇਦੇਮੰਦ
ਚਿਕਨੀ ਸਕਿਨ ਨੂੰ ਦੂਰ ਕਰਨ ਲਈ ਤਰ ਦੀ ਵਰਤੋਂ ਕਰੋ। ਚਿਹਰੇ ‘ਤੇ ਤਰ ਰਗੜ ਕੇ ਪਾਣੀ ਨਾਲ ਧੋ ਲਓ। ਇਕ ਵਾਰੀ ਤਾਂ ਇਸ ਨਾਲ ਚਿਹਰੇ ਦੀ ਚਿਕਨਾਈ ਦੂਰ ਹੋ ਜਾਵੇਗੀ ਅਤੇ ਦੂਜੀ ਵਾਰੀ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਣਗੇ।

PunjabKesari

4. ਦਿਮਾਗ ਦੀ ਗਰਮੀ ਦੂਰ ਕਰੇ
ਗਰਮੀਆਂ ਦੇ ਮੌਸਮ ‘ਚ ਕਈ ਵਾਰ ਦਿਮਾਗ ‘ਚ ਗਰਮੀ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਚਿੜਚਿੜਾ ਉਦਾਸ ਹੋਣ ਲੱਗਦਾ ਹੈ। ਦਿਮਾਗ ਦੀ ਗਰਮੀ ਮਿਟਾਉਣ ਅਤੇ ਠੰਡਕ ਪਹੁੰਚਾਉਣ ਲਈ ਤਕ ਦੇ ਬੀਜਾਂ ਦੀ ਠੰਡਾਈ ਦੇ ਰੂਪ ‘ਚ ਵਰਤੋਂ ਕਰੋ।

5. ਮਜ਼ਬੂਤ ਪਾਚਨ ਤੰਤਰ
ਸਿਹਤਮੰਦ ਰਹਿਣ ਲਈ ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ, ਜੇ ਪੇਟ ‘ਚ ਗੜਬੜੀ ਹੋਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ। ਅੱਜਕਲ ਜ਼ਿਆਦਾਤਰ ਲੋਕਾਂ ਨੂੰ ਕਬਜ਼, ਐਸੀਡਿਟੀ, ਛਾਤੀ ‘ਚ ਜਲਣ ਜਾਂ ਗੈਸ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਇਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਤਰ ਦੀ ਵਰਤੋਂ ਕਰੋ। ਲਗਾਤਾਰ ਤਰ ਖਾਣ ਨਾਲ ਕੁਝ ਹੀ ਦਿਨਾਂ ‘ਚ ਪਾਚਨਤੰਤਰ ਮਜ਼ਬੂਤ ਹੋਣ ਲੱਗਦਾ ਹੈ।

ਪੜ੍ਹੋ ਇਹ ਵੀ - ਜੋੜਾਂ ਦੇ ਦਰਦ ਨੂੰ ਦੂਰ ਕਰਨ ਦੇ ਨਾਲ-ਨਾਲ ਕੈਂਸਰ ਤੋਂ ਵੀ ਬਚਾਏ ‘ਆਲੂ ਦਾ ਜੂਸ’

ਪੜ੍ਹੋ ਇਹ ਵੀ - ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦੀ ਹੈ ਮਲਾਈ, ਚਿਹਰੇ ''ਤੇ ਵੀ ਲਿਆਏ ਨਿਖਾਰ

PunjabKesari

6. ਡਾਇਬਿਟੀਜ਼ ਨੂੰ ਕਰੇ ਕੰਟਰੋਲ
ਡਾਇਬਿਟੀਜ਼ ਅੱਜ ਦੇ ਸਮੇਂ ‘ਚ ਆਮ ਸਮੱਸਿਆ ਹੋ ਗਈ ਹੈ। ਹਰ 10 ‘ਚੋਂ 7 ਲੋਕਾਂ ‘ਚ ਡਾਇਬਿਟੀਜ਼ ਦੇਖਣ ਨੂੰ ਮਿਲ ਰਹੀ ਹੈ। ਜਦੋਂ ਸਰੀਰ ‘ਚ ਇੰਸੁਲਿਨ ਬਣਨਾ ਬੰਦ ਹੋ ਜਾਂਦਾ ਹੈ ਤਾਂ ਸ਼ੂਗਰ ਪੱਧਰ ਵਧਣ ਲੱਗਦਾ ਹੈ। ਸ਼ੂਗਰ ਪੱਧਰ ਨੂੰ ਕੰਟਰੋਲ ‘ਚ ਰੱਖਣ ਲਈ ਰੋਜ਼ਾਨਾ ਤਰ ਦੀ ਵਰਤੋਂ ਕਰੋ।

7. ਕੋਲੇਸਟਰੌਲ ਨੂੰ ਕਰੇ ਕੰਟਰੋਲ
ਤਰ ਖਾਣ ਨਾਲ ਇੰਸੁਲਿਨ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤਰ ‘ਚ ਸਟੀਰਾਲ ਪਾਇਆ ਜਾਂਦਾ ਹੈ, ਜੋ ਕੋਲੇਸਟਰੌਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ‘ਚ ਇੰਸੁਲਿਨ ਪੱਧਰ ਨੂੰ ਕੰਟਰੋਲ ਕਰਨ ਦੀ ਸਮੱਰਥਾ ਹੁੰਦੀ ਹੈ। 

ਲੰਬੇ ਅਤੇ ਕਾਲੇ ਵਾਲਾਂ ਲਈ ਕਰੋ ਇਨ੍ਹਾਂ ਦੇਸੀ ਨੁਸਖਿਆਂ ਦੀ ਵਰਤੋਂ


rajwinder kaur

Content Editor

Related News