ਛਾਤੀ ''ਚ ਦਰਦ ਹੋਣਾ ''ਹਾਈ ਕੋਲੈਸਟ੍ਰਾਲ'' ਦੀ ਹੈ ਨਿਸ਼ਾਨੀ, ਜਾਣੋ ਲੱਛਣ ਤੇ ਬਚਾਅ ਦੇ ਉਪਾਅ
Friday, Feb 09, 2024 - 02:57 PM (IST)
ਨਵੀਂ ਦਿੱਲੀ - ਬੋਲਚਾਲ ਵਿੱਚ ਸਰਦੀ ਸਿਹਤ ਦੀ ਰੁੱਤ ਹੈ ਪਰ ਦਿਲ ਸਬੰਧੀ ਬੀਮਾਰੀਆਂ ਦੇ ਮਾਮਲੇ ਵਿੱਚ ਬੇਹੱਦ ਖ਼ਤਰਨਾਕ ਹੈ। ਠੰਡ ਵਿੱਚ ਕੋਲੈਸਟ੍ਰਾਲ ਦਾ ਖ਼ਤਰਾ ਵੱਧ ਜਾਂਦਾ ਹੈ। ਖ਼ਰਾਬ ਕੋਲੈਸਟ੍ਰਾਲ ਦਾ ਸਿੱਧਾ ਸਬੰਧ ਹਾਈ ਬੀ. ਪੀ., ਮੋਟਾਪਾ, ਕਿਡਨੀ ਰੋਗ ਤੇ ਡਾਇਬਿਟੀਜ਼ ਨਾਲ ਹੈ। ਇਹ ਸਭ ਦਿਲ ਲਈ ਨੁਕਾਸਨਦੇਹ ਹੈ। ਦਰਅਸਲ ਸਰਦੀਆਂ ਵਿੱਚ ਸਰੀਰਕ ਗਤੀਵਿਧੀਆਂ ਘੱਟਦੀਆਂ ਹਨ ਜਦਕਿ ਭੋਜਨ ਵਿੱਚ ਤਲੇ ਹੋਏ ਪਦਾਰਥਾਂ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਕੋਲੈਸਟ੍ਰਾਲ ਵਧਣ ਲਗਦਾ ਹੈ। ਇੰਡੀਆ ਫਿੱਟ ਰਿਪੋਰਟ ਮੁਤਾਬਕ, 50.42 ਫੀਸਦੀ ਭਾਰਤੀ ਕੋਲੈਸਟ੍ਰਾਲ ਨੂੰ ਲੈ ਕੇ 'ਹਾਈ ਰਿਸਕ' ਜਾਂ 'ਬਾਰਡਰ ਲਾਈਨ' 'ਤੇ ਹਨ। 2019 ਵਿੱਚ ਜਾਰੀ ਕੰਪ੍ਰੈਹੈਂਸਿਵ ਨੈਸ਼ਨਲ ਨਿਊਟ੍ਰੀਸ਼ਨ ਸਰਵੇ ਦੀ ਰਿਪੋਰਟ ਦਸਦੀ ਹੈ 5 ਤੋਂ 19 ਸਾਲ ਦੇ 3 ਤੋਂ 4 ਫੀਸਦੀ ਬੱਚਿਆਂ ਤੇ ਨਾਬਾਲਗਾਂ ਦਾ ਟੋਟਲ ਕੋਲੈਸਟ੍ਰਾਲ ਵਧਿਆ ਹੋਇਆ ਹੈ। ਕੋਰੀਅਨ ਨੈਸ਼ਨਲ ਹੈਲਥ ਇੰਸ਼ੋਰੈਂਸ ਸਰਵਿਸ ਨੇ 35 ਲੱਖ ਪੇਸ਼ੰਟ ਦੇ ਡਾਟਾ ਐਨਾਲਿਸਿਸ ਵਿੱਚ ਪਾਇਆ ਕਿ ਹਾਈ ਕੋਲੈਸਟ੍ਰਾਲ ਜਾਂ ਸ਼ੂਗਰ ਵਾਲੇ ਲੋਕਾਂ ਨੂੰ ਹਾਰਟ ਅਟੈਕ ਦਾ ਖ਼ਤਰਾ 42 ਫੀਸਦੀ ਵੱਧ ਹੁੰਦਾ ਹੈ।
ਕੋਲੇਸਟਰਾਲ ਵਧਣ ਦੇ ਲੱਛਣ -
ਛਾਤੀ 'ਚ ਦਰਦ ਹੋਣਾ
ਛਾਤੀ ਵਿੱਚ ਦਰਦ ਹੋਣਾ ਕੋਲੇਸਟਰਾਲ ਵਧਣ ਦਾ ਇੱਕ ਵੱਡਾ ਲੱਛਣ ਹੁੰਦਾ ਹੈ। ਜਦੋਂ ਤੁਹਾਨੂੰ ਅਚਾਨਕ ਛਾਤੀ ਵਿੱਚ ਦਰਦ ਹੋਣ ਲੱਗੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਇਹ ਦਰਦ ਕੁਝ ਦਿਨਾਂ ਦੇ ਲਈ ਵੀ ਹੋ ਸਕਦਾ ਹੈ, ਛਾਤੀ ਵਿੱਚ ਦਰਦ ਦਿਲ ਦੀਆਂ ਬੀਮਾਰੀਆਂ ਦਾ ਲੱਛਣ ਵੀ ਹੈ, ਇਸ ਲਈ ਇਹ ਬਹੁਤ ਖਤਰਨਾਕ ਹੈ।
