ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ, ਜਾਣੋ ਲਗਾਉਣ ਦਾ ਤਰੀਕਾ

Wednesday, Feb 10, 2021 - 11:19 AM (IST)

ਨਵੀਂ ਦਿੱਲੀ: ਕਈ ਵਾਰ ਖੇਡਦੇ ਸਮੇਂ ਜਾਂ ਅਚਾਨਕ ਹੀ ਹੱਥ-ਪੈਰ ਮੁੜ ਜਾਂਦੇ ਹਨ ਜਿਸ ਕਾਰਨ ਮੋਚ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਦੇ ਕਾਰਨ ਸਰੀਰ ’ਚ ਨਾ ਬਰਦਾਸ਼ਤ ਹੋਣ ਵਾਲੇ ਦਰਦ ਦੇ ਨਾਲ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ। ਅਸਲ ’ਚ ਮੋਚ ਆਉਣ ਦਾ ਕਾਰਨ ਮਾਸਪੇਸ਼ੀਆਂ ’ਚ ਖਿਚਾਅ ਹੋਣਾ ਹੁੰਦਾ ਹੈ। ਇਹ ਸਰੀਰ ’ਤੇ ਬਾਹਰੀ ਅਤੇ ਅੰਦਰੂਨੀ ਦੋਵਾਂ ਤਰੀਕਿਆਂ ਨਾਲ ਅਸਰ ਪਾਉਂਦੀ ਹੈ। ਅਜਿਹੇ ’ਚ ਦਰਦ ਹੋਣ ਦੇ ਨਾਲ ਹੱਥਾਂ-ਪੈਰਾਂ ਦੀ ਠੀਕ ਤਰ੍ਹਾਂ ਹਲਚੱਲ ਨਹੀਂ ਹੋ ਪਾਉਂਦੀ, ਜਿਸ ਕਾਰਨ ਤੁਰਨ-ਫਿਰਨ ਅਤੇ ਕੰਮ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ। ਉਂਝ ਤਾਂ ਇਸ ਤੋਂ ਆਰਾਮ ਪਾਉਣ ਲਈ ਕ੍ਰੀਮ, ਸਪੇ੍ਰਅ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਅੱਜ ਅਸੀਂ ਤੁਹਾਨੂੰ ਮੋਚ ਦੇ ਦਰਦ ਤੋਂ ਨਿਜ਼ਾਤ ਪਾਉਣ ਲਈ 1 ਦੇਸੀ ਨੁਸਖ਼ਾ ਦੱਸਦੇ ਹਾਂ। 
ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ
ਸੁਣਨ ’ਚ ਸ਼ਾਇਦ ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ ਪਰ ਕੱਚੀ ਰੋਟੀ ਨਾਲ ਮੋਚ ਵਾਲੀ ਜਗ੍ਹਾ ’ਤੇ ਪੱਟੀ ਬੰਨ੍ਹਣ ਨਾਲ ਆਰਾਮ ਮਿਲਦਾ ਹੈ। ਇਸ ਨਾਲ ਤੁਹਾਡੇ ਪੈਰ ਦੀ ਮੋਚ ਜ਼ਲਦ ਠੀਕ ਹੋ ਜਾਵੇਗੀ। 

PunjabKesari
ਇੰਝ ਕਰੋ ਵਰਤੋਂ
-ਇਸ ਲਈ ਆਟੇ ਦਾ ਇਕ ਪੇੜਾ ਵੇਲ ਕੇ ਉਸ ਨੂੰ ਇਕ ਸਾਈਡ ਤੋਂ ਹਲਕਾ ਜਿਹਾ ਪਕਾ ਲਓ। 
-ਫਿਰ ਰੋਟੀ ਦੀ ਕੱਚੇ ਪਾਸੇ ਚੁਟਕੀ ਭਰ ਹਲਦੀ ਪਾਊਡਰ-ਲੂਣ ਅਤੇ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਲਗਾਓ। 
-ਉਸ ਤੋਂ ਬਾਅਦ ਇਸ ਨੂੰ ਮੋਚ ਵਾਲੀ ਥਾਂ ’ਤੇ ਰੱਖ ਕੇ ਇਸ ਦੇ ਉੱਪਰ ਕੱਪੜਾ ਜਾਂ ਗਰਮ ਪੱਟੀ ਬੰਨ੍ਹ ਲਓ। 

