ਸਿਰਫ ਫਾਇਦੇ ਹੀ ਨਹੀਂ ਸਗੋਂ ਨੁਕਸਾਨ ਵੀ ਪਹੁੰਚਾਉਂਦੇ ਨੇ 'ਜਾਮੁਨ', ਜਾਣੋ ਕਿਵੇਂ

07/17/2019 4:42:44 PM

ਜਲੰਧਰ— ਰਸ ਨਾਲ ਭਰੇ ਕਾਲੇ-ਕਾਲੇ ਜਾਮੁਨ ਤਾਂ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਕੁਝ ਲੋਕ ਇਨ੍ਹਾਂ ਨੂੰ ਸਿਹਤ ਲਈ ਖਾਂਦੇ ਹਨ ਤਾਂ ਕੁਝ ਸੁਆਦ ਲਈ ਹੀ ਖਾਂਦੇ ਹਨ। ਦੱਸ ਦੇਈਏ ਕਿ ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਫਾਸਫੋਰਸ, ਆਇਰਨ, ਵਿਟਾਮਿਨਸ-ਏ, ਬੀ, ਸੀ ਨਾਲ ਭਰਪੂਰ ਜਾਮੁਨਾਂ ਦੇ ਜਿੱਥੇ ਫਾਇਦੇ ਹੁੰਦੇ ਹਨ, ਉਥੇ ਹੀ ਇਹ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਜਾਮੁਨਾਂ ਦੇ ਕੁਝ ਨੁਕਸਾਨਾਂ ਅਤੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਨੁਕਸਾਨਾਂ ਅਤੇ ਫਾਇਦਿਆਂ ਬਾਰੇ। 
ਜਾਮੁਨ ਦੇ ਨੁਕਸਾਨ 
ਖਾਲੀ ਪੇਟ ਨਾ ਖਾਓ ਜਾਮੁਨ 
ਜਾਮੁਨ 'ਚ ਲੋਹਾ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੇ 'ਚ ਖਾਲੀ ਪੇਟ ਜਾਮੁਨ ਦਾ ਸੇਵਨ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਸਵੇਰ ਦੇ ਸਮੇਂ ਜਾਮੁਨ ਖਾਣ ਨਾਲ ਦੰਦ ਪੀਲੇ ਪੈ ਜਾਂਦੇ ਹਨ। ਜਾਮੁਨਾਂ ਨੂੰ ਦੁਪਹਿਰ ਦੇ ਸਮੇਂ ਖਾਣਾ ਸਹੀ ਰਹਿੰਦਾ ਹੈ। 

PunjabKesari
ਜਾਮੁਨ ਖਾਣ ਤੋਂ ਬਾਅਦ ਨਾ ਕਰੋ ਦੁੱਧ ਦਾ ਸੇਵਨ
ਜਾਮੁਨ ਖਾਣ ਤੋਂ ਬਾਅਦ ਕਈ ਲੋਕ ਦੁੱਧ ਪੀਣਾ ਪਸੰਦ ਕਰਦੇ ਹਨ ਪਰ ਇਥੇ ਦੱਸ ਦੇਈਏ ਕਿ ਜਾਮੁਨ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਪਟੇ ਸਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। 
ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਕਰਨ ਜਾਮੁਨ ਤੋਂ ਪਰਹੇਜ਼
ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਜਾਮੁਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦੱਸ ਦੇਈਏ ਕਿ ਜਾਮੁਨਾਂ ਦੀ ਖਟਾਸ ਬਹੁਤ ਜਲਦੀ ਮਾਂ ਦੇ ਦੁੱਧ 'ਚ ਘੁੱਲ ਜਾਂਦੀ ਹੈ, ਜਿਸ ਨਾਲ ਬੱਚੇ ਦੇ ਦੁੱਧ ਪੀਣ 'ਤੇ ਉਸ ਦਾ ਪੇਟ ਖਰਾਬ ਹੋ ਸਕਦਾ ਹੈ। 
ਲੋੜ ਤੋਂ ਵੱਧ ਜਾਮੁਨਾਂ ਦਾ ਨਾ ਕਰੋ ਸੇਵਨ 
ਵੱਧ ਮਾਤਰਾ 'ਚ ਜਾਮੁਨ ਖਾਣ ਨਾਲ ਗਲੇ ਅਤੇ ਸੀਨੇ 'ਚ ਦਰਦ ਪੈਦਾ ਹੋ ਸਕਦੀ ਹੈ। 15 ਤੋਂ ਵੱਧ ਜਾਮੁਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਾਮੁਨਾਂ ਨੂੰ ਹਮੇਸ਼ਾ ਨਮਕ ਲਗਾ ਕੇ ਖਾਣਾ ਚਾਹੀਦਾ ਹੈ। 

