ਜੇਕਰ ਤੁਸੀਂ ਵੀ ਘਰ ’ਚ ਅਚਾਰ ਬਣਾਉਂਦੇ ਹੋ ਤਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

09/11/2020 11:34:30 AM

ਜਲੰਧਰ - ਭਰਤੀ ਖਾਣੇ ਨੂੰ ਉਸ ਦੇ ਸੁਆਦ ਦੇ ਕਾਰਨ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਭਾਰਤੀ ਖਾਣਾ ਕਾਫ਼ੀ ਮਸਾਲੇਦਾਰ ਅਤੇ ਚਟਪਟਾ ਹੁੰਦਾ ਹੈ। ਖਾਣੇ ਨਾਲ ਪਰੋਸੇ ਜਾਣ ਵਾਲੀ ਚਟਨੀ ਅਤੇ ਅਚਾਰ ਆਦਿ ਪਕਵਾਰ ਇਸ ਨੂੰ ਹੋਰ ਵੀ ਖ਼ਾਸ ਬਣਾ ਦਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਮੂੰਹ ਵਿਚ ਅਚਾਰ ਦਾ ਨਾਂ ਸੁਣਦੇ ਹੀ ਪਾਣੀ ਆ ਜਾਂਦਾ ਹੈ। ਗਰਮੀ ਦੇ ਮੌਸਮ ਵਿਚ ਜ਼ਿਆਦਾਤਰ ਭਾਰਤੀ ਲੋਕ ਅਚਾਰ ਬਣਾ ਕੇ ਪੂਰੇ ਸਾਲ ਤੱਕ ਇਸ ਦਾ ਅਨੰਦ ਮਾਣਦੇ ਹਨ। ਤੁਹਾਡੀ ਜੀਭ ਦੇ ਸੁਆਦ ਨੂੰ ਬਦਲਣ ਵਾਲਾ ਚਟਪਟਾ ਅਚਾਰ ਬਾਜ਼ਾਰ ਵਿਚ ਆਮ ਮਿਲ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਬਾਹਰ ਵਿਕਣ ਵਾਲੇ ਅਚਾਰ ਦੀ ਥਾਂ ਘਰ ਵਿਚ ਬਣੇ ਹੋਏ ਅਚਾਰ ਨੂੰ ਖਾਣਾ ਪਹਿਲ ਦਿੰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਲਈ ਜ਼ਰੂਰੀ ਹਨ...  

. ਅਚਾਰ ਵਾਲਾ ਭਾਂਡਾ ਸੁੱਕਾ ਹੋਵੇ
ਅਚਾਰ ਪਾਉਣ ਲੱਗੇ ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਭਾਂਡੇ ਵਿਚ ਤੁਸੀਂ ਅਚਾਰ ਪਾਉਣਾ ਹੋਵੇ ਉਹ ਬਰਤਨ ਬਿਲਕੁਲ ਸੁੱਕਾ ਹੋਵੇ। ਪਾਣੀ ਵਾਲੇ ਭਾਂਡੇ ਵਿਚ ਕਦੇ ਵੀ ਅਚਾਰ ਨਹੀਂ ਪਾਉਂਦੇ, ਇਸ ਨਾਲ ਇਹ ਖਰਾਬ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

. ਤੇਲ ਨੂੰ ਗਰਮ ਨਹੀਂ ਕਰਨਾ
ਅਚਾਰ ਬਣਾਉਣ ਲਈ ਤੇਲ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਸੇ ਲਈ ਅਚਾਰ ਵਿਚ ਵਰਤੇ ਜਾਣ ਵਾਲੇ ਤੇਲ ਨੂੰ ਗਰਮ ਨਹੀਂ ਕਰਨਾ ਚਾਹੀਦਾ।

ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ : ਇਸ ਤਰ੍ਹਾਂ ਕਰੋ ਚਿਹਰੇ ਦੀ ਮਸਾਜ, ਚਮੜੀ ਰਹੇਗੀ ਝੁਰੜੀਆਂ ਤੋਂ ਮੁਕਤ

.ਮਸਾਲਿਆਂ ਨੂੰ ਘਰ ’ਚ ਕਰੋ ਤਿਆਰ
ਅਚਾਰ ਬਣਾਉਣ ਲਈ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਮਸਾਲਿਆਂ ਨੂੰ ਦੁਕਾਨ ਤੋਂ ਖਰੀਦਣ ਦੀ ਜਗ੍ਹਾਂ ਘਰ ਵਿਚ ਹੀ ਤਿਆਰ ਕੀਤਾ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਘਰ ''ਚ ਪੈਸਾ ਤੇ ਖੁਸ਼ਹਾਲੀ ਲਿਆਉਣ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਉਪਾਅ

PunjabKesari

. ਸਹੀ ਮਸਾਲਿਆਂ ਦੀ ਕਰੋ ਵਰਤੋਂ
ਅਚਾਰ ਦਾ ਸੁਆਦ ਉਸ ਵਿਚ ਪਾਏ ਜਾਣ ਵਾਲੇ ਮਸਾਲਿਆਂ ਨਾਲ ਸੁਆਦ ਬਣਦਾ ਹੈ। ਅਚਾਰ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਉਸ ਵਿਚ ਸਹੀ ਢੰਗ ਅਤੇ ਤਕਨੀਕ ਨਾਲ ਮਸਾਲੇ ਪਾਉਣੇ ਚਾਹੀਦੇ ਹਨ।

ਪੜ੍ਹੋ ਇਹ ਵੀ ਖਬਰ - ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ

. ਧੁੱਪ ਲਗਾਉਣੀ
ਅਚਾਰ ਵਿਚ ਸਾਰਾ ਸਮਾਨ ਪਾਉਣ ਤੋਂ ਬਾਅਦ ਇਸ ਨੂੰ ਇਕ ਭਾਂਡੇ ਵਿਚ ਪਾ ਦਿਓ। ਅਚਾਰ ਬਣਾਉਣ ਤੋਂ ਬਾਅਦ ਉਸ ਨੂੰ ਧੁੱਪ ਲਗਾਉਣੀ ਚਾਹੀਦੀ ਹੈ, ਜਿਸ ਦੇ ਲਈ ਉਸ ਨੂੰ 2-3 ਦਿਨ ਧੁੱਪ ’ਚ ਰੱਖ ਦਿਓ।

ਪੜ੍ਹੋ ਇਹ ਵੀ ਖਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari


rajwinder kaur

Content Editor

Related News