ਬਹੁਤ ਜ਼ਿਆਦਾ ਪਸੀਨਾ ਆਉਣਾ
ਗਰਮੀਆਂ ਦੇ ਮੌਸਮ ਵਿੱਚ ਅਤੇ ਭਾਰੀ ਵਰਕਆਉਟ ਕਾਰਨ ਪਸੀਨਾ ਆਉਣਾ ਆਮ ਗੱਲ ਹੈ, ਪਰ ਜੇਕਰ ਤੁਹਾਨੂੰ ਆਮ ਸਥਿਤੀਆਂ ਵਿੱਚ ਜਾਂ ਸਰਦੀਆਂ ਵਿੱਚ ਵੀ ਬਹੁਤ ਜ਼ਿਆਦਾ ਪਸੀਨਾ ਆਉਣ ਲੱਗੇ ਤਾਂ ਸਮਝੋ ਕਿ ਇਹ ਹਾਈ ਕੋਲੈਸਟਰਾਲ ਅਤੇ ਦਿਲ ਦੀਆਂ ਬੀਮਾਰੀਆਂ ਦੇ ਲੱਛਣ ਹਨ।
ਭਾਰ ਦਾ ਵਧਣਾ
ਜੇਕਰ ਤੁਹਾਡਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਸਮਝ ਜਾਓ ਕਿ ਅਜਿਹਾ ਮਾੜੇ ਕੋਲੈਸਟਰਾਲ ਵਿੱਚ ਵਾਧੇ ਦੇ ਕਾਰਨ ਹੋ ਰਿਹਾ ਹੈ। ਇਸ ਲੱਛਣ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਜਿੰਨਾ ਹੋ ਸਕੇ ਸਰੀਰਕ ਗਤੀਵਿਧੀਆਂ ਨੂੰ ਵਧਾਓ ਅਤੇ ਹੈਲਦੀ ਭੋਜਣ ਲੈਣਾ ਸ਼ੁਰੂ ਕਰ ਦਿਓ।
ਚਮੜੀ ਦਾ ਰੰਗ ਬਦਲਣਾ
ਕੋਲੈਸਟਰਾਲ ਵਧਣ 'ਤੇ ਸਾਡਾ ਸਰੀਰ ਕਈ ਸਾਰੇ ਸੰਕੇਤ ਦਿੰਦਾ ਹੈ, ਜਿਸ ਵਿੱਚ ਚਮੜੀ ਦਾ ਰੰਗ ਬਦਲਣਾ ਵੀ ਸ਼ਾਮਲ ਹੈ। ਅਜਿਹੀ ਸਥਿਤੀ ਵਿੱਚ ਚਮੜੀ 'ਤੇ ਪੀਲੇ ਧੱਫੜ ਨਜ਼ਰ ਜਾ ਸਕਦੇ ਹਨ, ਇਸ ਲਈ ਸਮੇਂ ਸਿਰ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਣਾ ਜ਼ਰੂਰੀ ਹੈ।
ਹਾਈ ਕੋਲੈਸਟ੍ਰਾਲ ਨੂੰ ਘੱਟ ਕਰਨ ਦੇ ਉਪਾਅ
ਰੋਜ਼ਾਨਾ 150 ਗ੍ਰਾਮ ਸਾਬਤ ਅਨਾਜ
ਜੇਕਰ ਰੋਜ਼ ਲਗਭਗ 150 ਗ੍ਰਾਮ ਸਾਬਤ ਅਨਾਜ ਨੂੰ ਭੋਜਨ 'ਚ ਸ਼ਾਮਲ ਕੀਤਾ ਜਾਵੇ ਤਾਂ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ 20 ਫੀਸਦੀ ਘੱਟ ਜੋ ਜਾਂਦਾ ਹੈ। ਦਰਅਸਲ 'ਚ ਇਸ ਪਾਇਆ ਜਾਣ ਵਾਲਾ ਫਾਈਬਰ ਕੋਲੈਸਟ੍ਰਾਲ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ ਤੇ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ। ਓਟਸ, ਕਣਕ ਦਾ ਆਟਾ, ਸਾਬੂਦਾਨਾ ਤੇ ਰਾਗੀ ਪ੍ਰਮੁੱਖ ਅਨਾਜ ਹਨ।
ਰੋਜ਼ ਇਕ ਸੇਬ ਜਾਂ ਪਪੀਤਾ ਖਾਓ
