ਸ਼ੂਗਰ ਦਾ ਇਲਾਜ ਕਰੇਗਾ ਸਿੱਕੇ ਵਰਗਾ ਇੰਸੁਲਿਨ ਪੈਚ

02/13/2020 8:59:09 PM

ਬੋਸਟਨ (ਏਜੰਸੀ)-ਖੋਜਕਾਰਾਂ ਨੇ ਇਕ ਸਿੱਕੇ ਦੇ ਆਕਾਰ ਦਾ ਇੰਸੁਲਿਨ ਡਲਿਵਰੀ ਪੈਚ ਵਿਕਸਤ ਕੀਤਾ ਹੈ, ਜੋ ਸ਼ੂਗਰ ਨਾਲ ਜੂਝ ਰਹੇ ਮਰੀਜ਼ਾਂ ਦੇ ਸਰੀਰ ’ਚ ਗਲੂਕੋਜ਼ ਦੇ ਪੱਧਰ ਦੀ ਨਿਗਰਾਨੀ ਕਰਨ ਅਤੇ ਉਸ ਨੂੰ ਕੰਟਰੋਲ ਕਰਨ ’ਚ ਮਦਦ ਕਰੇਗਾ। ਇਹ ਪੈਚ ਸਰੀਰ ’ਚ ਮੌਜੂਦ ਸ਼ੂਗਰ ਦੇ ਪੱਧਰ ਨੂੰ ਨਾਪ ਕੇ ਇੰਸੁਲਿਨ ਦੀ ਡੋਜ਼ ਰਿਲੀਜ਼ ਕਰੇਗਾ, ਜਿਸ ਨਾਲ ਸ਼ੂਗਰ ਦਾ ਪੱਧਰ ਕੰਟਰੋਲ ਰਹੇਗਾ।

ਜਰਨਲ ਨੇਚਰ ਬਾਇਓਮੈਡੀਕਲ ਇੰਜੀਨੀਅਰਿੰਗ ’ਚ ਛਪੀ ਖੋਜ ਮੁਤਾਬਕ ਇਹ ਚਿਪਕਣ ਵਾਲਾ ਪੈਚ ਇਕ ਛੋਟੇ ਸਿੱਕੇ ਦੇ ਆਕਾਰ ਦਾ ਹੈ। ਇਸ ਦਾ ਉਤਪਾਦਨ ਕਰਨਾ ਸੌਖਾ ਹੈ ਅਤੇ ਇਕ ਪੈਚ ਦਾ ਇਸਤੇਮਾਲ ਇਕ ਹੀ ਦਿਨ ਕੀਤਾ ਜਾਂਦਾ ਹੈ।

ਇੰਸੁਲਿਨ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੈ
ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਦੇ ਖੋਜਕਾਰਾਂ ਨੇ ਕਿਹਾ ਕਿ ਇੰਸੁਲਿਨ ਨਾਮੀ ਹਾਰਮੋਨ ਲਿਵਰ ’ਚ ਪੈਦਾ ਹੁੰਦਾ ਹੈ ਅਤੇ ਸਰੀਰ ’ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਹ ਖੁਰਾਕੀ ਪਦਾਰਥਾਂ ਨਾਲ ਸਰੀਰ ਨੂੰ ਮਿਲਣ ਵਾਲੀ ਊਰਜਾ ਦਾ ਮੁੱਖ ਸੋਮਾ ਹੈ। ਦੁਨੀਆਭਰ ’ਚ 40 ਕਰੋੜ ਲੋਕ ਟਾਈਪ-1 ਅਤੇ ਟਾਈਪ-2 ਸ਼ੂਗਰ ਨਾਲ ਪੀੜਤ ਹਨ। ਮੁੱਖ ਖੋਜਕਾਰ ਜੇਨ ਗੂ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਸ਼ੂਗਰ ਨਾਲ ਪੀੜਤ ਲੋਕਾਂ ਦੀ ਸਿਹਤ ਨੂੰ ਬਿਹਤਰ ਕਰਨਾ ਅਤੇ ਜੀਵਨ ਦੀ ਗੁਣਵੱਤਾ ’ਚ ਸੁਧਾਰ ਕਰਨਾ ਹੈ। ਇਸ ਸਮਾਰਟ ਪੈਚ ਦੀ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਨਾਪਣ ਦੀ, ਇੰਸੁਲਿਨ ਦਾ ਇੰਜੈਕਸ਼ਨ ਲੈਣ ਦੀ ਲੋੜ ਨਹੀਂ ਪੈਂਦੀ। ਇਹ ਲਿਵਰ ਦੇ ਕੰਮ ਦੀ ਨਕਲ ਕਰਦਾ ਹੈ ਅਤੇ ਲੋੜ ਮੁਤਾਬਕ ਇੰਸੁਲਿਨ ਰਿਲੀਜ਼ ਕਰ ਕੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ।

ਸ਼ੂਗਰ ਦੇ ਪੱਧਰ ਦੀ ਨਿਗਰਾਨੀ ਕਰਦੈ
ਖੋਜਕਾਰਾਂ ਮੁਤਾਬਕ ਇਹ ਪੈਚ ਬਲੱਡ ਸ਼ੂਗਰ ਦੇ ਪੱਧਰ ਦੀ ਨਿਗਰਾਨੀ ਕਰਦਾ ਹੈ। ਇਸ ਵਿਚ ਕਈ ਸੂਖਮ ਆਕਾਰ ਦੀਆਂ ਸੂਈਆਂ ਲੱਗੀਆਂ ਹੁੰਦੀਆਂ ਹਨ, ਜਿਸ ਵਿਚ ਇੰਸੁਲਿਨ ਦੇ ਡੋਜ਼ ਭਰੇ ਹੁੰਦੇ ਹਨ। ਇਨ੍ਹਾਂ ਸੂਈਆਂ ਦੀ ਲੰਬਾਈ ਤੁਰੰਤ ਰਿਲੀਜ਼ ਕਰ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੀ ਹੈ। ਜਦੋਂ ਬਲੱਡ ਸ਼ੂਗਰ ਦਾ ਪੱਧਰ ਆਮ ਹੋ ਜਾਂਦਾ ਹੈ ਤਾਂ ਪੈਚ ’ਚ ਮੌਜੂਦ ਇੰਸੁਲਿਨ ਦੇ ਵਹਾਅ ’ਚ ਵੀ ਕਮੀ ਆ ਜਾਂਦੀ ਹੈ। ਇਸ ਨਾਲ ਇੰਸੁਲਿਨ ਦੇ ਓਵਰਡੋਜ਼ ਦਾ ਖਤਰਾ ਨਹੀਂ ਰਹਿੰਦਾ। ਇੰਸੁਲਿਨ ਦੇ ਓਵਰਡੋਜ਼ ਨਾਲ ਸ਼ੂਗਰ ਦਾ ਪੱਧਰ ਘੱਟ ਹੋ ਸਕਦਾ ਹੈ। ਇਸ ਨਾਲ ਬੇਹੋਸ਼ੀ ਜਾਂ ਕੋਮਾ ਦਾ ਖਤਰਾ ਬਣ ਜਾਂਦਾ ਹੈ।


Karan Kumar

Content Editor

Related News