ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਜ਼ਰੂਰ ਵਰਤੋ ਇਹ ਤਰੀਕੇ, ਬੱਚਿਆਂ ਲਈ ਬਣਨਗੇ 'ਸੁਰੱਖਿਆ ਕਵਚ'

Wednesday, May 12, 2021 - 02:04 PM (IST)

ਜਲੰਧਰ (ਬਿਊਰੋ) : ਕਿਹਾ ਜਾ ਰਿਹਾ ਹੈ ਕਿ ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਕਾਫ਼ੀ ਖ਼ਤਰਨਾਕ ਹੋਵੇਗੀ। ਅਜਿਹੇ ਖ਼ਤਰੇ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਵਿਸ਼ਵ ਸਿਹਤ ਸਗੰਠਨ ਨੇ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਿਆ ਹੈ, ਜਿਨ੍ਹਾਂ ਨਾਲ ਬੱਚਿਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਇਆ ਜਾ ਸਕਦਾ ਹੈ।

6 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਗਾਓ ਮਾਸਕ :-

ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈਫ ਦਾ ਕਹਿਣਾ ਹੈ ਕਿ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਸਕ ਪਹਿਨਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਜਿਹੜੇ ਖ਼ੇਤਰ 'ਚ ਰਹਿ ਰਹੇ ਹਨ, ਉਥੇ ਕੋਰੋਨਾ ਪੀੜਤਾਂ ਦੀ ਕੀ ਸਥਿਤੀ ਹੈ। ਨਾਲ ਹੀ ਯਾਦ ਰੱਖੋ ਕਿ 2 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਮਾਸਕ ਨਾ ਲਗਾਓ। ਬੱਚਿਆਂ ਨੂੰ ਸਮਾਜਕ ਦੂਰੀਆਂ ਬਾਰੇ ਦੱਸਿਆ ਜਾਵੇ। ਬੱਚਿਆਂ ਨੂੰ ਵਾਰ-ਵਾਰ ਹੱਥ ਧੋਣ ਦੀ ਆਦਤ ਪਾਓ।

PunjabKesari

ਇਨ੍ਹਾਂ ਲੱਛਣਾਂ ਦੇ ਨਜ਼ਰ ਆਉਣ 'ਤੇ ਹੋ ਜਾਓ ਸੁਚੇਤ :-

- ਜੇਕਰ ਤੁਹਾਨੂੰ ਬੱਚਿਆਂ ਦੇ ਸਰੀਰ 'ਤੇ ਲਾਲ ਧੱਫੜ ਨਜ਼ਰ ਆਉਂਦੇ ਹਨ ਤਾਂ ਸੁਚੇਤ ਹੋ ਜਾਵੋ। 
- ਬੱਚੇ ਨੂੰ 1-2 ਦਿਨਾਂ ਤੋਂ ਵੱਧ ਸਮੇਂ ਲਈ ਬੁਖਾਰ ਹੁੰਦਾ ਹੈ।
- ਜੇਕਰ ਤੁਹਾਨੂੰ ਬੱਚੇ ਦੇ ਚਿਹਰੇ ਦਾ ਰੰਗ ਨੀਲਾ ਨਜ਼ਰ ਆਉਂਦਾ ਹੈ। 
- ਬੱਚੇ ਨੂੰ ਉਲਟੀਆਂ-ਟੱਟੀਆਂ ਦੀ ਸਮੱਸਿਆ ਹੋਵੇ। 
- ਜੇਕਰ ਬੱਚੇ ਦੇ ਹੱਥਾਂ ਅਤੇ ਪੈਰਾਂ 'ਤੇ ਸੋਜ ਆਉਣ ਲੱਗੇ। 

