ਜ਼ਿਆਦਾ ਗਰਮੀ ''ਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜਾਂਦੈ ਵਧ , ਇੰਝ ਰੱਖੋ ਦਿਲ ਦਾ ਖ਼ਿਆਲ
Saturday, Apr 22, 2023 - 05:41 PM (IST)
ਜਲੰਧਰ- ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਅਪ੍ਰੈਲ ਦੇ ਮਹੀਨੇ 'ਚ ਹੀ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਸੂਰਜ ਦਾ ਤਾਪਮਾਨ ਹੋਰ ਵੀ ਵੱਧ ਜਾਵੇਗਾ। ਕੜਾਕੇ ਦੀ ਗਰਮੀ ਕਾਰਨ ਜਿੱਥੇ ਸਿਹਤ ਲਈ ਖਤਰਾ ਪੈਦਾ ਹੁੰਦਾ ਹੈ, ਉੱਥੇ ਹੀ ਦਿਲ ਦੇ ਮਰੀਜ਼ਾਂ ਲਈ ਇਹ ਸਮਾਂ ਬਹੁਤ ਔਖਾ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਸੋਚਦੇ ਹੋ ਕਿ ਸਰਦੀਆਂ 'ਚ ਹਾਰਟ ਅਟੈਕ ਦੇ ਜ਼ਿਆਦਾ ਮਾਮਲੇ ਹੁੰਦੇ ਹਨ ਤਾਂ ਜਾਣ ਲਓ ਕਿ ਗਰਮੀ ਦਾ ਮੌਸਮ ਵੀ ਦਿਲ ਲਈ ਓਨੀ ਹੀ ਨੁਕਸਾਨਦੇਹ ਹਨ। ਸਿਹਤ ਮਾਹਿਰਾਂ ਅਨੁਸਾਰ ਗਰਮੀਆਂ ਵਿੱਚ ਦਿਲ ਦੇ ਦੌਰੇ ਸਮੇਤ ਕਈ ਹੋਰ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਦਾ ਦਿਲ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਖਾਸ ਤੌਰ 'ਤੇ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਦੀ ਬrਮਾਰੀ ਹੈ ਜਾਂ ਉਹ ਇੱਕ ਜੋਖਮ ਵਾਲੀ ਸਥਿਤੀ ਵਿੱਚ ਹਨ। ਗਰਮੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜੋ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਖੂਨ ਦੀ ਵਾਲਊਮ ਘੱਟ ਜਾਂਦਾ ਹੈ ਅਤੇ ਇਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ।
ਗਰਮੀਆਂ ਦੇ ਮੌਸਮ 'ਚ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਸ ਕਾਰਨ ਦਿਲ ਦੀ ਧੜਕਣ ਵਧ ਸਕਦੀ ਹੈ ਅਤੇ ਇਸ ਨਾਲ ਦਿਲ 'ਤੇ ਵਾਧੂ ਭਾਰ ਜਾਂ ਦਬਾਅ ਪੈਂਦਾ ਹੈ। ਇਨ੍ਹਾਂ ਦਿਨਾਂ 'ਚ ਸਕਿਨ ਦੇ ਬਲੱਡ ਵੇਸਲਸ ਡਾਇਲਿਊਟ ਹੋ ਜਾਂਦੇ ਹਨ ਜਿਸ ਨਾਲ ਸਰੀਰ ਦੇ ਦੂਜੇ ਹਿੱਸਿਆਂ ਨੂੰ ਖੂਨ ਦੀ ਸਪਲਾਈ ਘੱਟ ਹੋ ਸਕਦੀ ਹੈ। ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਦੀ ਕਾਫੀ ਕਮੀ ਹੋ ਜਾਂਦੀ ਹੈ ਜਿਸ ਨਾਲ ਦਿਲ ਦੀ ਅਸਧਾਰਨ ਹੋ ਜਾਂਦੀ ਹੈ ਅਤੇ ਜਾਨ ਦਾ ਖਤਰਾ ਵੱਧ ਜਾਂਦਾ ਹੈ।
ਗਰਮੀਆਂ 'ਚ ਹੋ ਸਕਦੀਆਂ ਹਨ ਦਿਲ ਦੀਆਂ ਇਹ ਬੀਮਾਰੀਆਂ
- ਹੀਟ ਐਗਜ਼ਾਰਸ਼ਨ ਭਾਵ ਗਰਮੀ 'ਚ ਬਹੁਤ ਥਕਾਵਟ
- ਹੀਟ ਸਟ੍ਰੋਕ
- ਦਿਲ ਦਾ ਦੌਰਾ
ਗਰਮੀ ਦੇ ਮੌਸਮ 'ਚ ਦਿਲ ਦੀ ਦੇਖਭਾਲ ਕਿਵੇਂ ਕਰੀਏ?
ਮਾਹਰ ਦੱਸਦੇ ਹਨ ਕਿ ਦਿਲ ਦਾ ਧਿਆਨ ਰੱਖਣ ਲਈ ਇਸ ਮੌਸਮ ਵਿੱਚ ਇਹ ਕੰਮ ਕਰਨੇ ਜ਼ਰੂਰੀ ਹਨ
* ਇਸ ਮੌਸਮ ਵਿੱਚ ਵੱਧ ਤੋਂ ਵੱਧ ਪਾਣੀ ਪੀਓ ਅਤੇ ਸਰੀਰ ਨੂੰ ਹਾਈਡਰੇਟ ਰੱਖੋ।
* ਸਿਖਰਲੇ ਤਾਪਮਾਨ ਦੌਰਾਨ ਬਾਹਰ ਨਾ ਜਾਓ। ਜੇਕਰ ਘਰ ਤੋਂ ਬਾਹਰ ਕੋਈ ਕੰਮ ਹੋਵੇ ਤਾਂ ਦੁਪਹਿਰ ਨੂੰ ਕਰਨ ਤੋਂ ਬਚੋ।
* ਹਲਕੇ ਅਤੇ ਸੂਤੀ ਕੱਪੜੇ ਪਾਓ।
* ਇਸ ਮੌਸਮ ਵਿੱਚ ਗਰਮੀ ਕਾਰਨ ਬਾਹਰ ਕੰਮ ਕਰਨ ਜਾਂ ਕਸਰਤ ਕਰਨ ਤੋਂ ਬਚੋ।
* ਕੋਈ ਵੀ ਨਵੀਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਿਹਤ ਮਾਹਰ ਤੋ ਸਲਾਹ ਕਰਨਾ ਯਕੀਨੀ ਬਣਾਓ।
* ਡੀਹਾਈਡ੍ਰੇਟ ਕਰਨ ਵਾਲੀਆਂ ਚੀਜ਼ਾਂ ਜਿਵੇਂ ਅਲਕੋਹਲ, ਕੈਫੀਨ ਯਾਨੀ ਕੌਫੀ ਅਤੇ ਚਾਹ ਆਦਿ ਦੀ ਮਾਤਰਾ ਨੂੰ ਘੱਟ ਤੋਂ ਘੱਟ ਰੱਖੋ।
* ਗਰਮੀਆਂ ਦੇ ਮੌਸਮ ਵਿੱਚ ਹਲਕਾ ਭੋਜਨ ਖਾਓ ਤੇ ਨਾਲ ਹੀ ਨਾ ਤਾਂ ਬਹੁਤ ਜ਼ਿਆਦਾ ਗਰਮ ਅਤੇ ਨਾ ਹੀ ਬਹੁਤ ਠੰਡਾ ਸੇਵਨ ਕਰੋ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।