ਸਰਵਾਈਕਲ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

Thursday, Apr 26, 2018 - 01:27 PM (IST)

ਸਰਵਾਈਕਲ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

ਨਵੀਂ ਦਿੱਲੀ— ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਵਜ੍ਹਾ ਨਾਲ ਅਸੀਂ ਕਈ ਵਾਰ ਅਜਿਹੀਆਂ ਬੀਮਾਰੀਆਂ ਨੂੰ ਗਲੇ ਲਗਾ ਲੈਂਦੇ ਹਨ ਜੋ ਬਾਅਦ 'ਚ ਸਾਡੇ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ। ਅਜਿਹੀ ਹੀ ਪ੍ਰੇਸ਼ਾਨੀਆਂ 'ਚੋਂ ਇਕ ਹੈ ਸਰਵਾਈਕਲ ਮਤਲੱਬ ਗਰਦਨ ਦਾ ਦਰਦ। ਅੱਜ ਅਸੀਂ ਤੁਹਾਨੂੰ ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਆਸਾਨ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
ਸਰਵਾਈਕਲ ਦੇ ਕਾਰਨ
- ਸੌਂਣ ਦੀ ਗਲਤ ਪੋਜੀਸ਼ਨ
- ਸਰੀਰ ਵਿਚ ਕੈਲਸ਼ੀਅਮ
- ਗਰਦਨ ਨੂੰ ਲਗਾਤਾਰ ਝੁਕਾਉਣਾ
- ਉੱਚੇ ਸਿਰਹਾਣੇ ਦੀ ਵਰਤੋ
- ਭਾਰੀ ਚੀਜ਼ਾਂ ਨੂੰ ਚੁੱਕਣਾ
- ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ।
1. ਲਸਣ
ਥੋੜ੍ਹਾ ਜਿਹਾ ਵੈਜੀਟੇਬਲ ਤੇਲ ਕਿਸੇ ਛੋਟੀ ਕੜ੍ਹਾਈ 'ਚ ਲੈ ਕੇ ਇਸ 'ਚ ਲਸਣ ਦੀ 8-10 ਕਲੀਆਂ ਪਾਓ। ਇਸ ਨੂੰ ਉਦੋਂ ਤਕ ਗਰਮ ਕਰੋ ਜਦੋਂ ਤਕ ਕਿ ਇਹ ਬ੍ਰਾਊਨ ਨਾ ਹੋ ਜਾਵੇ। ਇਸ ਤੋਂ ਬਾਅਦ ਇਸ 'ਚ ਆਪਣੀ ਗਰਦਨ ਅਤੇ ਮੋਡਿਆਂ 'ਤੇ ਮਸਾਜ਼ ਕਰੋ। ਮਸਾਜ਼ ਕਰਨ ਦੇ ਬਾਅਦ ਗਰਮ ਪਾਣੀ ਨਾਲ ਨਹਾਓ।
2. ਤਿਲ ਦਾ ਤੇਲ
ਤਿਲ ਦਾ ਤੇਲ ਦਰਦ ਘੱਟ ਕਰਨ 'ਚ ਬਿਹਤਰੀਨ ਉਪਾਅ ਹੈ। ਇਸ ਤੇਲ ਨੂੰ ਕੋਸਾ ਕਰਕੇ 10 ਮਿੰਟ ਲਈ ਗਰਦਨ ਦੀ ਮਸਾਜ਼ ਕਰੋ। ਦਿਨ 'ਚ 3-4 ਵਾਰ ਇਸ ਪ੍ਰਕਿਰਿਆ ਨੂੰ ਦੁਰਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
3. ਹਰੀਆਂ ਸਬਜ਼ੀਆਂ ਅਤੇ ਫਲ 
ਖਾਣੇ 'ਚ ਗਾਜਰ, ਮੂਲੀ, ਖੀਰਾ,ਟਮਾਟਰ ਅਤੇ ਪੱਤਾ ਗੋਭੀ ਖਾਣ ਨਾਲ ਸਰਵਾਈਕਲ ਦੇ ਦਰਦ 'ਚ ਕਾਫੀ ਫਾਇਦਾ ਮਿਲਦਾ ਹੈ। ਫਲਾਂ 'ਚ ਤੁਸੀਂ ਕਿਸੇ ਵੀ ਫਲ ਦੀ ਵਰਤੋਂ ਕਰ ਸਕਦੇ ਹੋ। ਡਾਕਟਰ ਦੀ ਸਲਾਹ ਵੀ ਇਸ 'ਚ ਬਹੁਤ ਹੀ ਜ਼ਰੂਰੀ ਹੁੰਦੀ ਹੈ।
4. ਅਦਰਕ ਦੇ ਪਾਣੀ ਨਾਲ ਸਿੰਕਾਈ
1 ਲੀਟਰ ਪਾਣੀ ਵਿਚ 2 ਚੱਮਚ ਨਮਕ ਅਤੇ 25 ਗ੍ਰਾਮ ਅਦਰਕ ਨੂੰ ਬਾਰੀਕ ਕੱਟ ਕੇ ਉਬਾਲ ਲਓ ਫਿਰ ਇਸ ਨੂੰ ਠੰਡਾ ਹੋਣ 'ਤੇ ਸੂਤੀ ਕੱਪੜੇ ਨੂੰ ਪਾਣੀ ਵਿਚ ਡੁੱਬੋ ਕੇ ਗਰਦਨ ਦੀ ਸਿੰਕਾਈ ਕਰੋ। ਦਿਨ ਵਿਚ 2 ਵਾਰ ਇਸ ਪਾਣੀ ਨਾਲ ਸਿੰਕਾਈ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਂਦਾ ਹੈ।
5. ਐਪਲ ਸਾਈਡਰ ਵਿਨੇਗਰ ਅਤੇ ਲਸਣ
ਲਸਣ ਕੁਦਰਤੀ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੈ 3-4 ਚੱਮਚ ਐਪਲ ਸਾਈਡਰ ਵਿਨੇਗਰ ਵਿਚ 2-3 ਲਸਣ ਦੀਆਂ ਕਲੀਆਂ ਪੀਸ ਕੇ ਗਰਮ ਕਰ ਲਓ। ਇਸ ਨੂੰ ਠੰਡਾ ਕਰਕੇ ਗਰਦਨ ਦੀ ਮਾਲਿਸ਼ ਕਰੋ। ਇਸ ਤੇਲ ਨਾਲ ਸੋਜ਼ ਅਤੇ ਦਰਦ ਠੀਕ ਹੋ ਜਾਂਦਾ ਹੈ।
6. ਕਰੇਲਾ, ਅਦਰਕ ਅਤੇ ਨਿੰਮ
ਰੋਜ਼ਾਨਾ ਕਰੇਲੇ, ਅਦਰਕ ਅਤੇ ਨਿੰਮ ਦਾ ਰਸ 1 ਚੱਮਚ ਸਾਧੇ ਪਾਣੀ ਨਾਲ ਮਿਲਾ ਕੇ ਇਸ ਦੀ ਵਰਤੋਂ ਕਰੋ। ਇਸ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਂਦਾ ਹੈ ਅਤੇ ਉਸ ਤੋਂ ਰਾਹਤ ਮਿਲਦੀ ਹੈ।

 


Related News