ਸੇਬ 'ਚ ਹਾਈ ਫਾਈਬਰ ਤੇ ਐਂਟੀ ਇਨਫਲਾਮੇਟਰੀ ਗੁਣ ਹੁੰਦਾ ਹੈ। ਇਹ ਖੂਨ ਨੂੰ ਸਾਫ ਕਰਕੇ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਪਪੀਤਾ ਕੋਲੈਸਟ੍ਰਾਲ ਨੂੰ ਆਕਸੀਡਾਈਜ਼ ਹੋਣ ਤੋਂ ਰੋਕਦਾ ਹੈ। ਜਦੋਂ ਕੋਲੈਸਟ੍ਰਾਲ ਆਕਸੀਡਾਈਜ਼ ਹੁੰਦਾ ਹੈ ਉਦੋਂ ਹੀ ਧਮਨੀਆਂ 'ਚ ਬਲਾਕੇਜ ਦਾ ਖ਼ਤਰਾ ਵਧਦਾ ਹੈ। ਇਹੋ ਬਲਾਕੇਜ ਦਿਲ ਸਬੰਧੀ ਬੀਮਾਰੀਆਂ ਦਾ ਕਾਰਨ ਬਣਦਾ ਹੈ।
ਯੋਗ ਹੈ ਕਾਫੀ ਲਾਹੇਵੰਦ
ਸਾਲ 2022 'ਚ ਜਨਰਲ ਸਿਸਟਮੈਟਿਕ ਰਿਵਿਊ ਦੀ ਸੋਧ 'ਚ ਪਾਇਆ ਗਿਆ ਕਿ ਯੋਗ ਕੋਲੈਸਟ੍ਰਾਲ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਦੇ ਲਈ ਕਪਾਲਭਾਤੀ, ਚਕਰਾਸਨ, ਸ਼ਲਭਾਸਨ, ਸਰਵਾਂਗ ਆਸਨ ਆਦਿ ਯੋਗ ਆਸਨ ਕੀਤੇ ਜਾ ਸਕਦੇ ਹਨ। ਹਾਲਾਂਕਿ ਸਾਈਕਲਿੰਗ ਵੀ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
ਹਫਤੇ 'ਚ 50 ਮਿੰਟ ਤੇਜ਼ ਐਕਸਰਸਾਈਜ਼
ਅਮਰੀਕਾ ਦੇ ਸੀ. ਡੀ. ਸੀ. ਦੇ ਮੁਤਾਬਕ ਹਫਤੇ 'ਚ 50 ਮਿੰਟ ਤੇਜ਼ ਐਕਸਰਸਾਈਜ਼ ਕਰਨ ਨਾਲ ਦਿਲ ਦੀ ਬੀਮਾਰੀ ਨਾਲ ਮੌਤ ਦਾ ਖ਼ਤਰਾ 50 ਫੀਸਦੀ ਤਕ ਘੱਟ ਹੋ ਜਾਂਦਾ ਹੈ। ਐਕਸਰਸਾਈਜ਼ ਕਾਰੀਡੀਓ ਰਿਸਪਿਰੇਟਰੀ ਸਿਸਟਮ ਨੂੰ ਮਜ਼ਬੂਤ ਕਰਕੇ ਗੁਡ ਕੋਲੈਸਟ੍ਰਾਲ ਨੂੰ ਵਧਾਉਂਦੀ ਹੈ। ਬੀ. ਪੀ. ਘਟਾਉਂਦੀ ਹੈ। ਬਲੱਡ ਸ਼ੂਗਰ ਨੂੰ ਬਿਹਤਰ ਕਰਕੇ ਇਨਸੁਲਿਨ ਦੇ ਪੱਧਰ ਨੂੰ ਸੁਧਾਰਦੀ ਹੈ।
ਭੋਜਨ 'ਚ ਰੈੱਡ ਮੀਟ, ਮੱਖਣ ਤੇ ਪ੍ਰੋਸੈਸਡ ਫੂਡ ਨੂੰ ਕਰੋ ਘੱਟ
ਰੈੱਡ ਮੀਟ, ਮੱਖਣ ਤੇ ਪ੍ਰੋਸੈਸਡ ਫੂਡਸ ਦਾ ਕੋਲੈਸਟ੍ਰਾਲ ਨਾਲ ਸਿੱਧਾ ਸਬੰਧ ਹੈ। ਇਸ 'ਚ ਸੈਚੁਰੇਟੇਡ ਫੈਟ ਪਾਇਆ ਜਾਂਦਾ ਹੈ ਜੋ ਕਿ ਕੋਲੋਸਟ੍ਰਾਲ ਨੂੰ ਖਾਸ ਕਰਕੇ ਬੈਡ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ। ਇਹ ਬੈਡ ਕੋਲੈਸਟ੍ਰਾਲ ਹੀ ਧਮਨੀਆਂ 'ਚ ਇਕੱਠਾ ਹੋ ਕੇ ਬਲਾਕੇਜ ਤੇ ਹਾਰਟ ਅਟੈਕ ਦੇ ਖ਼ਤਰੇ ਨੂੰ ਵਧਾਉਂਦਾ ਹੈ।