ਯੂਰਿਕ ਐਸਿਡ ਵਧਣ ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਨਿਜ਼ਾਤ ਪਾਉਣ ਲਈ ਅਪਣਾਓ ਇਲਾਇਚੀ ਸਣੇ ਇਹ ਘਰੇਲੂ ਨੁਸਖ਼ੇ
Saturday, May 27, 2023 - 12:46 PM (IST)
ਨਵੀਂ ਦਿੱਲੀ- ਅੱਜ ਕੱਲ ਯੂਰਿਕ ਐਸਿਡ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਇਹ ਅੱਜ ਕੱਲ੍ਹ ਇੱਕ ਗੰਭੀਰ ਰੋਗ ਬਣ ਗਿਆ ਹੈ। ਸਰੀਰ ਵਿੱਚ ਪਿਊਰੀਨ ਦੇ ਟੁੱਟਣ ਨਾਲ ਯੂਰਿਕ ਐਸਿਡ ਬਣਦਾ ਹੈ। ਇਹ ਇੱਕ ਅਜਿਹਾ ਪਦਾਰਥ ਹੈ, ਜੋ ਖਾਣ ਵਾਲੀਆਂ ਚੀਜ਼ਾਂ ਵਿੱਚ ਪਾਇਆ ਜਾਂਦਾ ਹੈ। ਇਹ ਖਾਣ ਵਾਲੀਆਂ ਚੀਜ਼ਾਂ ਦੇ ਰਾਹੀਂ ਸਾਡੇ ਸਰੀਰ ਵਿੱਚ ਪਹੁੰਚਦਾ ਹੈ ਅਤੇ ਖ਼ੂਨ ਵਿੱਚ ਵਹਿੰਦਾ ਹੋਇਆ ਕਿਡਨੀ ਤੱਕ ਪਹੁੰਚਦਾ ਹੈ। ਵੈਸੇ ਤਾਂ ਯੂਰਿਕ ਐਸਿਡ ਯੂਰਿਨ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਪਰ ਕਈ ਵਾਰ ਇਹ ਸਰੀਰ ਵਿੱਚ ਹੀ ਰਹਿ ਜਾਂਦਾ ਹੈ, ਜਿਸ ਕਾਰਨ ਇਸ ਦੀ ਮਾਤਰਾ ਵਧਣ ਲੱਗਦੀ ਹੈ। ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਯੂਰਿਕ ਐਸਿਡ ਵਧਣ ਦੇ ਲੱਛਣ ਅਤੇ ਉਸ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ ਬਾਰੇ ਦੱਸਾਂਗੇ.....
ਯੂਰਿਕ ਐਸਿਡ ਵਧਣ ਦੇ ਲੱਛਣ
. ਪੈਰਾਂ ਅਤੇ ਜੋੜਾਂ ਵਿੱਚ ਦਰਦ ਹੋਣਾ
. ਹੱਡੀਆਂ ਵਿੱਚ ਦਰਦ ਹੋਣਾ
. ਜੋੜਾਂ ਵਿੱਚ ਸੋਜ ਹੋਣਾ
. ਜ਼ਿਆਦਾ ਸਮੇਂ ਬੈਠਣ ਨਾਲ ਪੈਰਾਂ ਵਿੱਚ ਜ਼ਿਆਦਾ ਦਰਦ ਹੋਣਾ
. ਸ਼ੂਗਰ ਦਾ ਲੇਵਲ ਵਧਣਾ
ਪੀਓ ਇਹ ਚੀਜ਼ਾਂ,ਹੋਵੇਗਾ ਫ਼ਾਇਦਾ
ਯੂਰਿਕ ਐਸਿਡ ਲਈ ਘਰੇਲੂ ਨੁਸਖ਼ੇ
ਇਲਾਇਚੀ
ਰੋਜ਼ਾਨਾ ਛੋਟੀ ਇਲਾਇਚੀ ਦਾ ਸੇਵਨ ਪਾਣੀ ਨਾਲ ਜ਼ਰੂਰ ਕਰੋ। ਇਸ ਤਰ੍ਹਾਂ ਕਰਨ ਨਾਲ ਯੂਰਿਕ ਐਸਿਡ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਕੋਲੈਸਟਰੋਲ ਲੇਵਲ ਵੀ ਘੱਟ ਹੁੰਦਾ ਹੈ ।
ਗੰਢਾ
ਯੂਰਿਕ ਐਸਿਡ ਨੂੰ ਕੰਟਰੋਲ ਰੱਖਣ ਲਈ ਰੋਜ਼ਾਨਾ ਇੱਕ ਗੰਢੇ ਦਾ ਸੇਵਨ ਜ਼ਰੂਰ ਕਰੋ। ਗੰਡਾ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਅਤੇ ਮੇਟਾਬੋਲੀਜ਼ਮ ਨੂੰ ਵਧਾਉਂਦਾ ਹੈ।