ਜਾਮੁਨਾਂ ਦੇ ਫਾਇਦੇ 

PunjabKesari

ਸ਼ੂਗਰ ਕਰੋ ਕੰਟਰੋਲ
ਮਾਮੂਲੀ ਜਿਹਾ ਨਜ਼ਰ ਆਉਣ ਵਾਲਾ ਇਹ ਫਲ ਸ਼ੂਗਰ ਤੋਂ ਲੈ ਕੇ ਬਵਾਸੀਰ ਵਰਗੇ ਰੋਗਾਂ ਤੋਂ ਰਾਹਤ ਦਿਵਾਉਣ 'ਚ ਫਾਇਦਾ ਪਹੁੰਚਾਉਂਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਜਾਮੁਨ ਬੇਹੱਦ ਲਾਭਦਾਇਕ ਹੁੰਦੇ ਹਨ। ਇਹ ਸਰੀਰ 'ਚ ਇੰਸੁਲਿਨ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਥੋਂ ਤੱਕ ਕਿ ਇਸ ਫਲ ਦੀਆਂ ਗਿਟਕਾਂ ਵੀ ਕਾਫੀ ਫਾਇਦੇਮੰਦ ਹੁੰਦੀਆਂ ਹਨ। ਜਾਮੁਨ ਦੀਆਂ ਗਿੱਟਕਾਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਲੈਣਾ ਚਾਹੀਦਾ ਹੈ। ਇਸ ਪਾਊਡਰ ਨੂੰ ਰੋਜ਼ਾਨਾ ਇਕ ਚਮਚ ਖਾਲੀ ਪੇਟ ਗੁਨਗੁਨੇ ਪਾਣੀ ਨਾਲ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ। 
ਦਿਲ ਦੇ ਲਈ ਫਾਇਦੇਮੰਦ 
ਜਾਮੁਨ ਖੂਨ ਨੂੰ ਪਤਲਾ ਕਰਕੇ ਹਾਰਟ ਬਲਾਕੇਜ਼ ਅਤੇ ਸਟਰੋਕ ਵਰਗੀਆਂ ਪਰੇਸ਼ਾਨੀਆਂ ਤੋਂ ਸਰੀਰ ਨੂੰ ਬਚਾਉਂਦਾ ਹੈ। ਇਥੋਂ ਤੱਕ ਕਿ ਇਸ ਦਾ ਸੇਵਨ ਕਰਨ ਨਾਲ ਕੈਂਸਰ ਵਰਗੀ ਜਾਨਲੇਵਾ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਯਾਦਾਸ਼ਤ ਵਧਾਉਣ 'ਚ ਵੀ ਜਾਮੁਨ ਫਾਇਦੇਮੰਦ ਹੁੰਦੇ ਹਨ। 

PunjabKesari
ਸਕਿਨ ਲਈ ਫਾਇਦੇਮੰਦ 
ਜਾਮੁਨ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਨੂੰ ਲੰਬੇ ਸਮੇਂ ਤੱਕ ਜਵਾਨ ਰੱਖਦੇ ਹਨ। ਇਨ੍ਹ ਦਾ ਸੇਵਨ ਕਰਨ ਦੇ ਨਾਲ-ਨਾਲ ਤੁਸੀਂ ਜਾਮੁਨ ਦਾ ਪੇਸਟ ਬਣਾ ਕੇ ਵੀ ਚਿਹਰੇ 'ਤੇ ਲਗਾ ਸਕਦੇ ਹੋ। 
ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦੇ ਹਨ ਜਾਮੁਨ 
ਜਿਹੜੇ ਲੋਕਾਂ ਨੂੰ ਖਾਣਾ ਪਚਾਉਣ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਰੋਜ਼ਾਨਾ ਜਾਮੁਨਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜਾਮੁਨਾਂ 'ਤੇ ਨਮਕ ਲਗਾ ਕੇ ਖਾਣ ਨਾਲ ਸਰੀਰ ਦੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਹੀ ਖਾਧਾ ਹੋਇਆ ਭੋਜਨ ਵੀ ਪਚ ਜਾਂਦਾ ਹੈ।


shivani attri

Content Editor

Related News