ਬੱਚਿਆਂ ਦਾ ਭਾਰ ਵਧਾਉਣ ''ਚ ਮਦਦ ਕਰਦੀਆਂ ਹਨ ਇਹ ਚੀਜ਼ਾਂ

Thursday, Apr 13, 2017 - 11:16 AM (IST)

ਮੁੰਬਈ— ਹਰ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਭਾਰ ਨੂੰ ਲੈ ਕੇ ਬਹੁਤ ਚਿੰਤਾ ਲੱਗੀ ਰਹਿੰਦੀ ਹੈ । ਕੁਝ ਬੱਚਿਆਂ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਸਿਹਤ ਲਈ ਚੰਗਾ ਨਹੀਂ ਹੁੰਦਾ। ਪਰ ਜੇਕਰ ਬੱਚਿਆਂ ਦਾ ਭਾਰ ਬਹੁਤ ਘੱਟ ਹੋਵੇ ਤਾਂ ਵੀ ਬੱਚਿਆਂ ਦੇ ਵਿਕਾਸ ''ਚ ਰੁਕਾਵਟ ਪਾਉਦਾ ਹੈ। ਅੱਜਕਲ ਬੱਚਿਆਂ ਦਾ ਖਾਣ ਪੀਣ ਸਹੀਂ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਭਾਰ ਉਮਰ ਦੇ ਹਿਸਾਬ ਨਾਲ ਠੀਕ ਨਹੀਂ ਹੁੰਦਾ। ਬੱਚਿਆਂ ਦੇ ਸਹੀ ਭਾਰ ਲਈ ਭੋਜਨ ਸਭ ਤੋਂ ਜ਼ਿਆਦਾ ਸਹਾਇਕ ਹੁੰਦਾ ਹੈ ਪਰ ਅੱਜਕਲ ਦੇ ਬੱਚੇ ਖਾਣ ਦੇ ਮਾਮਲੇ ''ਚ ਆਪਣੀ ਮਰਜੀ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜਾ ਭੋਜਨ ਬੱਚਿਆਂ ਨੂੰ ਤੰਦਰੁਸਤ ਰੱਖਣ ''ਚ ਸਹਾਇਕ ਹੁੰਦਾ ਹੈ।
1. ਮਲਾਈ ਵਾਲਾ ਦੁੱਧ
ਜੇਕਰ ਬੱਚਿਆਂ ਦਾ ਭਾਰ ਘੱਟ ਹੈ ਤਾਂ ਉਨ੍ਹਾਂ ਨੂੰ ਮਲਾਈ ਵਾਲਾ ਦੁੱਧ ਪਿਲਾਓ। ਜੇਕਰ ਉਸਨੂੰ  ਪੀਣਾ ਪਸੰਦ ਨਹੀਂ ਤਾਂ ਸ਼ੇਕ ਬਣਾ ਕੇ ਦਿਓ। ਤਾਂ ਕਿ ਉਸਦੇ ਸਰੀਰ ''ਚ ਮਲਾਈ ਪਹੁੰਚ ਸਕੇ।
2. ਘਿਓ ਅਤੇ ਮੱਖਣ
ਬੱਚਿਆਂ ਨੂੰ ਘਿਓ ਅਤੇ ਮੱਖਣ ਖਿਲਾਓ।  ਇਸ ਨੂੰ ਦਾਲ ''ਚ ਪਾ ਕੇ ਦਿਓ ਜ਼ਿਆਦਾ ਅਸਰ ਕਰੇਗਾ।
3. ਸੂਪ. ਸੈਂਜਵਿਚ.ਖੀਰ ਅਤੇ ਹਲਵਾ
ਇਹ ਚਾਰੇ ਚੀਜ਼ਾਂ ਬੱਚਿਆਂ ਲਈ ਫਾਇਦੇਮੰਦ ਹਨ। ਬਸ ਧਿਆਨ ਰੱਖੋ ਕਿ ਸਾਰੀਆਂ ਚੀਜ਼ਾਂ ਸਹੀ ਮਾਤਰਾ ''ਚ ਹੀ ਬੱਚਿਆਂ ਨੂੰ ਦਿਓ।
4. ਆਲੂ ਅਤੇ ਅੰਡੇ
ਅੰਡੇ ਅਤੇ ਆਲੂ, ਦੌਨਾਂ ''ਚ ਤਾਕਤ ਹੁੰਦੀ ਹੈ। ਇੱਕ  ''ਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਦੂਸਰੇ ''ਚ ਕਾਰਬੋਹਾਈਡ੍ਰੇਟ। ਇਸ ਲਈ ਤੁਸੀਂ ਬੱਚਿਆਂ ਨੂੰ ਇਹ ਦੋਨੋ ਉਬਾਲ ਕੇ ਖਿਲਾ ਸਕਦੇ ਹੋ।
5. ਰੋਟੀਨ
ਬੱਚਿਆਂ ਨੂੰ ਤੁੰਦਰੁਸਤ ਰੱਖਣਾ ਹੈ ਤਾਂ ਉਨ੍ਹਾਂ ਦਾ ਰੋਟੀਨ ਸਹੀ ਰੱਖੋ। ਸਹੀ ਸਮੇਂ ''ਤੇ ਉਨ੍ਹਾਂ ਨੂੰ ਭੋਜਨ ਦਿਓ।


Related News