ਪੈਰਾਂ ਦੇ ਫੰਗਸ ਅਤੇ ਛਾਲਿਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ

Monday, Apr 10, 2017 - 11:05 AM (IST)

ਪੈਰਾਂ ਦੇ ਫੰਗਸ ਅਤੇ ਛਾਲਿਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ

ਜਲੰਧਰ— ਗਰਮੀ ਦੇ ਮੌਸਮ ''ਚ ਪੈਰਾਂ ਨੂੰ ਬਹੁਤ ਪਸੀਨਾ ਆਉਂਦਾ ਹੈ, ਜਿਸ ਕਰਕੇ ਪੈਰਾਂ ''ਤੇ ਛਾਲੇ ਪੈ ਜਾਂਦੇ ਹਨ। ਘਰਾਂ ''ਚ ਤਾਂ ਪੈਰਾਂ ਨੂੰ ਖੁੱਲਾ ਛੱਡ ਸਕਦੇ ਹਾਂ ਪਰ ਦਫ਼ਤਰ ''ਚ ਕੰਮ ਕਰਨ ਵਾਲੇ ਲੋਕਾਂ ਨੂੰ ਸਾਰਾ ਦਿਨ ਜੁਰਾਬਾਂ ਅਤੇ ਬੂਟ ਪਾਉਣੇ ਪੈਂਦੇ ਹਨ। ਜਿਸ ਕਰਕੇ ਪੈਰਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਛਾਲੇ ਹੋ ਜਾਂਦੇ ਹਨ। ਪਸੀਨੇ ਤੋਂ ਇਲਾਵਾ ਗੰਦੀਆਂ ਜੁਰਾਬਾਂ  ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਪੈਰਾਂ ਦੇ ਛਾਲੇ ਦੂਰ ਕਰਨ ਦੇ ਲਈ ਤੁਸੀਂ ਕੁੱਝ ਘਰੇਲੂ ਤਰੀਕੇ ਵੀ ਅਪਣਾ ਸਕਦੇ ਹੋ। 
1. ਛਾਲਿਆਂ ਦੀ ਸਮੱਸਿਆ ਜ਼ਿਆਦਾਤਰ ਪੈਰਾਂ ਦੀਆਂ ਉੱਗਲੀਆਂ ਦੇ ਵਿਚਕਾਰ ਹੁੰਦੀ ਹੈ। ਨਹਾਉਣ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਨਾ ਸਾਫ ਕਰਨ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਪਰੇਸ਼ਾਨੀ ਨੂੰ ਲਸਣ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਲਸਣ ਜੇ ਰਸ ''ਚ ਜੈਤੂਨ ਦਾ ਤੇਲ ਪਾ ਕੇ ਮਿਲਾ ਕੇ ਲਾਗ ਵਾਲੀ ਜਗ੍ਹਾ ਉੱਪਰ ਲਗਾਓ। 15-20 ਮਿੰਟ ਲਗਾ ਕੇ ਰੱਖਣ ਨਾਲ ਆਰਾਮ ਮਿਲੇਗਾ। 
2. ਐਪਲ ਸਾਈਡਰ ਸਿਰਕਾ
ਗਰਮ ਪਾਣੀ ''ਚ ਥੋੜ੍ਹਾ ਜਿਹਾ ਸੇਬ ਦਾ ਸਿਰਕਾ ਮਿਲਾਓ। ਇਸ ਪਾਣੀ ''ਚ ਕੁੱਝ ਦੇ ਲਈ ਪੈਰਾਂ ਨੂੰ ਪਾ ਕੇ ਰੱਖੋ ਅਤੇ ਫਿਰ ਤੋਲੀਏ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ। 
3. ਦਹੀਂ-ਹਲਦੀ
ਪੈਰਾਂ ''ਤੇ ਛਾਲੇ ਹੋਣ ਨਾਲ ਕਾਫੀ ਜਲਨ ਹੁੰਦੀ ਹੈ। ਇਸ ਦੇ ਲਈ ਦਹੀਂ ''ਚ ਇਕ ਚੁਟਕੀ ਹਲਦੀ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਲੇਪ ਨੂੰ 15-20 ਮਿੰਟਾਂ ਤੱਕ ਪੈਰਾਂ ''ਤੇ ਲਗਾ ਰਹਿਣ ਦਿਓ। ਦਹੀਂ ਪੈਰਾਂ ਨੂੰ ਠੰਡਕ ਦਿੰਦਾ ਹੈ ਅਤੇ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲੇਪ ਦਾ ਇਸਤੇਮਾਲ ਹਫਤੇ ''ਚ 2 ਵਾਰ ਕਰਨ ਨਾਲ ਛਾਲੇ ਠੀਕ ਹੋ ਜਾਂਦੇ ਹਨ। 
4. ਬੇਕਿੰਗ ਸੋਡਾ
ਕੋਸੇ ਪਾਣੀ ''ਚ ਬੇਕਿੰਗ ਸੋਡਾ ਜਾਂ ਨਮਕ ਮਿਲਾ ਕੇ ਉਸ ''ਚ ਪੈਰਾਂ ਨੂੰ ਕੁੱਝ ਸਮੇਂ ਲਈ ਰੱਖੋ। ਤੁਸੀਂ ਇਸ ''ਚ ਨਿੰਮ ਦੀਆਂ ਪੱਤੀਆਂ ਵੀ ਮਿਲਾ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਹੁੰਦਾ ਹੈ।


Related News