ਵੱਡੀਆਂ-ਵੱਡੀਆਂ ਬੀਮਾਰੀਆਂ ਨੂੰ ਚੁਟਕੀਆਂ ''ਚ ਦੂਰ ਕਰੇ ਇਹ ਪ੍ਰਾਚੀਨ ਥੈਰੇਪੀ!

Wednesday, Jun 22, 2016 - 02:46 PM (IST)

ਵੱਡੀਆਂ-ਵੱਡੀਆਂ ਬੀਮਾਰੀਆਂ ਨੂੰ ਚੁਟਕੀਆਂ ''ਚ ਦੂਰ ਕਰੇ ਇਹ ਪ੍ਰਾਚੀਨ ਥੈਰੇਪੀ!

ਮੁੰਬਈ : ਜੋਕਾਂ ਬਾਰੇ ਤਾਂ ਇਕ ਗੱਲ ਤੁਸੀਂ ਜ਼ਰੂਰ ਸੁਣੀ ਹੋਵੇਗੀ ਕਿ ਜੇਕਰ ਇਹ ਸਰੀਰ ਨੂੰ ਚਿੰਬੜ ਜਾਣ ਤਾਂ ਖੂਨ ਨੂੰ ਚੂਸ ਲੈਂਦੀਆਂ ਹਨ। ਜੋਕ ਥੈਰੇਪੀ ਨੂੰ ਪੁਰਾਣੇ ਸਮੇਂ ਤੋਂ ਹੀ ਵਰਤੋਂ ''ਚ ਲਿਆਂਦਾ ਜਾਂਦਾ ਰਿਹਾ ਹੈ। 19ਵੀਂ ਦਹਾਕੇ ਦੀ ਸ਼ੁਰੂਆਤ ''ਚ ਇਹ ਥੈਰੇਪੀ ਕਾਫੀ ਪ੍ਰਸਿੱਧ ਹੋਈ ਸੀ ਪਰ 20ਵੀਂ ਦਹਾਕੇ ਤੋਂ ਇਸ ਦਾ ਲੋਕਾਂ ''ਚ ਕ੍ਰੇਜ਼ (ਜਨੂੰਨ) ਘੱਟ ਹੁੰਦਾ ਰਿਹਾ ਹੈ। 
ਇਸ ਤੋਂ ਬਾਅਦ ਜਿਵੇਂ-ਜਿਵੇਂ ਤਰੱਕੀ ਹੁੰਦੀ ਰਹੀ, ਆਧੁਨਿਕ ਵਿਗਿਆਨ ਨੇ ਇਸ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ, ਜਿਸ ''ਚ ਤਰਕ ਦੇ ਅਧਾਰ ''ਤੇ ਇਲਾਜ ਕਰਨਾ ਸ਼ੁਰੂ ਕੀਤਾ ਜਾਣ ਲਗ ਪਿਆ ਪਰ ਹਾਲ ਹੀ ''ਚ ਕੁਝ ਖੋਜਕਾਰਾਂ ਨੇ ਦੱਸਿਆ ਕਿ ਇਹ ਇਲਾਜ ਬਹੁਤ ਲਾਭਕਾਰੀ ਹੈ।
ਇਸ ਇਲਾਜ ਦੀ ਵਿਧੀ ਨੂੰ ਹਿਰਦੇਥੈਰੇਪੀ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਜੋਕ ਥੈਰੇਪੀ ਨੂੰ ਦਿਲ ਦੇ ਰੋਗਾਂ ਲਈ ਇਲਾਜ ਵਜੋਂ ਵਰਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਜੋਕਾਂ ਦੇ ਮੂੰਹ ''ਚੋ ਨਿਕਲਣ ਵਾਲੀ ਲਾਰ ਨਾਲ ਸਰੀਰ ਦਾ ਖੂਨ ਪਤਲਾ ਹੁੰਦਾ ਹੈ ਅਤੇ ਖੂਨ ਵੀ ਗਾੜ੍ਹਾ ਨਹੀਂ ਹੁੰਦਾ। ਇਹ ਸਰੀਰ ''ਚ ਖੂਨ ਦਾ ਸੰਚਾਰ ਵੀ ਠੀਕ ਕਰ ਰੱਖਦਾ ਹੈ।