PunjabKesari

ਇਨ੍ਹਾਂ ਤਰੀਕਿਆਂ ਨਾਲ ਅਪਣੇ ਬੱਚਿਆਂ ਨੂੰ ਬਣਾਓ ਮਜ਼ਬੂਤ :-

1. ਫੇਫੜਿਆਂ ਨੂੰ ਮਜ਼ਬੂਤ​ ਬਣਾਉਣ ਲਈ ਬੱਚਿਆਂ ਨੂੰ ਗੁਬਾਰੇ ਫੁਲਾਉਣ ਲਈ ਦਿਓ।
2.  ਬੱਚਿਆਂ ਨੂੰ ਗਰਮ ਪਾਣੀ ਪੀਣ ਲਈ ਦਿਓ, ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਹੋਵੇਗਾ।
3. ਜੇਕਰ ਬੱਚਾ ਥੋੜ੍ਹਾ ਵੱਡਾ ਹੈ ਤਾਂ ਉਸ ਨੂੰ ਸਾਹ ਵਾਲੀ ਕਸਰਤ ਕਰਵਾਓ। 
4. ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਉਨ੍ਹਾਂ ਨੂੰ ਖੱਟੇ ਫਲ ਖਾਣ ਲਈ ਦਿਓ।
5. ਬੱਚਿਆਂ ਨੂੰ ਬੈਕਟੀਰੀਆ ਦੀ ਲਾਗ ਅਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਣ ਲਈ ਹਲਦੀ ਵਾਲਾ ਦੁੱਧ ਦਿਓ।
6. ਬੱਚਿਆਂ ਨੂੰ ਇਸ ਬਿਮਾਰੀ ਅਤੇ ਸਾਵਧਾਨੀਆਂ ਬਾਰੇ ਜ਼ਰੂਰ ਦੱਸੋ ਅਤੇ ਉਨ੍ਹਾਂ ਨੂੰ ਡਰਾਓ ਨਾ। 

PunjabKesari

ਮੋਬਾਈਲ ਅਤੇ ਤਣਾਅ ਤੋਂ ਦੂਰੀ :-

ਤਣਾਅ ਸਿਰਫ਼ ਵੱਡਿਆਂ ਨੂੰ ਹੀ ਨਹੀਂ ਹੁੰਦਾ ਸਗੋ ਛੋਟੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਯਾਦ ਰੱਖੋ ਕਿ ਤਣਾਅ ਦਾ ਅਸਰ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਗੱਲ 'ਤੇ ਨਜ਼ਰ ਰੱਖੋ ਕਿ ਇਸ ਘਬਰਾਹਟ ਭਰੇ ਦੌਰ 'ਚ ਤੁਹਾਡੇ ਬੱਚੇ ਮੋਬਾਇਲ ਤੇ ਟੀ. ਵੀ. 'ਤੇ ਕੀ ਵੇਖ ਰਹੇ ਹਨ। ਬੱਚਿਆਂ ਨੂੰ ਧਿਆਨ ਲਗਾਉਣ, ਕਸਰਤ ਅਤੇ ਸਾਹ ਨਿਯੰਤਰਣ ਦੀਆਂ ਤਕਨੀਕਾਂ ਸਿਖਾਉਣੀਆਂ ਚਾਹੀਦੀਆਂ ਹਨ।

PunjabKesari

ਨਵਜੰਮੇ ਬੱਚੇ ਦੀ ਸੁਰੱਖਿਆ :-

ਨਵਜਾਤ ਬੱਚਿਆਂ ਨੂੰ ਜ਼ਿਆਦਾ ਲੋਕਾਂ ਦੇ ਸਪੰਰਕ 'ਚ ਆਉਣ ਤੋਂ ਰੋਕਣਾ ਚਾਹੀਦਾ ਹੈ। ਬੱਚਿਆ ਨੂੰ ਜਿੰਨੇ ਘੱਟ ਲੋਕ ਹੱਥ ਲਾਉਣਗੇ, ਉਨ੍ਹਾਂ ਹੀ ਫ਼ਾਈਦੇਮੰਦ ਹੋਵੇਗਾ। ਮਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੀ ਰਹੇ। ਨਵਜੰਮੇ ਬੱਚੇ ਨੂੰ ਦੁੱਧ ਪਿਲਾਉਂਦੇ ਸਮੇਂ ਵੀ ਮਾਂ ਮਾਸਕ ਪਹਿਨੇ ਤਾਂਕਿ ਉਹ ਲਾਗ ਤੋਂ ਬਚ ਸਕੇ। ਬੱਚੇ ਦੀ ਛਾਤੀ ਨੂੰ ਸਾਫ਼ ਰੱਖੋ।

