ਬੱਚਿਆਂ ਦਾ ਭਾਰ ਵਧਾਉਣ 'ਚ ਬਹੁਤ ਫਾਇਦੇਮੰਦ ਹਨ ਇਹ ਚੀਜ਼ਾਂ

12/30/2017 12:31:56 PM

ਨਵੀਂ ਦਿੱਲੀ— ਮਾਤਾ-ਪਿਤਾ ਅਕਸਰ ਆਪਣੇ ਬੱਚਿਆਂ ਦੇ ਘੱਟਦੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ, ਜੋ ਕਿ ਜਾਇਜ ਵੀ ਹੈ ਕਿਉਂਕਿ ਬੱਚੇ ਦਾ ਘੱਟਦਾ ਭਾਰ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਪੂਰਾ ਪੋਸ਼ਣ ਮਿਲੇ ਪਰ ਅੱਜ ਕਲ ਦੇ ਬੱਚੇ ਖਾਣੇ ਦੇ ਮਾਮਲੇ 'ਚ ਬਹੁਤ ਨਖਰੇ ਕਰਦੇ ਹਨ। ਅਜਿਹੇ 'ਚ ਮਾਤਾ-ਪਿਤਾ ਸੋਚਦੇ ਹਨ ਕਿ ਬੱਚਿਆਂ ਨੂੰ ਕੀ ਖੁਆਇਆ ਜਾਵੇ ਜੋ ਸਿਹਤਮੰਦ ਹੋਵੇ ਅਤੇ ਉਨ੍ਹਾਂ ਦਾ ਭਾਰ ਵੀ ਵਧੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡ ਬਾਰੇ ਦੱਸਣ ਜਾ ਰਹੇ ਹਾਂ ਜੋ ਬੱਚਿਆਂ ਦਾ ਭਾਰ ਤੇਜ਼ੀ ਨਾਲ ਵਧਾਉਣ 'ਚ ਮਦਦ ਕਰਦੇ ਹਨ, ਤਾਂ ਆਓ ਜਾਣਦੇ ਹਾਂ ਬੱਚਿਆਂ ਦਾ ਭਾਰ ਤੇਜ਼ੀ ਨਾਲ ਵਧਾਉਣ ਵਾਲੀਆਂ ਇਨ੍ਹਾਂ ਚੀਜ਼ਾ ਬਾਰੇ...
1. ਮਲਾਈ ਵਾਲਾ ਦੁੱਧ
ਕਮਜ਼ੋਰ ਬੱਚਿਆਂ ਦਾ ਭਾਰ ਵਧਾਉਣ ਲਈ ਤੁਸੀਂ ਉਨ੍ਹਾਂ ਨੂੰ ਮਲਾਈ ਵਾਲਾ ਦੁੱਧ ਪਿਲਾਓ। ਜੇ ਤੁਹਾਡੇ ਬੱਚੇ ਦੁੱਧ ਪੀਣ ਤੋਂ ਮਨਾ ਕਰਦੇ ਹਨ ਤਾਂ ਉਨ੍ਹਾਂ ਨੂੰ ਦੁੱਧ 'ਚ ਚਾਕਲੇਟ ਮਿਲਾ ਕੇ ਦਿਓ। ਇਸ ਨਾਲ ਬੱਚੇ ਖੁਸ਼ੀ-ਖੁਸ਼ੀ ਦੁੱਧ ਪੀਣ ਲੱਗੇਣਗੇ। 

PunjabKesari
2. ਘਿਉ ਜਾਂ ਮੱਖਣ
ਜ਼ਿਆਦਾ ਤੋਂ ਜ਼ਿਆਦਾ ਮਾਤਰਾ 'ਚ ਘਿਉ ਜਾਂ ਮੱਖਣ ਦੀ ਵਰਤੋਂ ਕਰਨ ਨਾਲ ਭਾਰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਲਈ ਬੱਚਿਆਂ ਦੇ ਖਾਣੇ 'ਚ ਇਸ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਵਾਓ। 

3. ਫਲ ਅਤੇ ਡ੍ਰਾਈ ਫਰੂਟਸ
ਤੇਜ਼ੀ ਨਾਲ ਭਾਰ ਵਧਾਉਣ ਲਈ ਬੱਚਿਆਂ ਨੂੰ ਰੋਜ਼ਾਨਾ ਕੋਈ ਫਲ ਜਾਂ ਡ੍ਰਾਈ ਫਰੂਟਸ ਖਿਲਾਓ। ਇਸ ਨਾਲ ਕੋਲੈਸਟਰੋਲ ਅਤੇ ਕੈਲੋਰੀ ਭਰਪੂਰ ਮਾਤਰਾ 'ਚ ਮਿਲਣ ਨਾਲ ਬੱਚੇ ਜਲਦੀ ਹੀ ਮੋਟੇ ਹੋਣ ਲੱਗਣਗੇ। 

PunjabKesari
4. ਹਲਵਾ, ਖੀਰ ਅਤੇ ਸੂਪ
ਜ਼ਿਆਦਾਤਰ ਬੱਚੇ ਹਰੀ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੇ। ਅਜਿਹੇ 'ਚ ਤੁਸੀਂ ਉਨ੍ਹਾਂ ਨੂੰ ਗਾਜਰ ਜਾਂ ਸੂਜੀ ਦਾ ਹਲਵਾ, ਖੀਰ ਜਾਂ ਫਿਰ ਉਨ੍ਹਾਂ ਦਾ ਮਨਪਸੰਦ ਸੁਆਦੀ ਸੂਪ ਬਣਾ ਕੇ ਦੇ ਸਕਦੇ ਹੋ। 
5. ਅੰਡੇ ਅਤੇ ਆਲੂ
ਬੱਚੇ ਮਸਾਲੇਦਾਰ ਜਾਂ ਜ਼ਿਆਦਾ ਉਬਲਿਆਂ ਹੋਇਆ ਖਾਣਾ ਪਸੰਦ ਕਰਦੇ ਹਨ। ਤੁਸੀਂ ਉਨ੍ਹਾਂ ਨੂੰ ਅੰਡੇ ਅਤੇ ਆਲੂ ਉਬਾਲ ਕੇ ਦੇ ਸਕਦੀ ਹੋ। ਇਸ ਨਾਲ ਬੱਚਿਆਂ ਦਾ ਭਾਰ ਤੇਜ਼ੀ ਨਾਲ ਵਧੇਗਾ।

PunjabKesari


Related News