ਮਾਸਿਕ-ਧਰਮ ਦੌਰਾਨ ਨਹੀਂ ਕਰਨੇ ਚਾਹੀਦੇ ਇਹ ਕੰਮ

07/23/2016 6:06:38 PM

ਚੰਡੀਗੜ੍ਹ — ਮਾਸਿਕ-ਧਰਮ ਦਾ ਸਮਾਂ ਬੜੇ ਅਹਿਤਿਆਤ ਦਾ ਹੁੰਦਾ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਬਦਲਾਵ ਆਉਂਦੇ ਹਨ। ਕਈ ਔਰਤਾਂ ਲਈ ਇਹ ਸਮਾਂ ਮਾਨਸਿਕ ਅਤੇ ਸਰੀਰਕ ਤੋਰ ''ਤੇ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਇਸ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਿਸ ਨਾਲ ਕਾਫੀ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।
1. ਯੋਗ ਜਾਂ ਕਸਰਤ
ਔਰਤਾਂ ਆਪਣੇ ਆਪ ਨੂੰ ਸਲਿੱਮ ਰੱਖਣ ਲਈ ਯੋਗਾ ਅਤੇ ਕਸਰਤ ਕਰਦੀਆਂ ਹਨ। ਇਕ ਦਿਨ ਪਹਿਲਾਂ ਅਤੇ ਇਕ ਦਿਨ ਬਾਅਦ ਤੱਕ ਕਸਰਤ ਅਤੇ ਯੋਗਾ ਨਹੀਂ ਕਰਨੇ ਚਾਹੀਦੇ।
2. ਅਰਾਮ ਕਰੋ
ਜ਼ਿਆਦਾ ਖੇਚਲ ਵਾਲਾ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਇਸ ਸਮੇਂ ਦੌਰਾਨ ਕਿਸੇ ਤਰ੍ਹਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਅਰਾਮ ਕਰੋ।
3. ਥਰੈਡਿੰਗ ਅਤੇ ਵੈਕਸਿੰਗ 
ਥਰੈਡਿੰਗ, ਵੈਕਸਿੰਗ ਅਤੇ  ਕੈਮੀਕਲ ਵਰਗੇ ਕੰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
4. ਇਸ ਦੌਰਾਨ ਆਪਣੇ ਸਰੀਰ ਦੀ ਪੂਰੀ ਸਫਾਈ ਰੱਖੋ।
5. ਤੰਗ ਕਪੜੇ ਨਾ ਪਾਓ।
6. ਪਾਣੀ ਜ਼ਿਆਦਾ ਪੀਓ।
7. ਫਲ, ਅੰਡੇ, ਦੁੱਧ ਅਤੇ ਪੌਸ਼ਟਿਕ ਭੋਜਨ ਹੀ ਕਰੋ।
8. ਭਾਰ ਵਾਲਾ ਕੰਮ ਨਾ ਕਰੋ।


Related News