ਵਾਰ-ਵਾਰ ਸੁੱਕਦਾ ਹੈ ਮੂੰਹ ਤਾਂ ਹੋ ਜਾਵੋ ਸਾਵਧਾਨ, ਹੋ ਸਕਦੀਆਂ ਨੇ ਇਹ ਖ਼ਤਰਨਾਕ ਬੀਮਾਰੀਆਂ

Monday, Apr 10, 2023 - 06:24 PM (IST)

ਵਾਰ-ਵਾਰ ਸੁੱਕਦਾ ਹੈ ਮੂੰਹ ਤਾਂ ਹੋ ਜਾਵੋ ਸਾਵਧਾਨ, ਹੋ ਸਕਦੀਆਂ ਨੇ ਇਹ ਖ਼ਤਰਨਾਕ ਬੀਮਾਰੀਆਂ

ਨਵੀਂ ਦਿੱਲੀ- ਮੂੰਹ ਸੁੱਕਣਾ ਕਾਫ਼ੀ ਆਮ ਹੈ। ਜ਼ਿਆਦਾਤਰ ਲੋਕ ਇਸ ਬਾਰੇ ਬਹੁਤਾ ਨਹੀਂ ਸੋਚਦੇ। ਪਰ ਜੇਕਰ ਵਾਰ-ਵਾਰ ਮੂੰਹ ਸਕਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਸਮੱਸਿਆ ਪੈਦਾ ਹੋ ਸਕਦੀ ਹੈ ਕਿਉਂਕਿ ਸੁੱਕਾ ਮੂੰਹ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਦਿੰਦਾ ਹੈ। ਆਓ ਜਾਣਦੇ ਹਾਂ ਸੁੱਕੇ ਮੂੰਹ ਦੀ ਸਮੱਸਿਆ ਕੀ ਹੈ, ਅਜਿਹਾ ਕਿਉਂ ਹੁੰਦਾ ਹੈ, ਇਸ ਨਾਲ ਕਿਹੜੀਆਂ ਬੀਮਾਰੀਆਂ ਦਾ ਸੰਕੇਤ ਮਿਲਦਾ ਹੈ ਅਤੇ ਇਸ ਤੋਂ ਬਚਣ ਦੇ ਕੀ ਤਰੀਕੇ ਹਨ...

ਮੂੰਹ ਸੁੱਕਣ ਦੀ ਸਮੱਸਿਆ ਕਿਉਂ ਹੁੰਦੀ ਹੈ

ਸੁੱਕੇ ਮੂੰਹ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਲਾਰ ਗ੍ਰੰਥੀਆਂ ਲਾਰ ਬਣਾਉਣ ਦਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਇਸ ਨੂੰ ਜ਼ੇਰੋਸਟੋਮੀਆ ਕਿਹਾ ਜਾਂਦਾ ਹੈ। ਲਾਰ ਬਣਾਉਣਾ ਸਰੀਰ ਦੀ ਇੱਕ ਜ਼ਰੂਰੀ ਪ੍ਰਕਿਰਿਆ ਹੈ। ਲਾਰ ਦਾ ਕੰਮ ਦੰਦਾਂ ਦੇ ਬੈਕਟੀਰੀਆ ਦੁਆਰਾ ਪੈਦਾ ਕੀਤੇ ਐਸਿਡ ਨੂੰ ਖਤਮ ਕਰਨਾ ਹੈ। ਇਸ ਨਾਲ ਦੰਦਾਂ ਵਿੱਚ ਕੀੜੇ ਨਹੀਂ ਲਗਦੇ। ਇਹ ਭੋਜਨ ਨੂੰ ਨਿਗਲਣ ਵਿੱਚ ਮਦਦ ਕਰਦੀ ਹੈ। ਜਦੋਂ ਮੂੰਹ ਖੁਸ਼ਕ ਹੋ ਜਾਂਦਾ ਹੈ, ਤਾਂ ਇਹ ਸਾਰੇ ਕਾਰਜ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਪੜ੍ਹੋ : ਗਰਮੀਆਂ 'ਚ ਬਹੁਤ ਗੁਣਕਾਰੀ ਹੁੰਦੈ ਗੁਲਕੰਦ, ਲੂ, ਥਕਾਵਟ ਤੇ ਤਣਾਅ ਵਰਗੀਆਂ ਸਮੱਸਿਆਵਾਂ ਨੂੰ ਕਰਦੈ ਦੂਰ

ਮੂੰਹ ਸੁੱਕਣਾ ਇਨ੍ਹਾਂ ਬੀਮਾਰੀਆਂ ਦਾ ਹੋ ਸਕਦੈ ਇਸ਼ਾਰਾ

ਸ਼ੂਗਰ
ਗਠੀਆ
ਹਾਈਪਰਟੈਨਸ਼ਨ
ਅਨੀਮੀਆ
ਪਾਰਕਿੰਸਨਸ ਦੀ ਬੀਮਾਰੀ

ਮੂੰਹ ਸੁੱਕਣ ਦੇ ਕਾਰਨ 

ਡੀਹਾਈਡਰੇਸ਼ਨ ਕਾਰਨ ਮੂੰਹ ਸੁੱਕਣਾ।
ਕੁਝ ਐਲੋਪੈਥਿਕ ਦਵਾਈਆਂ ਕਾਰਨ ਵੀ ਅਜਿਹਾ ਹੋ ਸਕਦਾ ਹੈ।
ਕੈਂਸਰ ਵਿੱਚ ਕੀਮੋਥੈਰੇਪੀ ਕਾਰਨ ਇਹ ਸਮੱਸਿਆ ਹੋ ਸਕਦੀ ਹੈ।
ਪੇਟ ਦੀ ਖਰਾਬੀ ਕਾਰਨ ਇਹ ਸਮੱਸਿਆ ਹੋ ਸਕਦੀ ਹੈ।

ਇਹ ਵੀ ਪੜ੍ਹੋ : ਗਰਮੀਆਂ ’ਚ ਮਿੱਠੀ ਲੱਸੀ ਪੀਣ ਨਾਲ ਸਰੀਰ ਨੂੰ ਹੁੰਦੇ ਨੇ ਇਹ ਲਾਭ, ਰੋਜ਼ਾਨਾ ਕਰੋ ਸੇਵਨ

ਕੀ ਹੁੰਦੇ ਹਨ ਸੁੱਕੇ ਮੂੰਹ ਦੇ ਲੱਛਣ

ਮੂੰਹ ਤੋਂ ਬਦਬੂ ਆਉਣਾ
ਖਾਣ ਅਤੇ ਨਿਗਲਣ ਵਿੱਚ ਮੁਸ਼ਕਲ
ਲਾਰ ਦਾ ਸੰਘਣਾ ਹੋਣਾ
ਦੰਦਾਂ ਵਿੱਚ ਕੀੜੇ ਦੀ ਸਮੱਸਿਆ
ਮੂੰਹ ਦਾ ਸੁਆਦ ਫਿੱਕਾ ਪੈਣਾ
ਮਸੂੜਿਆਂ ਵਿੱਚ ਖੁਜਲੀ ਦੀ ਸਮੱਸਿਆ ਜਾਂ ਇਸ ਨਾਲ ਸਬੰਧਤ ਸਮੱਸਿਆਵਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News