ਸਿਰਹਾਣੇ ਹੇਠਾਂ ਮੋਬਾਈਲ ਰੱਖ ਕੇ ਸੌਣ ਵਾਲੇ ਹੋ ਜਾਓ ਸਾਵਧਾਨ ! ਗੰਭੀਰ ਬਿਮਾਰੀਆਂ ਨੂੰ ਦੇ ਰਹੋ ਹੋ ਸੱਦਾ

Thursday, Aug 06, 2026 - 09:32 AM (IST)

ਸਿਰਹਾਣੇ ਹੇਠਾਂ ਮੋਬਾਈਲ ਰੱਖ ਕੇ ਸੌਣ ਵਾਲੇ ਹੋ ਜਾਓ ਸਾਵਧਾਨ ! ਗੰਭੀਰ ਬਿਮਾਰੀਆਂ ਨੂੰ ਦੇ ਰਹੋ ਹੋ ਸੱਦਾ

ਹੈਲਥ ਡੈਸਕ - ਅੱਜ ਕੱਲ੍ਹ ਸਮਾਰਟਫ਼ੋਨ ਲੋਕਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਬਹੁਤ ਸਾਰੇ ਲੋਕ ਦਿਨ ਭਰ ਆਪਣੇ ਫੋਨ ਦੀ ਵਰਤੋਂ ਕਰਦੇ ਹਨ ਅਤੇ ਸੌਣ ਤੋਂ ਪਹਿਲਾਂ ਫੋਨ ਨੂੰ ਆਪਣੇ ਹੱਥਾਂ ਤੋਂ ਦੂਰ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਕਈ ਲੋਕ ਫੋਨ ਨੂੰ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ।

ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਊਰਜਾ ਦੀ ਇਕ ਕਿਸਮ ਹੈ ਜੋ ਸਾਡੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਦੋਂ ਲੋਕ ਫ਼ੋਨ ਨੂੰ ਆਪਣੇ ਸਰੀਰ ਦੇ ਨੇੜੇ ਰੱਖ ਕੇ ਸੌਂਦੇ ਹਨ, ਤਾਂ ਇਹ ਰੇਡੀਏਸ਼ਨ ਸਿੱਧੇ ਸਰੀਰ ਵਿਚ ਜਾਂਦੀ ਹੈ। ਇਹ ਰੇਡੀਏਸ਼ਨ ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੀ ਹੈ।

ਮੋਬਾਈਲ ਨੂੰ ਸਿਰਹਾਣੇ ਥੱਲੇ ਰੱਖਣ ਦਾ ਖ਼ਤਰਾ :-

ਕੈਂਸਰ ਦਾ ਖਤਰਾ
- ਮੋਬਾਈਲ ਫੋਨਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਬ੍ਰੇਨ ਟਿਊਮਰ ਅਤੇ ਕਈ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਵਧਾ ਸਕਦੀ ਹੈ। ਜਦੋਂ ਲੋਕ ਸਿਰਹਾਣੇ ਦੇ ਹੇਠਾਂ ਫ਼ੋਨ ਰੱਖ ਕੇ ਸੌਂਦੇ ਹਨ, ਤਾਂ ਸਿਰ ਰੇਡੀਏਸ਼ਨ ਦੇ ਸਿੱਧੇ ਸੰਪਰਕ ਵਿਚ ਆਉਂਦਾ ਹੈ, ਜਿਸ ਨਾਲ ਬ੍ਰੇਨ ਟਿਊਮਰ ਦਾ ਖ਼ਤਰਾ ਹੋਰ ਵਧ ਜਾਂਦਾ ਹੈ।

ਨੀਂਦ ਦੀ ਗੁਣਵੱਤਾ ਵਿਚ ਗਿਰਾਵਟ
- ਮੋਬਾਈਲ ਫੋਨ ਦੀਆਂ ਸਕਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਮੇਲੇਟੋਨਿਨ ਹਾਰਮੋਨ ਦੇ ਉਤਪਾਦਨ ਵਿਚ ਅੜਿੱਕਾ ਪਾਉਂਦੀ ਹੈ। ਮੇਲਾਟੋਨਿਨ ਇਕ ਹਾਰਮੋਨ ਹੈ ਜੋ ਨੀਂਦ ਨੂੰ ਕੰਟਰੋਲ ਕਰਦਾ ਹੈ। ਜਦੋਂ ਅਸੀਂ ਸੌਂਦੇ ਸਮੇਂ ਆਪਣੇ ਨੇੜੇ ਫੋਨ ਰੱਖਦੇ ਹਾਂ ਤਾਂ ਨੀਲੀ ਰੌਸ਼ਨੀ ਦਿਮਾਗ ਨੂੰ ਕਿਰਿਆਸ਼ੀਲ ਰੱਖਦੀ ਹੈ ਜਿਸ ਨਾਲ ਸੌਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਇਨਸੌਮਨੀਆ, ਥਕਾਵਟ ਅਤੇ ਸੁਸਤੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਸਿਰਦਰਦ ਅਤੇ ਚੱਕਣ ਆਉਣਾ
- ਮੋਬਾਈਲ ਫੋਨ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਾਰਨ ਸਿਰ ਦਰਦ ਅਤੇ ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਦੋਂ ਤੁਸੀਂ ਫੋਨ ਨੂੰ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂਦੇ ਹੋ ਤਾਂ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ।

ਫਰਟੀਲਿਟੀ 'ਤੇ ਪ੍ਰਭਾਵ
- ਮਾਹਿਰਾਂ ਮੁਤਾਬਕ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਮਰਦਾਂ ਦੀ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਦਿਲ ਦੀਆਂ ਬਿਮਾਰੀਆਂ
- ਲੰਬੇ ਸਮੇਂ ਤੱਕ ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਸਕਦਾ ਹੈ।

ਤਣਾਅ ਅਤੇ ਚਿੰਤਾ
- ਸੌਣ ਤੋਂ ਪਹਿਲਾਂ ਫ਼ੋਨ ਦੀ ਵਰਤੋਂ ਕਰਨ ਨਾਲ ਤਣਾਅ ਅਤੇ ਚਿੰਤਾ ਵਧ ਸਕਦੀ ਹੈ।

ਸਕਿਨ ਸਬੰਧੀ ਸਮੱਸਿਆਵਾਂ
- ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਨਾਲ ਮੁਹਾਸੇ, ਝੁਰੜੀਆਂ ਅਤੇ ਸਕਿਨ ਦੇ ਕਾਲੇ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


author

Sunaina

Content Editor

Related News