ਜੜੀਆਂ-ਬੂਟੀਆਂ ''ਚ ਅਹਿਮ ''ਭੱਖੜਾ'' ਹੈ ਬਲਵਰਧਕ

12/07/2016 3:03:17 PM

ਜਲੰਧਰ — ਪੰਜਾਬੀ ਲੋਕ ਸਾਹਿਤ ਵਿਚ ਜੜੀਆਂ-ਬੂਟੀਆਂ ਦੀ ਬਹੁਤ ਹੀ ਅਹਿਮੀਅਤ ਹੈ। ਅੱਜ ਇਨ੍ਹਾਂ ਦੀ ਅਹਿਮੀਅਤ ਦੁਨੀਆਂ ਦੇ ਹੋਰ ਦੇਸ਼ ਵੀ ਮੰਨ ਰਹੇ ਹਨ। ਅੱਜ ਅਸੀਂ ਬਹੁਤ ਸਾਰੇ ਅਮੋਲਕ ਖ਼ਜਾਨੇ ਨੂੰ ਆਪਣੇ ਹੱਥਾਂ ਨਾਲ ਪਹਿਲਾਂ ਬਰਬਾਦ ਕਰ ਦਿੱਤਾ, ਹੁਣ ਭਾਲਦੇ ਫਿਰਦੇ ਹਾਂ। ਇਨ੍ਹਾਂ ਜੜੀਆਂ-ਬੂਟੀਆਂ ''ਚ ''ਭਖੜੇ'' ਦਾ ਆਪਣਾ ਮਹੱਤਵ ਹੈ। ਇਹ ਛੋਲਿਆਂ ਦੇ ਬੂਟੇ ਵਰਗਾ ਅਤੇ ਸਖ਼ਤ ਥਾਂ ''ਤੇ ਪੈਦਾ ਹੁੰਦਾ ਹੈ। ਇਹ ਚਾਰੇ ਪਾਸਿਆਂ ਤੋਂ ਕੰਡੇ ਨਾਲ ਭਰੇ ਹੁੰਦੇ ਹਨ। ਬਰਸਾਤ ''ਚ ਇਸ ਨੂੰ ਫਲ ਲਗਦੇ ਹਨ, ਜੋ ਕਿ ਸਰਦੀ ''ਚ ਪੱਕ ਜਾਂਦੇ ਹਨ। ਇਸ ਦੇ ਫਲ ਬਹੁਤ ਕੰਮ ਆਉਂਦੇ ਹਨ।
- ਬੱਚੇ ਦੇ ਜਨਮ ਤੋਂ ਬਾਅਦ ਔਰਤ ਨੂੰ ਪੰਜੀਰੀ ਦਿਤੀ ਜਾਂਦੀ ਹੈ, ਉਸ ਵਿਚ ਇਨ੍ਹਾਂ ਦੀ ਵਰਤੋਂ ਅਹਿਮ ਹੈ। 
- ਇਹ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਬਲਵਰਧਕ ਫਲ ਹੈ ਅਤੇ ਕੱਚੇ(ਹਰੇ) ਭੱਖੜੇ ਨੂੰ ਪੰਜੀਰੀ ''ਚ ਪਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ।
- ਗੁਰਦੇ ਦੇ ਹਰ ਤਰ੍ਹਾਂ ਦੇ ਵਿਕਾਰਾਂ ਲਈ ਇਹ ਬਹੁਤ ਹੀ ਫਾਇਦੇਮੰਦ ਹੈ।
- ਇਸ ਦੀ ਵਰਤੋਂ ਨਾਲ ਪੇਸ਼ਾਬ ਦੇ ਬੰਨ੍ਹ ਨੂੰ ਠੀਕ ਕਰਕੇ ਪੇਸ਼ਾਬ ਦੀ ਮਾਤਰਾ ਵਧਾਉਂਦਾ ਹੈ।
- ਇਸ ਦੇ ਫਲਾਂ ਜਾਂ ਫਿਰ ਪੰਚਾਂਗ ਦਾ ਕਾੜਾ ਲੈਣ ਨਾਲ ਗੁਰਦੇ ਦੀ ਪੱਥਰੀ ਟੋਟੇ-ਟੋਟੇ ਹੋ ਕੇ ਬਾਹਰ ਨਿਕਲ ਜਾਂਦੀ ਹੈ।
- ਪ੍ਰੋਸੈਟੇਟ ਗਲੇਡਜ਼ ਤੇ ਆਈ ਸੋਜ ਉਤਾਰਨ ਲਈ ਬਹੁਤ ਹੀ ਵਧੀਆ ਯੋਗ ਹੈ। 
- ਪਿਸ਼ਾਬ ਦਾ ਰੁਕ-ਰੁਕ ਕੇ ਆਉਣਾ ਵੀ ਠੀਕ ਕਰਦਾ ਹੈ।
- ਸੈਕਸ ਕਮਜ਼ੋਰੀ ਲਈ ਵੀ ਇਸ ਦੇ ਫਲਾਂ ਦਾ ਉਪਯੋਗ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ।


Related News