ਦਿਲ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ
Monday, Jun 11, 2018 - 04:38 PM (IST)
ਨਵੀਂ ਦਿੱਲੀ—ਅਜੋਕੇ ਸਮੇਂ ਵਿਚ ਸਾਡੇ ਖਾਣ ਪੀਣ ਦੀਆ ਆਦਤਾ, ਸਾਡੀ ਜੀਵਨਸ਼ੈਲੀ ਕੁਝ ਇਹੋ ਜਿਹੀ ਬਣ ਗਈ ਹੈ, ਜਿਸ ਦੇ ਕਾਰਨ ਦਿਲ ਦੇ ਰੋਗ ਘੱਟ ਉਮਰ ਵਿਚ ਹੀ ਹੋਣ ਲੱਗ ਪਏ ਹਨ। ਦਿਲ ਦੇ ਰੋਗ ਜ਼ਿਆਦਾਤਰ ਦਿਲ ਦੀਆ ਨਾੜਾ 'ਚ ਫਾਲਤੂ ਚਰਬੀ ਜੰਮਣ ਨਾਲ ਹੁੰਦੇ ਹਨ। ਸਾਡੇ ਭੋਜਨ ਵਿਚ ਦੋ ਤਰ੍ਹਾਂ ਦੀ ਚਰਬੀ ਹੁੰਦੀ ਹੈ ਲੋ ਡੈਨਸਿਟੀ”ਤੇ ਹਾਈ ਡੈਨਸਿਟੀ,ਜਿਨ੍ਹਾਂ ਵਿਚੋ ਲੋ ਡੈਨਸਿਟੀ ਇਕ ਤਰ੍ਹਾ ਦੀ ਨੁਕਸਾਨਦਾਇਕ ਚਰਬੀ ਹੁੰਦੀ ਹੈ, ਜੋ ਕਿ ਖੂਨ ਦੀਆ ਨਾੜਾਂ ਵਿਚ ਜਮ੍ਹਾਂ ਹੋਣ ਲੱਗਦੀ ਹੈ ਅਤੇ ਮਰੀਜ਼ ਨੂੰ ਉਸ ਵਕਤ ਹੀ ਪਤਾ ਲੱਗਦਾ ਹੈ ਜਦ ਇਹ ਚਰਬੀ ਨਾੜਾਂ ਵਿਚ ਬੁਰੀ ਤਰ੍ਹਾ ਜੰਮ ਚੁੱਕੀ ਹੁੰਦੀ ਹੈ। ਇਹ ਚਰਬੀ ਜ਼ਿਆਦਾਤਰ ਰੈਡ ਮੀਟ, ਦੇਸੀ ਘਿਉ, ਮੱਖਣ ਆਦਿ ਵਿਚ ਪਾਈ ਜਾਂਦੀ ਹੈ। ਜੇਕਰ ਸਾਡੀ ਜੀਵਨਸ਼ੈਲੀ ਸ਼ਖਤ ਮਿਹਨਤ ਕਰਨ ਵਾਲੀ ਹੋਵੇ, ਤਾਂ ਇਸ ਤਰ੍ਹਾ ਦੀ ਖੁਰਾਕ ਦਾ ਸਾਡੇ ਸਰੀਰ ਨੂੰ ਫਾਇਦਾ ਹੀ ਪਹੁੰਚਦਾ ਹੈ, ਪਰ ਹੁਣ ਜਦੋ ਸਾਡੇ ਸਾਰੇ ਕੰਮ ਬੈਠ ਕੇ ਹੀ ਕਰਨ ਵਾਲੇ ਹਨ ਤਾਂ ਇਸ ਤਰ੍ਹਾਂ ਦੀ ਖੁਰਾਕ ਦਿਲ ਦੇ ਰੋਗਾਂ ਦੇ ਨਾਲ-ਨਾਲ ਕਈ ਤਰ੍ਹਾਂ ਦੀਆ ਹੋਰ ਵੀ ਬੀਮਾਰੀਆਂ ਨੂੰ ਜਨਮ ਦਿੰਦੀ ਹੈ। ਦਿਲ ਦੀਆ ਨਾੜੀਆ ਅੰਦਰ ਚਰਬੀ ਜੰਮਣ ਨਾਲ ਦਿਲ ਅੰਦਰ ਖੂਨ ਦੀ ਸਪਲਾਈ ਠੀਕ ਤਰ੍ਹਾਂ ਨਹੀ ਹੁੰਦੀ, ਜਿਸ ਨਾਲ ਦਿਲ ਦੇ ਖੂਨ ਪੰਪ ਕਰਨ ਵਾਲੇ ਭਾਗ ਸਹੀ ਕੰਮ ਨਹੀ ਕਰ ਪਾਉਦੇ ਤਾਂ ਅਚਾਨਕ ਦਿਲ ਨੂੰ ਖੂਨ ਪੰਪ ਕਰਨ ਵਿਚ ਰੁਕਾਵਟ ਆਉਦੀ ਹੈ ਅਤੇ ਦਿਲ ਦਾ ਦੌਰਾ ਆਉਣ ਨਾਲ ਮਰੀਜ਼ ਦੀ ਮੌਤ ਹੋ ਜਾਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਿਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
1. ਰਾਤ ਨੂੰ ਅੱਧਾ ਕਿੱਲੋ ਪਾਣੀ 'ਚ 10 ਗ੍ਰਾਮ ਸੌਗੀ ਭਿਉਂ ਦਿਓ, ਸਵੇਰੇ ਇੱਕ-ਇੱਕ ਦਾਖ ਅੱਧੇ ਮਿੰਟ ਤਕ ਚੱਬਾ ਕੇ ਖਾਉ, ਖੂਨ ਦੇ ਘਟਦੇ ਦਬਾਅ 'ਚ ਪੂਰਾ ਲਾਭ ਹੁੰਦਾ ਹੈ।
2. ਸੇਬ ਦਾ ਮੁਰੱਬਾ ਰੋਜ਼ ਖਾਣ ਨਾਲ ਦਿਲ ਦੀ ਕਮਜ਼ੋਰੀ ਦੂਰ ਹੁੰਦੀ ਹੈ।
3. ਦਿਲ ਦੀ ਤਾਕਤ ਵਧਾਉਣਲਈ, ਅਦਰਕ ਦਾ ਚੂਰਨ ਮਾਖਿਉਂ 'ਚ ਮਿਲਾ ਕੇ ਖਾਓ।
4. ਰਾਤ ਨੂੰ ਗਾਜਰ ਭੁੰਨ ਕੇ ਛਿੱਲ ਲਉ ਅਤੇ ਹਵਾ ਹਾਰੇ ਰੱਖ ਦਿਉ, ਸਵੇਰੇ ਇਸ ਨੂੰ ਸ਼ੱਕਰ ਅਤੇ ਗੁਲਾਬ ਜਲ ਰਲਾ ਕੇ ਖਾਓ, ਦਿਲ ਦੀ ਧੜਕਨ 'ਚ ਲਾਹੇਵੰਦ ਹੈ।
5. ਹਰ ਰੋਜ਼ ਇੱਕ ਚਮਚ ਮੇਥੀਦਾਣਾ ਪੀਸ ਕੇ, ਮਾਖਿਉਂ 'ਚ ਰਲਾ ਕੇ ਖਾਣ ਨਾਲ ਦਰਦ, ਸੜਨ ਅਤੇ ਘਬਰਾਹਟ ਦੂਰ ਹੁੰਦੀ ਹੈ।
6. ਖੂਨ ਦਾ ਦਬਾਅ ਵਾਲੇ ਮਰੀਜ਼ਾ ਨੂੰ ਪੈਰਾਂ ਦੇ ਤਲੇ ਅਤੇ ਤਲੀਆਂ 'ਤੇ ਮਹਿੰਦੀ ਦਾ ਲੇਪ ਕਰਨ ਨਾਲ ਆਰਾਮ ਮਿਲਦਾ ਹੈ।
7. ਘਬਰਾਹਟ ਅਤੇ ਬੇਚੈਨੀ ਮਹਿਸੂਸ ਹੋਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਇਸ ਹਾਲਤ 'ਚ ਗੁਲਾਬ ਦੇ ਫੁੱਲ ਸਵੇਰੇ ਧੋ ਕੇ ਚੱਬ ਕੇ ਖਾਣ ਨਾਲ ਆਰਾਮ ਮਿਲਦਾ ਹੈ।
