Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਅਪਣਾਓ ਇਹ ਨੁਸਖ਼ੇ

Friday, Nov 10, 2023 - 06:56 PM (IST)

ਜਲੰਧਰ (ਬਿਊਰੋ) - ਸਰਦੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਲੋਕਾਂ ਦੇ ਹੱਥ-ਪੈਰ ਠੰਡੇ ਰਹਿੰਦੇ ਹਨ। ਕਈ ਲੋਕਾਂ ਦੇ ਹੱਥ-ਪੈਰ ਜੁਰਾਬਾਂ ਅਤੇ ਦਸਤਾਨੇ ਪਾਉਣ ਤੋਂ ਬਾਅਦ ਵੀ ਗਰਮ ਨਹੀਂ ਹੁੰਦੇ, ਜਿਸ ਕਾਰਨ ਉਹਨਾਂ ਨੂੰ ਬੁਖ਼ਾਰ, ਜ਼ੁਕਾਮ ਅਤੇ ਖੰਘ ਦਾ ਡਰ ਰਹਿੰਦਾ ਹੈ। ਹਾਲਾਂਕਿ ਕਈ ਲੋਕ ਤਾਂ ਇਹ ਸੋਚ ਕੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਸ਼ਾਇਦ ਇਹ ਠੰਡ ਦੇ ਕਾਰਨ ਹੋ ਸਕਦਾ ਹੈ ਜਦੋਂਕਿ ਇਹ ਗਲਤ ਹੈ। ਠੰਡੀ ਹਵਾ ਦੇ ਇਲਾਵਾ ਹੱਥ ਅਤੇ ਪੈਰ ਠੰਡੇ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜਿਸ ਨਾਲ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸੇ ਲਈ ਇਸ 'ਤੇ ਧਿਆਨ ਦੇਣ ਦੀ ਲੋੜ ਹੈ। ਸਰਦੀਆਂ ਵਿੱਚ ਅਜਿਹਾ ਹੋਣ 'ਤੇ ਕਿਹੜੇ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.....

