ਗਰਭ ਅਵਸਥਾ ਦੇ ਦੌਰਾਨ ਇਨ੍ਹਾਂ ਅੰਗਾਂ ''ਤੇ ਹੋ ਜਾਵੇ ਸੋਜ ਤਾਂ ਇਸ ਤਰ੍ਹਾਂ ਕਰੋ ਠੀਕ

Sunday, Jun 04, 2017 - 12:29 PM (IST)

ਗਰਭ ਅਵਸਥਾ ਦੇ ਦੌਰਾਨ ਇਨ੍ਹਾਂ ਅੰਗਾਂ ''ਤੇ ਹੋ ਜਾਵੇ ਸੋਜ ਤਾਂ ਇਸ ਤਰ੍ਹਾਂ ਕਰੋ ਠੀਕ

ਜਲੰਧਰ— ਮਾਂ ਬਣਨਾ ਦੁਨੀਆ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ, ਪਰ ਗਰਭ ਅਵਸਥਾ ਦੇ ਦੌਰਾਨ ਔਰਤ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਂ ਬਣਨ ਦੇ ਦੌਰਾਨ ਅਤੇ ਬਾਅਦ 'ਚ ਵੀ ਔਰਤ ਦੇ ਸਰੀਰ 'ਚ ਬਹੁਤ ਸਾਰੇ ਬਦਲਾਅ ਆਉਂਦੇ ਹਨ। ਇਸ ਹਾਲਤ 'ਚ ਉਲਟੀ ਆਉਣਾ, ਪੇਟ ਦਰਦ, ਚੱਕਰ ਆਉਣਾ, ਘਬਰਾਹਟ ਵਰਗੀਆਂ ਕਈ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇਨ੍ਹਾਂ ਪਰੇਸ਼ਾਨੀਆਂ ਦੇ ਕਾਰਨ ਸਰੀਰ 'ਚ ਸੋਜ ਵੀ ਆਉਣ ਲੱਗਦੀ ਹੈ ਪਰ ਡਿਲੀਵਰੀ ਤੋਂ ਬਾਅਦ ਸਰੀਰ ਨਾਰਮਲ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਤੋਂ ਛੁਟਕਾਰਾ ਕਿਵੇ ਪਾਇਆ ਜਾਵੇ। 
1. ਬ੍ਰੈਸਟ ਦੀ ਸੋਜ
ਗਰਭ ਅਵਸਥਾ ਦੇ ਦੌਰਾਨ ਹਾਰਮੋਨ 'ਚ ਬਦਲਾਅ ਆਉਂਦਾ ਹੈ। ਇਸ ਲਈ ਬ੍ਰੈਸਟ 'ਚ ਸੋਜ ਆ ਜਾਂਦੀ ਹੈ ਅਤੇ ਦਰਦ ਹੋਣ ਲੱਗਦਾ ਹੈ। ਦਰਦ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾ ਨਮਕ ਨਾ ਖਾਓ ਅਤੇ ਭਰਪੂਰ ਮਾਤਰਾ 'ਚ ਪਾਣੀ ਪੀਓ। 
2. ਪੈਰਾਂ 'ਤੇ ਸੋਜ
ਇਸ ਦੌਰਾਨ ਯੂਰਿਨ 'ਚ ਪ੍ਰੋਟੀਨ ਦੀ ਮਾਤਰਾ ਵੱਧਣ ਲੱਗਦੀ ਹੈ। ਇਹ ਪੈਰਾਂ ਨੂੰ ਜ਼ਿਆਦਾ ਦੇਰ ਤੱਕ ਲਟਕਾ ਕੇ ਬੈਠਣ ਨਾਲ ਵੀ ਹੁੰਦੀ ਹੈ। ਗਰਭ ਅਵਸਥਾ 'ਚ ਔਰਤਾਂ ਦੀ ਸੋਜ ਘੱਟ ਕਰਨ ਲਈ ਪੈਰਾਂ 'ਤੇ ਮਾਲਿਸ਼ ਕਰਨੀ ਚਾਹੀਦੀ ਹੈ ਜਾ ਫਿਰ ਕੋਸੇ ਪਾਣੀ 'ਚ ਕੁੱਝ ਦੇਰ ਲਈ ਪੈਰ ਡੁੱਬੋ ਕੇ ਰੱਖਣੇ ਚਾਹੀਦੇ ਹਨ। ਇਸ ਨਾਲ ਵੀ ਆਰਾਮ ਮਿਲਦਾ ਹੈ। 
3. ਚਿਹਰੇ 'ਤੇ ਸੋਜ
ਗਰਭ ਅਵਸਥਾ ਦੇ ਦੌਰਾਨ ਸਰੀਰ 'ਚ ਹਾਰਮੋਨ ਦੀ ਬਦਲਾਅ ਹੁੰਦਾ ਹੈ, ਜਿਸ ਨਾਲ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਇਸ ਨੂੰ ਦੂਰ ਕਰਨ ਦੇ ਲਈ ਚਿਹਰੇ ਦੀ ਹਲਕੀ-ਫੁਲਕੀ ਕਸਰਤ ਕਰੋ।


Related News