ਬੇਕਿੰਗ ਸੋਡਾ
1 ਗਿਲਾਸ ਪਾਣੀ ਵਿੱਚ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਕੇ ਪੀਓ। ਬੇਕਿੰਗ ਸੋਡਾ ਸਰੀਰ ਵਿੱਚ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਲੈਂਦੇ ਸਮੇਂ ਥੋੜ੍ਹੀ ਸਾਵਧਾਨੀ ਵਰਤਣੀ ਜ਼ਰੂਰੀ ਹੈ, ਕਿਉਂਕਿ ਇਸ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਅਜਵਾਇਨ
ਜੇਕਰ ਤੁਹਾਡਾ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਰੋਜ਼ਾਨਾ ਅਜਵਾਈਨ ਦਾ ਸੇਵਨ ਜ਼ਰੂਰ ਕਰੋ। 1 ਗਿਲਾਸ ਪਾਣੀ ਵਿੱਚ 1 ਚਮਚ ਅਜਵਾਈਨ ਉਬਾਲ ਕੇ ਪੀਓ।
ਵਿਟਾਮਿਨ-ਸੀ
ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਘੱਟ ਕਰਨ ਦੇ ਲਈ ਰੋਜ਼ਾਨਾ ਆਪਣੀ ਡਾਈਟ ਵਿਚ ਵਿਟਾਮਿਨ-ਸੀ ਵਾਲੇ ਆਹਾਰ ਜ਼ਰੂਰ ਸ਼ਾਮਲ ਕਰੋ। ਇਸ ਤਰ੍ਹਾਂ ਕਰਨ ਨਾਲ 1 ਮਹੀਨੇ ਵਿੱਚ ਯੂਰਿਕ ਐਸਿਡ ਘੱਟ ਹੋ ਜਾਵੇਗਾ। ਸੰਤਰਾ ਆਵਲਾ ਵਿਚ ਵਿਟਾਮਿਨ-ਸੀ ਕਾਫੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ ।
ਕੱਚਾ ਪਪੀਤਾ
1 ਕੱਚੇ ਪਪੀਤੇ ਨੂੰ 2 ਲੀਟਰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲੋ। ਇਸ ਪਾਣੀ ਨੂੰ ਠੰਡਾ ਕਰਕੇ ਦਿਨ ਵਿੱਚ 2-3 ਵਾਰ ਪੀਣ ਨਾਲ ਯੂਰਿਕ ਐਸਿਡ ਕੱਢ ਜਾਂਦਾ ਹੈ।
ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਯੂਰਿਕ ਐਸਿਡ ਨੂੰ ਕੰਟਰੋਲ ਰੱਖਣ ਵਿੱਚ ਕਾਫੀ ਫ਼ਾਇਦੇਮੰਦ ਹੈ। ਯੂਰਿਕ ਐਸਿਡ ਦੀ ਮਾਤਰਾ ਵਧਣ ਤੇ ਰੋਜ਼ਾਨਾ ਦੋ ਚਮਚ ਸੇਬ ਦਾ ਸਿਰਕਾ 1 ਗਿਲਾਸ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ। ਕੁਝ ਦਿਨਾਂ ਵਿੱਚ ਫਰਕ ਦਿਖਾਈ ਦੇਣ ਲੱਗੇਗਾ ।
ਪਾਣੀ
ਸਰੀਰ ਵਿੱਚੋਂ ਯੂਰਿਕ ਐਸਿਡ ਬਾਹਰ ਕੱਢਣ ਲਈ ਪਾਣੀ ਜ਼ਿਆਦਾ ਮਾਤਰਾ ਵਿਚ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਵਿੱਚ ਮੌਜੂਦ ਯੂਰਿਕ ਐਸਿਡ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਵੇਗਾ ।