ਐਨਕਾਂ ਲਗਾਉਣ ਨਾਲ ਨੱਕ 'ਤੇ ਪਏ ਨਿਸ਼ਾਨ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ
Wednesday, Dec 16, 2020 - 05:18 PM (IST)
ਲਗਾਤਾਰ ਐਨਕਾਂ ਲਗਾਉਣ ਜਾਂ ਟਾਈਟ ਫਰੇਮ ਦੀ ਵਜ੍ਹਾ ਨਾਲ ਨੱਕ 'ਤੇ ਨਿਸ਼ਾਨ ਪੈ ਜਾਂਦੇ ਹਨ ਜੋ ਦੇਖਣ 'ਚ ਕਾਫ਼ੀ ਬੁਰੇ ਲਗਦੇ ਹਨ। ਇਸ ਵਜ੍ਹਾ ਨਾਲ ਤੁਸੀਂ ਚਾਹ ਕੇ ਵੀ ਚਸ਼ਮਾ ਉਤਾਰ ਨਹੀਂ ਸਕਦੇ। ਇਸ ਨੂੰ ਦੂਰ ਕਰਨ ਲਈ ਹੀ ਅਸੀਂ ਤੁਹਾਡੇ ਲਈ ਕੁਝ ਆਸਾਨ ਘਰੇਲੂ ਨੁਸਖ਼ਿਆਂ ਲੈ ਕੇ ਆਏ ਹਾਂ ਜਿਸ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹੋ।
ਐਲੋਵੇਰਾ ਜੈੱਲ: ਜੇ ਤੁਸੀਂ ਨੱਕ 'ਤੇ ਮੌਜੂਦ ਨਿਸ਼ਾਨ ਤੋਂ ਪਰੇਸ਼ਾਨ ਹੋ ਤਾਂ ਰੋਜ਼ ਸੌਣ ਤੋਂ ਪਹਿਲਾ ਐਲੋਵੇਰਾ ਜੈੱਲ ਲਓ ਤੇ ਇਸ ਨੂੰ ਨੱਕ ਦੇ ਉਸ ਹਿੱਸੇ 'ਤੇ ਲਗਾਓ। ਸਵੇਰੇ ਉੱਠ ਕੇ ਚਿਹਰਾ ਧੋ ਲਓ।
ਨਿੰਬੂ: ਇਸ ਦੇ ਇਸਤੇਮਾਲ ਲਈ ਇਕ ਚਮਚਾ ਤਾਜ਼ੇ ਨਿੰਬੂ ਦਾ ਰਸ ਤੇ ਇਕ ਚਮਚਾ ਪਾਣੀ ਮਿਲਾ ਕੇ ਮਿਕਸਚਰ ਤਿਆਰ ਕਰੋ। ਹੁਣ ਅੱਖਾਂ ਨੂੰ ਬਚਾਉਂਦੇ ਹੋਏ ਰੂੰ ਦੀ ਮਦਦ ਨਾਲ ਇਸ ਨੂੰ ਨੱਕ ਦੇ
ਉਸ ਹਿੱਸੇ 'ਤੇ ਲਗਾਓ ਜਿਸ 'ਤੇ ਨਿਸ਼ਾਨ ਹਨ ਤੇ 15 ਮਿੰਟ ਬਾਅਦ ਧੋ ਲਓ। ਕੁਝ ਦਿਨਾਂ ਤੱਕ ਅਜਿਹਾ ਹਰ ਰੋਜ਼ ਕਰੋ।
ਗੁਲਾਬ ਜਲ: ਗਲੋਇੰਗ ਸਕਿਨ ਲਈ ਤੁਸੀਂ ਗੁਲਾਬ ਜਲ ਦੀ ਕਾਫ਼ੀ ਕਰਦੇ ਹੋਵੋਗੇ, ਹੁਣ ਇਸ ਦੀ ਮਦਦ ਨਾਲ ਨੱਕ ਦੇ ਹਿੱਸੇ 'ਤੇ ਮੌਜੂਦ ਨਿਸ਼ਾਨ ਤੋਂ ਰਾਹਤ ਵੀ ਪਾ ਸਕਦੇ ਹੋ। ਇਸ ਲਈ ਸੌਣ ਤੋਂ ਪਹਿਲਾ ਰੋਜ਼ ਨੱਕ ਦੇ ਉਸ ਹਿੱਸੇ 'ਤੇ ਚੰਗੀ ਤਰ੍ਹਾਂ ਲਗਾਓ ਜਿੱਥੇ ਨਿਸ਼ਾਨ ਮੌਜੂਦ ਹਨ।
ਬਾਦਾਮ ਤੇਲ: ਬਾਦਾਮ ਤੇਲ 'ਚ ਮੌਜੂਦ ਵਿਟਾਮਿਨ ਈ ਕਿਸੇ ਵੀ ਤਰ੍ਹਾਂ ਦੇ ਮਾਕਰਸ ਨੂੰ ਖਤਮ ਕਰਨ 'ਚ ਅਸਰਦਾਰ ਹੁੰਦਾ ਹੈ। ਜੇ ਤੁਸੀਂ ਵੀ ਨੱਕ 'ਤੇ ਨਿਸ਼ਾਨ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਇਹ ਤਰੀਕਾ ਕਾਫ਼ੀ ਅਸਰਦਾਰ ਹੈ। ਇਸ ਤੇਲ ਦੀ ਮਦਦ ਲਓ। ਸੌਣ ਤੋਂ ਪਹਿਲਾ ਹਰ ਰੋਜ਼ ਨੱਕ ਦੇ ਇਸ ਹਿੱਸੇ 'ਤੇ ਬਾਦਾਮ ਦੇ ਤੇਲ ਨਾਲ ਮਾਲਿਸ਼ ਕਰੋ। ਕੁਝ ਹੀ ਸਮੇਂ 'ਚ ਦਾਗ ਗਾਇਬ ਹੋ ਜਾਣਗੇ।