ਢਿੱਡ ਦੀ ਗੈਸ ਤੇ ਕਬਜ਼ ਤੋਂ ਰਾਹਤ ਪਾਉਣ ਲਈ ਇੰਝ ਕਰੋ ਕਲੌਂਜੀ ਦੀ ਵਰਤੋਂ

01/29/2023 12:52:51 PM

ਨਵੀਂ ਦਿੱਲੀ – ਆਯੁਰਵੈਦਿਕ ਚੀਜ਼ਾਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੀਆਂ ਹਨ। ਇਨ੍ਹਾਂ ’ਚੋਂ ਇਕ ਚੀਜ਼ ਹੈ ‘ਕਲੌਂਜੀ’। ਕਲੌਂਜੀ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਓਮੇਗਾ ਫੈਟੀ ਐਸਿਡ ਅਤੇ ਐਂਟੀ ਹਿਸਟਾਮਾਈਨ ਵਰਗੇ ਜ਼ਰੂਰੀ ਗੁਣ ਪਾਏ ਜਾਂਦੇ ਹਨ। ਇਹ ਸਾਰੇ ਗੁਣ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਹਨ। ਕਲੌਂਜੀ ਨੂੰ ਇਕ ਵਧੀਆ ਜੜੀ ਬੂਟੀ ਵੀ ਮੰਨਿਆ ਜਾਂਦਾ ਹੈ। ਇਸ ’ਚ ਐਂਟੀ ਬੈਕਟੀਰਿਅਲ, ਐਂਟੀ ਇੰਫਲੇਮੇਟਰੀ ਅਤੇ ਐਂਟੀ ਫੰਗਲ ਪ੍ਰਾਪਰਟੀਜ ਵੀ ਹੁੰਦੀਆਂ ਹਨ। ਸਕਿਨ ਅਤੇ ਵਾਲਾਂ ’ਚ ਕਲੌਂਜੀ ਨੂੰ ਪੀਸ ਕੇ ਲਗਾਉਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇਕਰ ਕਲੌਂਜੀ ਦੀ ਵਰਤੋਂ ਕੁਝ ਖਾਸ ਤਰੀਕਿਆਂ ਨਾਲ ਕੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਠੀਕ ਰੱਖਿਆ ਵੀ ਜਾ ਸਕਦਾ ਹੈ।
1. ਸ਼ੂਗਰ ਅਤੇ ਯੂਰਿਕ ਐਸਿਡ ਦੀ ਸਮੱਸਿਆ
ਸ਼ੂਗਰ ਤੇ ਯੂਰੀਕ ਐਸਿਡ ਦੀ ਸਮੱਸਿਆ ਹੋਣ ’ਤੇ ਕਲੌਂਜੀ ਦੀ ਇਕ ਚੁਟਕੀ ਸਵੇਰੇ ਸ਼ਾਮ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਕੰਟਰੋਲ ਰਹੇਗਾ ਅਤੇ ਯੂਰਿਕ ਐਸਿਡ ਵੀ ਠੀਕ ਹੋ ਜਾਵੇਗਾ ।
2. ਦਿਲ ਦੀਆਂ ਸਮੱਸਿਆਵਾਂ
ਕਲੈਸਟਰੋਲ ਜਾਂ ਦਿਲ ਦੀ ਕੋਈ ਵੀ ਸਮੱਸਿਆ ਹੋਣ ’ਤੇ ਕਲੌਂਜੀ ਦੇ ਤੇਲ ਦੀ ਵਰਤੋਂ ਕਰੋ। ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਇਕ ਚੌਥਾਈ ਚਮਚ ਸ਼ਹਿਦ ’ਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ। ਇਸ ਨਾਲ ਬਹੁਤ ਫਾਇਦੇ ਹੋਣਗੇ।
3. ਵਾਲ ਝੜਨ ਦੀ ਸਮੱਸਿਆ
ਅਜੌਕੇ ਸਮੇਂ ’ਚ ਵਾਲ ਝੜਨ ਦੀ ਸਮੱਸਿਆ ਆਮ ਹੋ ਗਈ ਹੈ, ਜਿਸ ਲਈ ਲੋਕ ਬਹੁਤ ਸਾਰੇ ਟ੍ਰੀਟਮੈਂਟ ਕਰਵਾਉਂਦੇ ਹਨ। ਵਾਲ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਿਰ ’ਤੇ 20 ਮਿੰਟ ਤੱਕ ਨਿੰਬੂ ਦੇ ਰਸ ਨਾਲ ਮਾਲਿਸ਼ ਕਰੋ ਅਤੇ ਚੰਗੇ ਸ਼ੈਂਪੂ ਨਾਲ ਵਾਲ ਧੋ ਲਓ। ਗਿੱਲੇ ਵਾਲਾਂ ’ਚ ਕਲੌਂਜੀ ਦਾ ਤੇਲ ਲਗਾਓ ਅਤੇ ਵਾਲ ਸੁੱਕਣ ਦਿਓ। ਲਗਾਤਾਰ 15 ਦਿਨਾਂ ਤੱਕ ਅਜਿਹਾ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।
4. ਗੈਸ, ਕਬਜ਼ ਅਤੇ ਬਦਹਾਜ਼ਮੀ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਢਿੱਡ ਦੀ ਗੈਸ, ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ, ਨੂੰ ਕਲੌਂਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਕਤ ਲੋਕ ਰੋਜ਼ਾਨਾ ਸਵੇਰੇ ਖਾਲੀ ਢਿੱਡ ਇਕ ਚੁਟਕੀ ਕਲੌਂਜੀ ਸਾਦੇ ਪਾਣੀ ਨਾਲ ਲੈਣ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਇਹ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਵੇਗੀ।
5. ਦੰਦ ਦਾ ਦਰਦ
ਦੰਦਾਂ ’ਚ ਦਰਦ ਹੋਣ ਦੀ ਸਮੱਸਿਆ ’ਤੇ ਕਲੌਂਜੀ ਦੀ ਵਰਤੋਂ ਕਰਨਾ ਸਹੀ ਹੈ। ਕਲੌਂਜੀ ਦੇ ਤੇਲ ’ਚ ਲੌਂਗ ਦਾ ਪਾਊਡਰ ਮਿਲਾ ਕੇ ਦੰਦ ’ਤੇ ਲਗਾਓ ਨਾਸ ਦੰਦਾਂ ਦਾ ਦਰਦ ਤੁਰੰਤ ਠੀਕ ਹੋ ਜਾਵੇਗਾ ।
6. ਭੁੱਖ ਨਾ ਲੱਗਣ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚੁਟਕੀ ਕਲੌਂਜੀ ਨੂੰ ਸਾਦੇ ਪਾਣੀ ਨਾਲ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ ।
7. ਨਜ਼ਲਾ ਅਤੇ ਨਕਸੀਰ ਫੁੱਟਣ ਦੀ ਸਮੱਸਿਆ
ਜੇਕਰ ਤੁਹਾਨੂੰ ਨਜ਼ਲਾ ਨਜ਼ਲਾ ਜਾਂ ਫਿਰ ਨਕਸੀਰ ਫੁੱਟਣ ਦੀ ਸਮੱਸਿਆ ਰਹਿੰਦੀ ਹੈ , ਤਾਂ ਕਲੌਂਜੀ ਦੇ ਤੇਲ ਦੀਆਂ ਕੁਝ ਬੂੰਦਾ ਨੱਕ ਵਿਚ ਪਾਉਣ ਨਾਲ ਲਾਭ ਮਿਲਦਾ ਹੈ ।
8. ਗਠੀਆ ਅਤੇ ਜੋੜਾਂ ਦਾ ਦਰਦ
ਗਠੀਆ ਅਤੇ ਜੋੜਾਂ ਦਾ ਦਰਦ ਹੋਣ ’ਤੇ ਇਕ ਚੁਟਕੀ ਕਲੌਂਜੀ ਸਵੇਰੇ ਸ਼ਾਮ ਖਾਓ। ਕਲੌਂਜੀ ਦਾ ਤੇਲ ਅਤੇ ਜੈਤੂਨ ਦਾ ਤੇਲ ਮਿਲਾ ਕੇ ਦਰਦ ਵਾਲੀ ਥਾਂ ’ਤੇ ਮਾਲਿਸ਼ ਕਰਨ ਨਾਲ ਇਹ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ।
