ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਕਟਹਲ

Tuesday, Jun 06, 2017 - 05:10 PM (IST)

ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਕਟਹਲ

ਜਲੰਧਰ— ਕਟਹਲ ਇਕ ਅਜਿਹਾ ਫਲ ਹੈ ਜਿਸ ਦੀ ਵਰਤੋਂ ਸਬਜੀ ਬਣਾਉਣ 'ਚ ਕੀਤੀ ਜਾਂਦੀ ਹੈ। ਸਬਜੀ ਦੇ ਨਾਲ-ਨਾਲ ਇਸ ਦੇ ਪਕੌੜੇ, ਕੋਫਤੇ ਅਤੇ ਆਚਾਰ ਵੀ ਬਣਾਇਆ ਜਾ ਸਕਦਾ ਹੈ। ਕਟਹਲ 'ਚ ਪਾਏ ਜਾਣ ਵਾਲੇ ਤੱਤ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੇ ਹਨ। ਇਸ 'ਚ ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ, ਫਾਈਬਰ ਅਤੇ ਆਇਰਨ ਜਿਹੇ ਗੁਣ ਪਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕਟਹਲ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਅੱਖਾਂ ਅਤੇ ਸਕਿਨ
ਕਟਹਲ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ ਅਤੇ ਸਕਿਨ ਨੂੰ ਠੀਕ ਰੱਖਦਾ ਹੈ।
2. ਬੀ. ਪੀ. 
ਕਟਹਲ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ, ਜੋ ਬੀ. ਪੀ. ਦੀ ਸਮੱਸਿਆ ਨੂੰ ਦੂਰ ਕਰਦਾ ਹੈ।
3. ਮੂੰਹ ਦੇ ਛਾਲੇ
ਜਿੰਨ੍ਹਾਂ ਲੋਕਾਂ ਦੇ ਮੂੰਹ 'ਚ ਵਾਰ-ਵਾਰ ਛਾਲੇ ਹੋ ਜਾਂਦੇ ਹਨ ਉਨ੍ਹਾਂ ਨੂੰ ਕਟਹਲ ਦੀਆਂ ਕੱਚੀਆਂ ਪੱਤੀਆਂ ਚਬਾ ਕੇ ਥੁੱਕ ਦੇਣੀਆਂ ਚਾਹੀਦੀਆਂ ਹਨ।
4. ਦਿਲ ਦੀ ਬੀਮਾਰੀ
ਇਸ 'ਚ ਕੈਲੋਰੀ ਬਿਲਕੁਲ ਵੀ ਨਹੀਂ ਹੁੰਦੀ। ਇਸ ਲਈ ਇਹ ਦਿਲਦੇ ਮਰੀਜਾਂ ਲਈ ਉਪਯੋਗੀ ਹੈ।
5. ਮਜ਼ਬੂਤ ਹੱਡੀਆਂ
ਹੱਡੀਆਂ ਲਈ ਕਟਹਲ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
6. ਜੋੜਾਂ ਦਾ ਦਰਦ 
ਜੇਕਰ ਕਟਹਲ ਦੇ ਦੁੱਧ ਨੂੰ ਗੋਡਿਆਂ, ਸੱਟ, ਸੋਜ 'ਤੇ ਲਗਾਇਆ ਜਾਵੇ ਤਾਂ ਬਹੁਤ ਜਲਦੀ ਆਰਾਮ ਮਿਲਦਾ ਹੈ। 


Related News