ਜੇਕਰ ਤੁਸੀਂ ਵੀ ਦੇਰ ਰਾਤ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਪੜ੍ਹੋ ਇਹ ਖ਼ਬਰ, ਸਰੀਰ ਨੂੰ ਹੁੰਦੇ ਨੇ ਕਈ ਨੁਕਸਾਨ

Monday, Dec 04, 2023 - 04:31 PM (IST)

ਜੇਕਰ ਤੁਸੀਂ ਵੀ ਦੇਰ ਰਾਤ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਪੜ੍ਹੋ ਇਹ ਖ਼ਬਰ, ਸਰੀਰ ਨੂੰ ਹੁੰਦੇ ਨੇ ਕਈ ਨੁਕਸਾਨ

ਜਲੰਧਰ (ਬਿਊਰੋ)– ਸਫ਼ਲਤਾ ਹਾਸਲ ਕਰਨ ਲਈ ਲੋਕ ਦਿਨ-ਰਾਤ ਕੰਮ ’ਚ ਲੱਗੇ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਦਰਅਸਲ ਦੇਰ ਰਾਤ ਤੱਕ ਕੰਮ ਕਰਨ ਦੀ ਆਦਤ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ। ਨਾਲ ਹੀ ਰਾਤ ਨੂੰ ਕੌਫੀ ਦਾ ਸੇਵਨ ਕਰਨਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਵੱਧ ਜਾਂਦੀ ਹੈ। ਪਹਿਲਾਂ ਤਾਂ ਤੁਸੀਂ ਕੰਮ ਕਾਰਨ ਕੌਫੀ ਪੀਣਾ ਪਸੰਦ ਕਰਦੇ ਹੋ ਪਰ ਜਦੋਂ ਹੌਲੀ-ਹੌਲੀ ਇਹ ਤੁਹਾਡੀ ਆਦਤ ਬਣ ਜਾਂਦੀ ਹੈ ਤਾਂ ਇਹ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦੀ ਹੈ। ਆਓ ਜਾਣਦੇ ਹਾਂ ਕਿ ਦੇਰ ਰਾਤ ਕੌਫੀ ਪੀਣ ਦੇ ਕੀ ਮਾੜੇ ਪ੍ਰਭਾਵ ਹੁੰਦੇ ਹਨ–

ਕੀ ਦੇਰ ਰਾਤ ਕੌਫੀ ਪੀਣਾ ਸਿਹਤ ਲਈ ਹਾਨੀਕਾਰਕ ਹੈ?

ਸਰਕੇਡੀਅਨ ਰਿਦਮ ਦਾ ਖ਼ਰਾਬ ਹੋਣਾ
ਸੌਣ ਤੇ ਜਾਗਣ ਦੀ ਕੁਦਰਤੀ ਪ੍ਰਕਿਰਿਆ ਨੂੰ ਸਰਕੇਡੀਅਨ ਰਿਦਮ ਕਿਹਾ ਜਾਂਦਾ ਹੈ, ਜੋ ਲਗਭਗ ਹਰ 24 ਘੰਟਿਆਂ ਬਾਅਦ ਦੁਹਰਾਈ ਜਾਂਦੀ ਹੈ। ਰਾਤ ਨੂੰ ਕੌਫੀ ਪੀਣ ਨਾਲ ਤੁਹਾਡੀ ਜੀਵਨ ਸ਼ੈਲੀ ਦੀ ਰੁਟੀਨ ਬਦਲ ਸਕਦੀ ਹੈ। ਦਰਅਸਲ ਕੌਫੀ ’ਚ ਕੈਫੀਨ ਤੇ ਉਤੇਜਕ ਤੱਤ ਮੌਜੂਦ ਹੁੰਦੇ ਹਨ, ਜੋ ਤੁਹਾਡੇ ਸਰੀਰ ਦੀ ਜੈਵਿਕ ਘੜੀ ਨੂੰ ਵਿਗਾੜ ਸਕਦੇ ਹਨ। ਇਸ ਕਾਰਨ ਸਰੀਰ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਨੀਂਦ ਦੀ ਗੁਣਵੱਤਾ ’ਚ ਘਾਟ
ਦੇਰ ਰਾਤ ਕੌਫੀ ਪੀਣ ਨਾਲ ਸੌਣ ’ਚ ਮੁਸ਼ਕਿਲ ਆਉਂਦੀ ਹੈ। ਭਾਵੇਂ ਕਿਸੇ ਕਾਰਨ ਕਰਕੇ, ਕੁਝ ਲੋਕ ਸੌਂ ਜਾਂਦੇ ਹਨ, ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ਘੱਟ ਜਾਂਦੀ ਹੈ। ਕੌਫੀ ’ਚ ਮੌਜੂਦ ਕੈਫੀਨ ਨੀਂਦ ’ਤੇ ਅਸਰ ਪਾਉਂਦੀ ਹੈ। ਇਸ ਕਾਰਨ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ ਤੇ ਅਗਲੇ ਦਿਨ ਆਲਸੀ ਤੇ ਥਕਾਵਟ ਮਹਿਸੂਸ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਨਾਸ਼ਤੇ ’ਚ ਸਮੂਦੀ ਦੇ ਸੇਵਨ ਨਾਲ ਸਰੀਰ ਨੂੰ ਮਿਲਦੇ ਨੇ ਹੈਰਾਨੀਜਨਕ ਫ਼ਾਇਦੇ, ਬਣਾਉਣ ’ਚ ਹੈ ਬੇਹੱਦ ਆਸਾਨ

