ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਮਿਲੇਗਾ ਪੱਕਾ ਛੁਟਕਾਰਾ

02/14/2020 5:04:39 PM

ਜਲੰਧਰ—ਮੱਛੀ ਦਾ ਤੇਲ ਚਾਹੇ ਖਾਣੇ 'ਚ ਵਰਤੋਂ ਕਰਨਾ ਹੋਵੇ ਜਾਂ ਫਿਰ ਜੋੜਾਂ ਦੇ ਦਰਦ ਤੋਂ ਰਾਹਤ ਪਾਉਣੀ ਹੋਵੇ ਹਰ ਕੋਈ ਇਸ ਤੇਲ ਦੀ ਵਰਤੋਂ ਬੇਝਿਝਕ ਹੋ ਕੇ ਕਰਦਾ ਹੈ ਕਿਉਂਕਿ ਇਸ ਤੇਲ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ-ਇਫੈਕਟ ਨਹੀਂ ਹੁੰਦਾ ਹੈ। ਹਾਲ ਹੀ 'ਚ ਰਿਸਰਚ ਮੁਤਾਬਕ ਗੱਲ ਸਾਹਮਣੇ ਆਈ ਹੈ ਕਿ ਮੱਛੀ ਦਾ ਤੇਲ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਇਕ ਵਧੀਆ ਨੁਸਖਾ ਹੈ, ਆਓ ਜਾਣਦੇ ਹਾਂ ਕਿੰਝ

ਓਮੇਗਾ-3 ਫੈਟੀ ਐਸਿਡ
ਮੱਛੀ ਦੇ ਤੇਲ 'ਚ ਤੁਹਾਡੀਆਂ ਹੱਡੀਆਂ ਨੂੰ ਸਟਰਾਂਗ ਬਣਾਉਣ ਵਾਲੇ ਜ਼ਰੂਰੀ ਤੱਤ ਪਾਏ ਜਾਂਦੇ ਹਨ, ਖਾਸ ਤੌਰ 'ਤੇ ਓਮੇਗਾ-3 ਫੈਟੀ ਐਸਿਡ ਹੱਡੀਆਂ ਦੇ ਨਾਲ-ਨਾਲ ਇਹ ਆਇਲ ਤੁਹਾਡੇ ਹਾਰਟ ਲਈ ਵੀ ਬਹੁਤ ਫਾਇਦੇਮੰਦ ਹੈ।

PunjabKesari
ਕਿੰਨਾ ਖਾਣਾ ਚਾਹੀਦਾ ਮੱਛੀ ਦਾ ਤੇਲ?
ਰਿਸਰਚ ਮੁਤਾਬਕ ਮਹਿਲਾਵਾਂ ਨੂੰ ਹਫਤੇ 'ਚ 2 ਤੋਂ 3 ਵਾਰ 150 ਗ੍ਰਾਮ ਆਇਲੀ ਫਿਸ਼ ਖਾਣੀ ਚਾਹੀਦੀ ਹੈ। ਉੱਧਰ ਪੁਰਸ਼ਾਂ ਨੂੰ ਲਗਭਗ 610 ਐੱਮ ਜੀ ਆਇਲ ਜਾਂ ਫਿਰ ਮੱਛੀ ਦੀ ਵਰਤੋਂ ਕਰਨੀ ਚਾਹੀਦੀ। ਮੱਛੀਆਂ 'ਚ ਟਿਊਨਾ ਹਲੀਬੇਟ, ਸ਼ੈਵਾਲ, ਕਿਰੱਲ ਵਰਗੀਆਂ ਮੱਛੀਆਂ 'ਚ ਓਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜੇਕਰ ਤੁਹਾਨੂੰ ਫਿਸ਼ ਖਾਣੀ ਨਹੀਂ ਪਸੰਦ ਤਾਂ ਇਨ੍ਹਾਂ ਦੇ ਕੈਪਸੂਲ ਵੀ ਖਾ ਸਕਦੇ ਹਨ, ਦੋਵਾਂ ਦਾ ਫਾਇਦਾ ਇਕੋਂ ਜਿਹਾ ਹੁੰਦਾ ਹੈ।

PunjabKesari
ਸ਼ਾਕਾਹਾਰੀ ਲੋਕਾਂ ਲਈ ਓਮੇਗਾ-3 ਫੈਟੀ ਐਸਿਡ ਫੂਟ
ਜੋ ਲੋਕ ਮਾਸ ਨਹੀਂ ਖਾਂਦੇ ਉਨ੍ਹਾਂ ਦੇ ਲਈ ਸੁੱਕੇ ਮੇਵੇ, ਅਲਸੀ, ਸੂਰਜਮੁਖੀ ਦੇ ਬੀਜ, ਸੋਇਆਬੀਨ, ਸਪ੍ਰਾਊਟਸ, ਬ੍ਰੋਕਲੀ, ਸ਼ਲਗਮ, ਟੋਫੂ, ਹਰੀ ਬੀਨਸ, ਗੋਭੀ ਅਤੇ ਸਟ੍ਰਾਬੇਰੀ 'ਚ ਢੇਰ ਸਾਰਾ ਓਮੇਗਾ-3 ਐਸਿਡ ਪਾਇਆ ਜਾਂਦਾ ਹੈ। ਇਸ ਦੇ ਇਲਾਵਾ ਦੁੱਧ, ਪਨੀਰ ਅਤੇ ਸੋਇਆ ਮਿਲਕ ਦੀ ਵਰਤੋਂ ਵੀ ਸ਼ਾਕਾਹਾਰੀ ਲੋਕਾਂ ਲਈ ਲਾਭਦਾਇਕ ਰਹਿੰਦੀ ਹੈ।


Aarti dhillon

Content Editor

Related News