PunjabKesari

ਜੇਕਰ ਹਲਕੇ ਲੱਛਣ ਹੋਣ ਤਾਂ ਕਰੋ ਇਹ ਉਪਾਅ :-

ਲੱਛਣ :- ਗਲੇ 'ਚ ਖਰਾਸ਼ ਪਰ ਸਾਹ ਲੈਣ 'ਚ ਕੋਈ ਸਮੱਸਿਆ ਨਹੀਂ, ਪਾਚਨ ਸਬੰਧੀ ਸਮੱਸਿਆਵਾਂ
ਇਲਾਜ :- ਬੱਚੇ ਨੂੰ ਘਰ 'ਚ ਇਕਾਂਤਵਾਸ ਕਰਕੇ ਉਸ ਦਾ ਇਲਾਜ ਕੀਤਾ ਜਾ ਸਕਦਾ ਹੈ। ਜੇਕਰ ਬੱਚੇ ਨੂੰ ਪਹਿਲਾਂ ਤੋਂ ਹੀ ਦੂਜੀਆਂ ਸਮੱਸਿਆਵਾਂ ਹੋਣ ਤਾਂ ਡਾਕਟਰੀ ਮਦਦ ਲੈਣੀ ਚਾਹੀਦੀ ਹੈ। 

ਦਰਮਿਆਨੀ ਕਿਸਮ ਦੀ ਲਾਗ :-

ਲੱਛਣ :- ਹਲਕੇ ਨਮੂਨੀਆ ਦੇ ਲੱਛਣ, ਆਕਸੀਜਨ ਪੱਧਰ 90% ਜਾਂ ਇਸ ਤੋਂ ਵੀ ਹੇਠਾਂ ਚਲੇ ਜਾਣਾ।
ਇਲਾਜ :- ਬੱਚੇ ਨੂੰ ਕੋਵਿਡ ਹਸਪਤਾਲ 'ਚ ਦਾਖ਼ਲ ਕਰਵਾਓ, ਸਰੀਰ 'ਚ ਤਰਲ ਅਤੇ ਇਲੈਕਟ੍ਰੋਲਾਈਟ ਦੀ ਮਾਤਰਾ ਸੰਤੁਲਿਤ ਹੋਵੇ। 

PunjabKesari

ਗੰਭੀਰ ਸੰਕਰਮਣ ਹੋਵੇ ਤਾਂ ਅਜਿਹਾ ਕਰੋ :-

ਲੱਛਣ :- ਗੰਭੀਰ ਨਮੂਨੀਆ, ਆਕਸੀਜਨ ਦਾ ਪੱਧਰ 90% ਤੋਂ ਵੀ ਹੇਠਾਂ ਚਲੇ ਜਾਣਾ, ਥਕਾਵਟ, ਬਹੁਤ ਜ਼ਿਆਦਾ ਨੀਂਦ ਆਦਿ।
ਇਲਾਜ :- ਫੇਫੜਿਆਂ-ਕਿਡਨੀ ਦੀ ਲਾਗ, ਛਾਤੀ ਦਾ ਐਕਸ-ਰੇ ਕਰਾਉਣਾ ਜ਼ਰੂਰੀ ਹੈ, ਕੋਵਿਡ ਹਸਪਤਾਲ 'ਚ ਦਾਖ਼ਲ ਕਰਵਾਇਆ ਜਾਵੇ, ਜਿਥੇ ਇਲਾਜ ਦਾ ਪ੍ਰਬੰਧ ਹੋਵੇ। ਇਲਾਜ 'ਚ ਰੇਮੇਡੀਸੀਵਿਰ ਵਰਗੇ ਸਟੀਰੌਇਡ ਦੀ ਵਰਤੋਂ ਡਾਕਟਰੀ ਨਿਗਰਾਨੀ ਅਧੀਨ ਹੀ ਹੋਵੇ।


sunita

Content Editor

Related News