ਇਸ ਇਲਾਜ ਨਾਲ ਸੋਜ ਅਤੇ ਪੈਰ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਦਾਗ-ਧੱਬਿਆਂ ਨੂੰ ਵੀ ਘੱਟ ਕਰ ਦਿੰਦਾ ਹੈ। ਜੇਕਰ ਪੈਰਾਂ ''ਚ ਡੂੰਗੀਆਂ ਨਾੜੀਆਂ ''ਚ ਖੂਨ ਗਾੜ੍ਹਾ ਹੋ ਜਾਵੇ ਤਾਂ ਇਸ ਥੈਰੇਪੀ ਨਾਲ ਸਹੀ ਹੋ ਜਾਂਦਾ ਹੈ। ਇਸ ਇਲਾਜ ''ਚ ਪ੍ਰਭਾਵਿਤ ਹਿੱਸਿਆ ਜਾਂ ਅੰਗਾਂ ''ਤੇ ਚਾਰ ਪੰਜ ਜੋਕਾਂ ਨੂੰ ਚਿਪਕਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੂਨ ਚੂਸਣ ਲਈ ਛੱਡ ਦਿੱਤਾ ਜਾਂਦਾ ਹੈ। ਬਹੁਤ ਸਾਰੇ ਮੈਡੀਕਲ ਕੇਂਦਰਾ ਦਾ ਮੰਣਨਾ ਹੈ ਕਿ ਲੀਚ (ਜੋਕ) ਥੈਰੇਪੀ, ਸਰਜਰੀ ''ਤੋਂ ਬਾਅਦ ਟਿਸ਼ੂ ਹੈਲਥੀ ਬਣਾਈ ਰੱਖਦਾ ਹੈ। 
ਜ਼ਿਕਰਯੋਗ ਹੈ ਕਿ ਲੀਚ ਦੀ ਲਾਰ ''ਚ ਘਿਲਾਟੇਨ ਨਮਕ ਪਾਇਆ ਜਾਂਦਾ ਹੈ ਜੋ ਕਈ ਪ੍ਰਕਾਰ ਦੇ ਟਿਊਮਰ ਦੀ ਗ੍ਰੋਥ ਨੂੰ ਰੋਕ ਦਿੰਦਾ ਹੈ। ਨਾਲ ਹੀ ਇਸ ਦੀ ਲਾਰ ''ਚ ਪੇਪਟਾਈਡ ਵੀ ਹੁੰਦਾ ਹੈ, ਜਿਸ ਨੂੰ ਹਿਊਡੀਨ ਕਿਹਾ ਜਾਂਦਾ ਹੈ ਜੋ ਕਾਫੀ ਵਧੇਰੇ ਰੋਗ ਰਹਿਤ ਹੁੰਦੇ ਹਨ ਅਤੇ ਇਸ ''ਚ ਕੈਂਸਰ- ਵਿਰੋਧੀ ਗੁਣ ਵੀ ਪਾਏ ਜਾਂਦੇ ਹਨ। ਅਚਾਨਕ ਨਾਲ ਹੋਣ ਵਾਲੇ ਬੋਲਾਪਣ, ਸੋਜ ਅਤੇ ਟੈਟਨੇਸ ''ਚ ਵੀ ਇਹ ਲਾਭਕਾਰੀ ਹੁੰਦੀ ਹੈ।
ਰਿਸਰਚ ਆਯੁਰਵੈਦ ਦੇ ਜਨਰਲ ''ਚ ਪ੍ਰਕਾਸ਼ਿਤ ਲੇਖ ਦੇ ਅਨੁਸਾਰ, ਲੀਚ ਥੈਰੇਪੀ ਨੂੰ ਰੋਗੀ ਦੀ ਲੱਤ ''ਤੇ ਸ਼ੁਰੂ ਕੀਤਾ ਜਾਂਦਾ ਹੈ ਤਾਂ ਗਠੀਏਂ ਦੀ ਸਮੱਸਿਆ ਤੋਂ ਵੀ ਕਾਫੀ ਰਾਹਤ ਮਿਲਦਾ ਹੈ। ਹਾਲਾਂਕਿ, ਇਸ ਨੂੰ ਬਹੁਤ ਸਾਵਧਾਨੀ ਨਾਲ ਕਰਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਸ ਦੇ ਕਾਫੀ ਬੁਰੇ ਪ੍ਰਭਾਵ ਵੀ ਹੋ ਸਕਦੇ ਹਨ। ਲਾਪਰਵਾਹੀ ਹੋਣ ''ਚੇ ਇਸ ਨਾਲ ਚਮੜੀ ''ਤੇ ਦਾਗ, ਛਾਲੇ ਅਤੇ ਜਖ਼ਮ ਵੀ ਹੋ ਸਕਦੇ ਹਨ।


Related News