ਚਿੰਤਾ ਤੇ ਬੇਚੈਨੀ ਦਾ ਵਧਣਾ
ਕੌਫੀ ਕਿਸੇ ਵਿਅਕਤੀ ਦੇ ਕੇਂਦਰੀ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਸੌਣ ’ਚ ਮੁਸ਼ਕਿਲ ਹੋ ਸਕਦੀ ਹੈ। ਸਰੀਰਕ ਤੇ ਮਾਨਸਿਕ ਪੱਧਰ ’ਤੇ ਜ਼ਿਆਦਾ ਚਿੰਤਾ ਤੇ ਬੇਚੈਨੀ ਹੋ ਸਕਦੀ ਹੈ, ਜਿਸ ਨਾਲ ਇਨਸੌਮਨੀਆ ਹੋ ਸਕਦਾ ਹੈ।

ਮੇਲੇਟੋਨਿਨ ਦੇ ਉਤਪਾਦਨ ’ਚ ਦੇਰੀ
ਮੇਲੇਟੋਨਿਨ ਨੂੰ ‘ਸਲੀਪ ਹਾਰਮੋਨ’ ਕਿਹਾ ਜਾਂਦਾ ਹੈ। ਇਹ ਨੀਂਦ ਲਿਆਉਣ ਦੇ ਨਾਲ-ਨਾਲ ਸੌਣ ਤੇ ਜਾਗਣ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਨ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਰਾਤ ਨੂੰ ਕੌਫੀ ਪੀਣ ਨਾਲ ਮੇਲੇਟੋਨਿਨ ਰਿਲੀਜ਼ ਹੋਣ ’ਚ ਦੇਰੀ ਹੋ ਸਕਦੀ ਹੈ, ਜੋ ਨੀਂਦ ਦੀ ਪ੍ਰਕਿਰਿਆ ’ਚ ਵਿਘਨ ਪਾ ਸਕਦੀ ਹੈ।

ਰਾਤ ਨੂੰ ਬਹੁਤ ਜ਼ਿਆਦਾ ਪਿਸ਼ਾਬ ਆਉਣਾ
ਕੌਫੀ ਕੈਫੀਨ ਇਕ ਡਾਇਯੂਰੇਟਿਕ ਹੈ, ਜਿਸ ਦਾ ਮਤਲਬ ਹੈ ਕਿ ਇਹ ਪਿਸ਼ਾਬ ਦੀ ਮਾਤਰਾ ਵਧਾ ਸਕਦਾ ਹੈ ਤੇ ਤਰਲ ਦੇ ਨੁਕਸਾਨ ਨੂੰ ਬਦਲ ਸਕਦਾ ਹੈ। ਰਾਤ ਨੂੰ ਕੌਫੀ ਪੀਣ ਨਾਲ ਵਿਅਕਤੀ ਨੂੰ ਵਾਰ-ਵਾਰ ਪਿਸ਼ਾਬ ਕਰਨ ਦੀ ਇੱਛਾ ਹੋ ਸਕਦੀ ਹੈ। ਇਹ ਵਿਅਕਤੀ ਦੀ ਨੀਂਦ ’ਚ ਵਿਘਨ ਪਾਉਂਦਾ ਹੈ ਤੇ ਨੀਂਦ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਡਾਕਟਰ ਮੁਤਾਬਕ ਸਿਹਤਮੰਦ ਰਹਿਣ ਲਈ ਵਿਅਕਤੀ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਪਰ ਇਸ ਲਈ ਜਲਦੀ ਸੌਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੇ ਸਰੀਰ ਦੇ ਮਰੇ ਹੋਏ ਸੈੱਲਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਇਸ ਸਮੇਂ ਸਰੀਰ ਦੇ ਬਹੁਤ ਸਾਰੇ ਸੈੱਲ ਦੁਬਾਰਾ ਪੈਦਾ ਹੁੰਦੇ ਹਨ। ਇਸ ਲਈ ਸੌਂ ਕੇ ਸਰੀਰ ਨੂੰ ਆਰਾਮ ਦੇਣਾ ਬਹੁਤ ਜ਼ਰੂਰੀ ਹੈ। ਇਸ ਕਾਰਨ ਮਾਹਿਰ ਰਾਤ ਨੂੰ ਕੌਫੀ ਦੀ ਖਪਤ ਨੂੰ ਕੰਟਰੋਲ ਕਰਨ ਦੀ ਸਲਾਹ ਦਿੰਦੇ ਹਨ।


author

Rahul Singh

Content Editor

Related News