ਦਿਲ ਦੇ ਰੋਗੀ ਲਈ ਘਰੇਲੂ ਉਪਚਾਰ

Monday, Dec 05, 2016 - 05:26 PM (IST)

ਜਲੰਧਰ —  ਦਿਲ ਦੇ ਰੋਗ ਦੇ ਮੁੱਖ ਕਾਰਨ ਹਨ ਧਮਣੀਆਂ ''ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਨਾ ਹੋਣਾ, ਧਮਣੀਆਂ ''ਚ ਵਸਾ ਦਾ ਜੰਮਣਾ, ਦਿਲ ਦਾ ਕਮਜ਼ੋਰ ਹੋਣਾ, ਮਾਸਪੇਸ਼ੀਆਂ ਦੀ ਟੁੱਟ ਭੱਜ ਹੋਣਾ। ਸਮਾਂ ਰਹਿੰਦੇ ਹੀ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਸ ਸਮੱਸਿਆਂ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ । ਇਸ ਬਿਮਾਰੀ ਦਾ ਪਤਾ ਲੱਗਦੇ ਹੀ ਪਰਿਵਾਰ ਅਤੇ ਰੋਗੀ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੁੰਦੀ ਹੈ। ਖਾਣ-ਪੀਣ ਅਤੇ ਦਵਾਈ ਦਾ ਧਿਆਨ ਰੱਖਣ ਦੇ ਨਾਲ-ਨਾਲ ਇਹ ਨੁਸਖਾ ਅਪਣਾ ਕੇ ਵੀ ਦੇਖੋ।
ਜ਼ਰੂਰਤ ਅਨੁਸਾਰ ਸਮੱਗਰੀ :
- 2-3 ਲਸਣ ਦੀਆਂ ਕਲੀਆਂ
- ਇਕ ਵੱਡਾ ਚਮਚ ਸੇਬ ਦਾ ਸਿਰਕਾ
- ਇਕ ਵੱਡਾ ਚਮਚ ਨਿੰਬੂ ਦਾ ਰਸ
ਬਣਾਉਣ ਦਾ ਤਰੀਕਾ :
- ਲਸਣ ਨੂੰ ਪੀਸ ਦੇ ਪੇਸਟ ਬਣਾ ਲਓ ਅਤੇ ਸਾਰੀ ਸਮੱਗਰੀ ਮਿਲਾ ਕੇ, ਸਵੇਰੇ ਖਾਲੀ ਪੇਟ, ਨਾਸ਼ਤੇ ''ਤੋਂ ਪਹਿਲਾਂ ਖਾ ਲਓ। 
- ਇਸ ਦੇ ਨਾਲ-ਨਾਲ ਲੌੜੀਂਦਾ ਭੋਜਨ, ਕਸਰਤ ਅਤੇ ਸੈਰ ਦਾ ਧਿਆਨ ਜ਼ਰੂਰ ਰੱਖੋ।
- ਇਹ ਪੇਸਟ ਧਮਣੀਆਂ ''ਚ ਜਮੇ ਖੂਨ ਨੂੰ ਪਤਲਾ ਕਰਦਾ ਹੈ ਅਤੇ ਦੌਬਾਰਾ ਜੰਮਣ ਤੋਂ ਰੋਕਦਾ ਹੈ।
- ਇਸ ਤਰੀਕੇ ਨਾਲ ਹੋਲੀ-ਹੀਲ ਸਰੀਰ ਦਾ ਕਲੈਸਟ੍ਰੋਲ ਘੱਟਦਾ ਹੈ ਅਤੇ ਦਿਲ ਦੇ ਰੋਗ ਤੋਂ ਬਚਾਓ ਹੁੰਦਾ ਹੈ।


Related News