ਮੈਟਾਬਾਲੀਜ਼ਮ ਵਧਾਉਣ ''ਚ ਬੇਹੱਦ ਮਦਦਗਾਰ ਹਨ ਇਹ ਚੀਜ਼ਾਂ

Thursday, Dec 06, 2018 - 05:28 PM (IST)

ਮੈਟਾਬਾਲੀਜ਼ਮ ਵਧਾਉਣ ''ਚ ਬੇਹੱਦ ਮਦਦਗਾਰ ਹਨ ਇਹ ਚੀਜ਼ਾਂ

ਨਵੀਂ ਦਿੱਲੀ— ਜਦੋਂ ਵੀ ਅਸੀਂ ਭਾਰ ਘੱਟ ਕਰਨ ਦੇ ਬਾਰੇ 'ਚ ਸੋਚਦੇ ਹਾਂ ਤਾਂ ਸਾਡੇ ਸਾਹਮਣੇ ਮੈਟਾਬਾਲੀਜ਼ਮ ਅੱਖਰ ਹੀ ਆਉਂਦਾ ਹੈ। ਵਧੇ ਹੋਏ ਭਾਰ ਲਈ ਮੈਟਾਬਾਲੀਜ਼ਮ ਨੂੰ ਜ਼ਿੰਮੇਦਾਰ ਮੰਨਿਆ ਜਾਂਦਾ ਹੈ। ਅਸਲ 'ਚ ਇਹ ਸਰੀਰ ਨੂੰ ਐਨਰਜੀ ਪ੍ਰੋਵਾਈਡ ਕਰਨ ਅਤੇ ਸੈੱਲਸ ਬਣਾਉਣ 'ਚ ਵੀ ਮਦਦ ਕਰਦਾ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਮੈਟਾਬਾਲੀਜ਼ਮ ਨੂੰ ਵਧਾਉਣ 'ਚ ਸਹਾਈ ਹੈ। 
 

1. ਪ੍ਰੋਟੀਨ ਨਾਲ ਭਰਪੂਰ ਖਾਦ ਪਦਾਰਥ 
ਮੈਟਾਬਾਲੀਜ਼ਮ ਵਧਾਉਣ ਲਈ ਆਪਣੀ ਡਾਈਟ 'ਚ ਪ੍ਰੋਟੀਨ ਨਾਲ ਭਰਪੂਰ ਖਾਦ ਪਦਾਰਥ ਜਿਵੇਂ ਦੁੱਧ, ਪਨੀਰ ਅਤੇ ਹੋਰ ਡੇਅਰੀ ਉਤਪਾਦਾਂ ਅੰਡੇ, ਚਿਕਨ, ਟਰਕੀ ਮੱਛੀ, ਸਮੁੰਦਰੀ ਭੋਜਨ ਨੂੰ ਸ਼ਾਮਲ ਕਰੋ। ਜਦੋਂ ਵੀ ਤੁਸੀਂ ਪ੍ਰੋਟੀਨ ਨਾਲ ਭਰਪੂਰ ਆਹਾਰ ਲੈਂਦੇ ਹੋ ਤਾਂ ਇਹ ਫੈਟ ਮਾਸਪੇਸ਼ੀਆਂ 'ਚ ਪਰਿਵਰਤਿਤ ਕਰਨ ਦਾ ਕੰਮ ਕਰਦੇ ਹਨ, ਜੋ ਮੈਟਾਬਾਲੀਜ਼ਮ ਨੂੰ ਵਧਾਉਂਦਾ ਹੈ। 
 

2. ਹਰੀਆਂ ਪੱਤੇਦਾਰ ਸਬਜ਼ੀਆਂ 
ਆਇਰਨ ਨਾਲ ਭਰਪੂਰ ਹਰੀਆਂ ਪੱਤੇਦਾਰ ਸਬਜ਼ੀਆਂ ਸਰੀਰ ਦਾ ਸੰਤੁਲਨ ਬਣਾਈ ਰੱਖਦੀ ਹੈ। ਖਾਸ ਕਰਕੇ ਪਾਲਕ, ਫਾਈਬਰ, ਵਿਟਾਮਿਨ, ਖਣਿਜਾਂ ਦਾ ਭੰਡਾਰ ਪਾਲਕ ਨੂੰ ਐਨਰਜੀ ਬੂਸਟਰ ਵੀ ਮੰਨਿਆ ਜਾਂਦਾ ਹੈ। ਇਸ ਨਾਲ ਖੂਨ ਵਧਣ ਦੇ ਨਾਲ ਹੀ ਮੈਟਾਬਾਲੀਜ਼ਮ ਰੇਟ ਹਾਈ ਹੋ ਜਾਂਦਾ ਹੈ। 
 