ਅਪਣਾਓ ਇਹ ਘਰੇਲੂ ਨੁਸਖ਼ੇ 

. ਆਪਣੀ ਖ਼ੁਰਾਕ ‘ਚ ਵਿਟਾਮਿਨ-ਡੀ, ਸੀ ਅਤੇ ਵਿਟਾਮਿਨ-ਬੀ12 ਭਰਪੂਰ ਚੀਜ਼ਾਂ ਜਿਵੇਂ ਨਿੰਬੂ, ਸੰਤਰਾ, ਬ੍ਰੋਕਲੀ, ਆਂਵਲਾ, ਅੰਗੂਰ, ਕੈਪਸੀਕਮ, ਅਨਾਨਾਸ, ਮੁਨੱਕਾ, ਕੀਵੀ, ਪਪੀਤਾ, ਸਟ੍ਰਾਬੇਰੀ, ਚੋਲਾਈ, ਗੁੜ ਵਾਲਾ ਦੁੱਧ, ਸਪ੍ਰਾਉਟਸ ਲਓ। ਇਸ ਤੋਂ ਇਲਾਵਾ ਗੁਣਗੁਣਾ ਪਾਣੀ ਪੀਂਦੇ ਰਹੋ।
. ਸਰੀਰ ਵਿਚ ਖੂਨ ਦੀ ਕਮੀ ਜਾਂ ਖ਼ਰਾਬ ਬਲੱਡ ਸਰਕੂਲੇਸ਼ਨ ਦੇ ਕਾਰਨ ਹੱਥ-ਪੈਰ ‘ਚ ਆਕਸੀਜਨ ਸਹੀ ਮਾਤਰਾ ਵਿਚ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਇਹ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਖੂਨ ਨੂੰ ਵਧਾਉਣ ਅਤੇ ਬਲੱਡ ਫਲੋ ਨੂੰ ਸਹੀ ਰੱਖਣ ਲਈ ਖਜੂਰ, ਰੈੱਡ ਮੀਟ, ਸੇਬ, ਦਾਲ, ਬੀਨਜ਼, ਪਾਲਕ, ਚੁਕੰਦਰ, ਸੂਪ, ਸੋਇਆਬੀਨ ਖਾਓ।
. ਸਰਦੀਆਂ ਵਿਚ ਅਜਿਹੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ, ਜੋ ਸਰੀਰ ਨੂੰ ਅੰਦਰੋਂ ਗਰਮ ਰੱਖਣ। ਇਸ ਲਈ ਤੁਸੀਂ ਮੂੰਗਫਲੀ ਅਤੇ ਛੋਲੇ, ਸੂਪ, ਸੌਂਠ ਦੇ ਲੱਡੂ, ਮੱਛੀ, ਦੁੱਧ, ਗੁੜ, ਜੀਰਾ, ਅਦਰਕ ਵਾਲੀ ਚਾਹ, ਦਾਲਚੀਨੀ, ਇਲਾਇਚੀ, ਅੰਡਾ, ਮਿਰਚ, ਹਲਦੀ ਵਾਲਾ ਦੁੱਧ, ਮੇਥੀ, ਗਰਮ ਮਸਾਲਾ, ਲਸਣ ਜ਼ਿਆਦਾ ਲਓ। ਨਾਲ ਹੀ ਅਲਕੋਹਲ, ਤਮਾਕੂਨੋਸ਼ੀ, ਕੈਫੀਨ ਭਰਪੂਰ ਚੀਜ਼ਾਂ ਤੋਂ ਵੀ ਦੂਰ ਰਹੋ।
. ਸਰਦੀਆਂ ‘ਚ ਘੱਟੋ ਘੱਟ 20-25 ਮਿੰਟ ਲਈ ਧੁੱਪ ‘ਚ ਬੈਠੋ। ਇਸ ਨਾਲ ਸਰੀਰ ਨੂੰ ਵਿਟਾਮਿਨ-ਡੀ ਮਿਲੇਗਾ ਅਤੇ ਬਲੱਡ ਸਰਕੂਲੇਸ਼ਨ ਵੀ ਵਧੇਗਾ। ਇਸ ਨਾਲ ਹੱਥ-ਪੈਰ ਨੈਚੂਰਲੀ ਗਰਮ ਰਹਿਣਗੇ।
. ਹੱਥਾਂ-ਪੈਰਾਂ ਨੂੰ ਗਰਮ ਰੱਖਣ ਲਈ ਦਸਤਾਨੇ, ਜੁੱਤੀਆਂ ਜਾਂ ਜੁਰਾਬਾਂ ਪਾਓ। ਇਸ ਤੋਂ ਇਲਾਵਾ ਦਿਨ ਵਿਚ ਇਕ ਵਾਰ ਗਰਮ ਪਾਣੀ ਵਿਚ ਸੇਕ ਕਰੋ।
. ਹੱਥਾਂ-ਪੈਰਾਂ ਨੂੰ ਗਰਮ ਰੱਖਣ ਲਈ ਸਵੇਰੇ ਲਗਭਗ 30 ਮਿੰਟ ਲਈ ਘਾਹ ‘ਤੇ ਨੰਗੇ ਪੈਰ ਚੱਲੋ। ਇਸ ਤੋਂ ਇਲਾਵਾ ਸੂਰਯਨਮਾਸਕਰ, ਪ੍ਰਾਣਾਯਾਮ, ਮੈਡੀਟੇਸ਼ਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਅਤੇ ਹੱਥ-ਪੈਰ ਗਰਮ ਹੁੰਦੇ ਹਨ।
. ਨਾਰੀਅਲ, ਜੈਤੂਨ ਜਾਂ ਤਿਲ ਦੇ ਤੇਲ ਨੂੰ ਗੁਣਗੁਣਾ ਕਰਕੇ ਮਸਾਜ ਕਰਨ ਨਾਲ ਬਲੱਡ ਸਰਕੂਲੇਸ਼ਨ ਵਧੇਗਾ ਅਤੇ ਗਰਮਾਹਟ ਮਿਲੇਗੀ।
. ਦਿਨ ਵਿਚ 2-3 ਕੱਪ ਗ੍ਰੀਨ ਟੀ ਪੀਓ। ਜੇ ਤੁਸੀਂ ਚਾਹੋ ਤਾਂ ਹਲਦੀ ਦੇ ਦੁੱਧ ਵਿਚ ਸ਼ਹਿਦ ਮਿਲਾਕੇ ਵੀ ਪੀ ਸਕਦੇ ਹੋ।
. ਸਵੇਰੇ ਖਾਲੀ ਢਿੱਡ ਲਸਣ ਦਾ ਸੇਵਨ ਕਰਨ ਨਾਲ ਵੀ ਹੱਥ-ਪੈਰ ਗਰਮ ਰਹਿਣਗੇ।
. ਇਕ ਗਿਲਾਸ ਗੁਣਗੁਣੇ ਪਾਣੀ ‘ਚ ਛੋਟਾ ਚਮਚ ਦਾਲਚੀਨੀ ਮਿਲਾ ਕੇ ਪੀਓ।
. ਜੇ ਹੱਥ-ਪੈਰ ਠੰਡੇ ਹੋਣ ਦੇ ਨਾਲ ਤੁਹਾਡੀ ਚਮੜੀ ਦਾ ਰੰਗ ਪੀਲਾ, ਝਰਨਾਹਟ, ਜ਼ਖ਼ਮ ਜਾਂ ਛਾਲੇ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ।


rajwinder kaur

Content Editor

Related News