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਇਸ ਗੱਲ ਦਾ ਰੱਖੋ ਧਿਆਨ
ਇਸ ਨੂੰ ਬੰਨ੍ਹਨ ਤੋਂ ਪਹਿਲਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਰੋਟੀ ਜ਼ਿਆਦਾ ਗਰਮ ਨਾ ਹੋਵੇ। ਇਸ ਨੂੰ ਓਨਾ ਹੀ ਗਰਮ ਰੱਖੋ ਜਿਨ੍ਹੀਂ ਗਰਮਾਹਟ ਤੁਸੀਂ ਬਰਦਾਸ਼ਤ ਕਰ ਸਕੋ। 
3-4 ਦਿਨ ’ਚ ਮਿਲੇਗਾ ਆਰਾਮ
ਇਸ ਪ੍ਰੀਕਿਰਿਆ ਨੂੰ ਲਗਾਤਾਰ 3-4 ਦਿਨਾਂ ਤੱਕ ਦੋਹਰਾਓ। ਪੱਟੀ ਨਾਲ ਪ੍ਰਭਾਵਿਤ ਥਾਂ ’ਤੇ ਗਰਮਾਹਟ ਮਿਲਣ ਨਾਲ ਦਰਦ ਘੱਟ ਹੋਣ ਦੇ ਨਾਲ ਮੋਚ ਠੀਕ ਹੋਣ ’ਚ ਮਦਦ ਮਿਲੇਗੀ।

PunjabKesari
ਕਣਕ ਦੇ ਆਟੇ ਦੇ ਫ਼ਾਇਦੇ
ਕਣਕ ਦੇ ਆਟੇ ’ਚ ਪੋਟਾਸ਼ੀਅਮ, ਆਇਰਨ, ਫਾਸਫੋਰਸ, ਕੈਲਸ਼ੀਅਮ, ਬੀ-ਕੰਪਲੈਕਸ, ਮੈਗਨੀਸ਼ੀਅਮ, ਐਂਟੀ-ਇੰਫਲਾਮੈਟੇਰੀ ਆਦਿ ਗੁਣ ਹੁੰਦੇ ਹਨ। ਅਜਿਹੇ ’ਚ ਇਸ ਨਾਲ ਸਰੀਰ ਨੂੰ ਗਰਮੀ ਮਿਲਣ ਦੇ ਨਾਲ ਦਰਦ ਅਤੇ ਸੋਜ ਦੀ ਸਮੱਸਿਆ ਘੱਟ ਹੋਣ ’ਚ ਮਦਦ ਮਿਲਦੀ ਹੈ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਲੂਣ ਅਤੇ ਸਰ੍ਹੋਂ ਦਾ ਤੇਲ
ਲੂਣ ਅਤੇ ਸਰੋ੍ਹਂ ਦੇ ਤੇਲ ’ਚ ਪੋਸ਼ਕ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ  ’ਚ ਇਸ ਨੂੰ ਵਰਤੋਂ ਕਰਨ ਨਾਲ ਮੋਚ ਦੇ ਦਰਦ, ਸੋਜ ਦੀ ਪ੍ਰੇਸ਼ਾਨੀ ਦੂਰ ਹੋ ਕੇ ਜਲਦ ਠੀਕ ਹੋਣ ’ਚ ਮਦਦ ਮਿਲੇਗੀ। 
ਹਲਦੀ ਦੇ ਫ਼ਾਇਦੇ
ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਇੰਫਲੈਮੇਟਰੀ, ਐਂਟੀ-ਸੈਪਟਿਕ ਗੁਣਾਂ ਨਾਲ ਭਰਪੂਰ ਹਲਦੀ ਦਰਦ ਅਤੇ ਸੋਜ ਨੂੰ ਘੱਟ ਕਰੇਗੀ। ਹੱਡੀਆਂ ’ਚ ਮਜ਼ਬੂਤੀ ਆਉਣ ਨਾਲ ਤੁਰੰਤ ਰਿਕਵਰੀ ਹੋਵੇਗੀ।
ਜੇਕਰ ਇਸ ਨੁਸਖ਼ੇ ਨਾਲ ਆਰਾਮ ਨਾ ਆਏ ਤਾਂ ਬਿਨ੍ਹਾਂ ਦੇਰ ਕੀਤੇ ਡਾਕਟਰ ਨਾਲ ਸੰਪਰਕ ਕਰੋ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


Aarti dhillon

Content Editor

Related News