ਸੁੰਦਰਤਾ ਅਤੇ ਸਿਹਤ ਦਾ ''ਜਾਦੂਈ ਖ਼ਜ਼ਾਨਾ'' ਹੈ ਅੰਜੀਰ ! ਜਾਣੋ ਡਾਈਟ ''ਚ ਸ਼ਾਮਲ ਕਰਨ ਦੇ 6 ਤਰੀਕੇ
Friday, Jan 16, 2026 - 01:45 PM (IST)
ਹੈਲਥ ਡੈਸਕ : ਅੰਜੀਰ ਇੱਕ ਅਜਿਹਾ ਫਲ ਹੈ, ਜੋ ਨਾ ਸਿਰਫ਼ ਸੁਆਦ ਵਿੱਚ ਮਿੱਠਾ ਹੁੰਦਾ ਹੈ, ਸਗੋਂ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਇਹ ਤੁਹਾਡੇ ਦਿਲ ਦੀ ਸਿਹਤ ਤੋਂ ਲੈ ਕੇ ਪਾਚਨ ਤੇ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਅੰਜੀਰ ਵਿੱਚ ਫਾਈਬਰ, ਕਾਪਰ, ਪੋਟਾਸ਼ੀਅਮ, ਵਿਟਾਮਿਨ ਬੀ6 ਅਤੇ ਵਿਟਾਮਿਨ ਕੇ ਵਰਗੇ ਕਈ ਮਹੱਤਵਪੂਰਨ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀ ਸਮੁੱਚੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ।
ਜੇਕਰ ਤੁਸੀਂ ਵੀ ਅੰਜੀਰ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣਾ ਚਾਹੁੰਦੇ ਹੋ, ਤਾਂ ਇੱਥੇ ਇਸ ਨੂੰ ਖਾਣ ਦੇ 6 ਬਿਹਤਰੀਨ ਤਰੀਕੇ ਦਿੱਤੇ ਗਏ ਹਨ:
1. ਸਿਹਤਮੰਦ ਸਲਾਦ : ਤੁਸੀਂ ਬ੍ਰੇਕਫਾਸਟ ਵਿੱਚ ਅੰਜੀਰ ਦਾ ਸਲਾਦ ਬਣਾ ਸਕਦੇ ਹੋ। ਇਸ ਵਿੱਚ ਖੀਰਾ, ਸੇਬ ਜਾਂ ਐਵੋਕਾਡੋ ਦੇ ਨਾਲ ਅੰਜੀਰ ਦੇ ਟੁਕੜੇ ਮਿਲਾਓ। ਪ੍ਰੋਟੀਨ ਲਈ ਪਨੀਰ ਜਾਂ ਟੋਫੂ ਦੇ ਸਲਾਈਸ ਵੀ ਪਾਏ ਜਾ ਸਕਦੇ ਹਨ।
2. ਅੰਜੀਰ ਦੀ ਸਮੂਦੀ : ਤਾਜ਼ੇ ਜਾਂ ਰਾਤ ਭਰ ਭਿਓਂ ਕੇ ਰੱਖੇ ਅੰਜੀਰ ਨੂੰ ਕੇਲੇ, ਦਹੀ ਜਾਂ ਦੁੱਧ ਅਤੇ ਦੋ ਚਮਚ ਸ਼ਹਿਦ ਨਾਲ ਮਿਲਾ ਕੇ ਗ੍ਰਾਈਂਡ ਕਰ ਲਓ। ਇਹ ਸਮੂਦੀ ਤੁਹਾਨੂੰ ਲੰਬੇ ਸਮੇਂ ਤੱਕ ਊਰਜਾ ਨਾਲ ਭਰਪੂਰ ਰੱਖੇਗੀ।
ਇਹ ਵੀ ਪੜ੍ਹੋ...ਕੀ ਤੁਸੀਂ ਜਾਣਦੇ ਹੋ ਗਰਮੀਆਂ ’ਚ ਅੰਜੀਰ ਖਾਣ ਦੇ ਫਾਇਦੇ?
3. ਖਾਲੀ ਪੇਟ ਭਿੱਜੇ ਹੋਏ ਅੰਜੀਰ : ਅੰਜੀਰ ਖਾਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਰਾਤ ਨੂੰ 2 ਤੋਂ 4 ਸੁੱਕੇ ਅੰਜੀਰ ਪਾਣੀ ਵਿੱਚ ਭਿਓਂ ਦਿਓ ਅਤੇ ਸਵੇਰੇ ਖਾਲੀ ਪੇਟ ਇਨ੍ਹਾਂ ਨੂੰ ਚਬਾ ਕੇ ਖਾਓ। ਇਸ ਨਾਲ ਸਰੀਰ ਨੂੰ ਅੰਜੀਰ ਦਾ ਪੂਰਾ ਪੋਸ਼ਣ ਮਿਲਦਾ ਹੈ।
4. ਦੁੱਧ ਦੇ ਨਾਲ : ਅੰਜੀਰ ਦੇ ਛੋਟੇ ਟੁਕੜੇ ਕਰਕੇ ਇਸ ਨੂੰ ਦੁੱਧ ਵਿੱਚ ਉਬਾਲ ਕੇ ਪੀਓ। ਇਸ ਤਰ੍ਹਾਂ ਦੁੱਧ ਵਿੱਚ ਕੁਦਰਤੀ ਮਿਠਾਸ ਆ ਜਾਂਦੀ ਹੈ ਅਤੇ ਚੀਨੀ ਪਾਉਣ ਦੀ ਲੋੜ ਨਹੀਂ ਪੈਂਦੀ। ਇਹ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੈ।
5. ਓਟਸ ਜਾਂ ਦਲੀਆ ਵਿੱਚ : ਤੁਸੀਂ ਆਪਣੇ ਨਾਸ਼ਤੇ ਵਿੱਚ ਦਲੀਆ, ਓਟਸ ਜਾਂ ਯੋਗਰਟ ਬਾਊਲ ਵਿੱਚ ਅੰਜੀਰ ਦੇ ਟੁਕੜੇ ਮਿਲਾ ਕੇ ਖਾ ਸਕਦੇ ਹੋ। ਇਹ ਇੱਕ ਫਾਈਬਰ ਯੁਕਤ ਅਤੇ ਸਿਹਤਮੰਦ ਨਾਸ਼ਤਾ ਹੈ।
6. ਅੰਜੀਰ ਦੇ ਲੱਡੂ : ਅੰਜੀਰ, ਖਜੂਰ ਅਤੇ ਵੱਖ-ਵੱਖ ਤਰ੍ਹਾਂ ਦੇ ਡਰਾਈ ਫਰੂਟਸ (ਨਟਸ ਅਤੇ ਸੀਡਸ) ਨੂੰ ਮਿਲਾ ਕੇ ਲੱਡੂ ਬਣਾਏ ਜਾ ਸਕਦੇ ਹਨ। ਇਹ ਬੱਚਿਆਂ ਅਤੇ ਬਜ਼ੁਰਗਾਂ ਲਈ ਇੱਕ ਪੋਸ਼ਟਿਕ ਅਤੇ ਸੁਆਦੀ ਵਿਕਲਪ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