9. ਖੰਘ ਅਤੇ ਬਲਗਮ ਦੀ ਸਮੱਸਿਆ
ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਸ਼ਹਿਦ ਦੇ ਇਕ ਚੌਥਾਈ ਚਮਚ ’ਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ। ਇਸ ਨਾਲ ਪੁਰਾਣੀ ਤੋਂ ਪੁਰਾਣੀ ਖੰਘ ਅਤੇ ਬਲਗਮ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ।
10. ਕੈਂਸਰ
ਕੈਂਸਰ ਹੋਣ ’ਤੇ ਪੀੜਤ ਨੂੰ ਕਲੌਂਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਗਿਲਾਸ ਅੰਗੂਰ ਦੇ ਰਸ ’ਚ ਅੱਧਾ ਚਮਚ ਕਲੌਂਜੀ ਦਾ ਤੇਲ ਮਿਲਾ ਕੇ ਦਿਨ ’ਚ ਦੋ ਵਾਰ ਪੀਣ ਨਾਲ ਕੈਂਸਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
11. ਚਿਹਰੇ ਦੀ ਖੂਬਸੂਰਤੀ
ਅੱਧਾ ਚਮਚ ਕਲੌਂਜੀ ਦੇ ਤੇਲ ’ਚ ਇਕ ਚਮਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ ’ਤੇ ਲਗਾਓ।  20 ਮਿੰਟ ਬਾਅਦ ਚਿਹਰਾ ਧੋ ਲਓ । ਹਫਤੇ ’ਚ 2-3 ਵਾਰ ਅਜਿਹਾ ਕਰਨ ’ਤੇ ਚਿਹਰੇ ਦੀ ਚਮਕ ਵਧ ਜਾਂਦੀ ਹੈ ।
12. ਸਿਰ ਦਰਦ ਦੀ ਸਮੱਸਿਆ
ਜੇਕਰ ਤੁਹਾਨੂੰ ਬਹੁਤ ਜ਼ਿਆਦਾ ਸਿਰਦਰਦ ਹੋ ਰਿਹਾ ਹੈ ਤਾਂ ਸਿਰ ’ਤੇ ਕਲੌਂਜੀ ਦੇ ਤੇਲ ਦੀ ਮਾਲਿਸ਼ ਕਰੋ।  
13. ਯਾਦਦਾਸ਼ਤ ਦੀ ਸਮੱਸਿਆ
ਜੇਕਰ ਤੁਹਾਨੂੰ ਯਾਦਦਾਸ਼ਤ ਦੀ ਸਮੱਸਿਆ ਰਹਿੰਦੀ ਹੈ ਤਾਂ ਪੁਦੀਨੇ ਦੀਆਂ ਪੱਤੀਆਂ ਨੂੰ ਉਬਾਲੋ। ਉਸ ’ਚ ਕੁਝ ਬੂੰਦਾ ਕਲੌਂਜੀ ਦੇ ਤੇਲ ਦੀਆਂ ਮਿਲਾ ਕੇ ਪੀਓ। ਲਗਾਤਾਰ 20-25 ਦਿਨਾਂ ਤੱਕ ਇਸ ਤਰ੍ਹਾਂ ਕਰਨ ਨਾਲ ਯਾਦਦਾਸ਼ਤ ’ਚ ਕਾਫੀ ਫਾਇਦਾ ਮਿਲਦਾ ਹੈ ।
14. ਦਮੇ ਦਾ ਇਲਾਜ
ਦਮੇ ਜਾਂ ਸਾਹ ਦੀ ਸਮੱਸਿਆ ਹੋਣ ’ਤੇ ਕਲੌਂਜੀ ਦੀ ਵਰਤੋਂ ਕਰਨੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ । ਇਸ ਨੂੰ ਠੀਕ ਕਰਨ ਲਈ 1 ਗਿਲਾਸ ਗਰਮ ਪਾਣੀ ’ਚ ਸ਼ਹਿਦ ਅਤੇ ਕਲੌਂਜੀ ਦੇ ਤੇਲ ਦੀਆਂ ਕੁਝ ਬੂੰਦਾ ਮਿਲਾ ਕੇ ਸਵੇਰੇ ਸੇਵਨ ਕਰੋ ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News