3. ਵਿਟਾਮਿਨ ਸੀ ਨਾਲ ਭਰਪੂਰ ਫਲ 
ਜੇਕਰ ਸੰਤਰਾ ਅੰਗੂਰ, ਨਿੰਬੂ ਵਰਗੇ ਖੱਟੇ ਫਲਾਂ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਫੈਟ ਨੂੰ ਬਰਨ ਕਰਕੇ ਮੈਟਾਬਾਲੀਜ਼ਮ ਨੂੰ ਵਧਾਉਂਦਾ ਹੈ। ਇਸ ਦੇ ਨਾਲ ਹੀ ਇਹ ਫਰੂਟ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ। ਤੁਸੀਂ ਚਾਹੋ ਤਾਂ ਬੇਰੀਜ ਵਰਗੇ ਬਲੂਬੇਰੀਜ, ਸਟ੍ਰਾਬੇਰੀ ਅਤੇ ਬਲੈਕਬੇਰੀਜ ਦਾ ਸੇਵਨ ਵੀ ਕਰ ਸਕਦੇ ਹੋ।
 

4. ਕੋਕੋ 
ਕੋਕੋ ਮਤਲਬ ਕੌਫੀ ਦੇ ਬੀਜ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 1 ਚੱਮਚ ਕੋਕੋ ਜਾਂ ਫਿਰ ਇਕ ਕੱਪ ਕੌਫੀ 110 ਕੈਲੋਰੀਜ ਤਕ ਨੂੰ ਜਲਾ ਦਿੰਦਾ ਹੈ ਪਰ ਧਿਆਨ ਰਹੇ ਕਿ ਖੰਡ ਬਿਲਕੁਲ ਵੀ ਨਾ ਹੋਵੇ।
 

5. ਗ੍ਰੀਨ ਟੀ 
ਗ੍ਰੀਨ ਟੀ ਮੈਟਾਬਾਲੀਜ਼ਮ ਰੇਟ ਵਧਾ ਕੇ ਭਾਰ ਘੱਟ ਕਰਨ 'ਚ ਸਹਾਈ ਹੁੰਦੀ ਹੈ ਪਰ ਧਿਆਨ ਰੱਖੋ ਕਿ ਤੁਸੀਂ ਗ੍ਰੀਨ ਟੀ ਖਾਲੀ ਪੇਟ ਪੀ ਰਹੇ ਹੋ। ਕੁਝ ਦਿਨਾਂ ਤਕ ਲਗਾਤਾਰ ਗ੍ਰੀਨ ਟੀ ਪੀਣ ਨਾਲ ਤੁਹਾਨੂੰ ਫਾਇਦਾ ਹੋਵੇਗਾ।
 

6. ਐੱਪਲ ਸਾਈਡਰ ਵਿਨੇਗਰ 
ਸੇਬ ਦੇ ਸਿਰਕੇ 'ਚ ਮੈਟਾਬਾਲੀਜ਼ਮ ਨੂੰ ਵਧਾ ਕੇ ਆਸਾਨੀ ਨਾਲ ਵੇਟ ਲਾਸ ਕੀਤਾ ਜਾ ਸਕਦਾ ਹੈ। ਆਪਣੀ ਡਾਈਟ 'ਚ 1 ਜਾਂ 2 ਚੱਮਚ ਐੱਪਲ ਸਾਈਡਰ ਵਿਨੇਗਰ ਪਾਓ ਅਤੇ ਮਨ ਚਾਹੀ ਫਿਗਰ ਪਾਓ।
 

7. ਸਾਬਤ ਅਨਾਜ 
ਸਾਬਤ ਅਨਾਜ ਖਾਣ ਨਾਲ ਮੈਟਾਬਾਲੀਜ਼ਮ ਵਧਣ ਅਤੇ ਫੈਟ ਘੱਟ ਹੋਣ ਲੱਗਦੀ ਹੈ। ਰੋਜ਼ਾਨਾ ਸਵੇਰੇ ਅਨਾਜ ਦਾ ਸੇਵਨ ਕਰਨ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ। ਜੇਕਰ ਤੁਸੀਂ ਜਲਦੀ ਨਾਲ ਆਪਣਾ ਮੈਟਾਬਾਲੀਜ਼ਮ ਵਧਾਉਣਾ ਚਾਹੁੰਦੇ ਹੋ ਤਾਂ ਸਾਬਤ ਅਨਾਜ ਜ਼ਰੂਰ ਖਾਓ।
 


author

Neha Meniya

Content Editor

Related News